ਭਾਰਤ ਵਿਕਾਸ ਪ੍ਰੀਸ਼ਦ ਨੇ ਮੁਫ਼ਤ ਪੌਦੇ ਵੰਡੇ

ਐਸਏਐਸ ਨਗਰ, 22 ਦਸੰਬਰ - ਭਾਰਤ ਵਿਕਾਸ ਪ੍ਰੀਸ਼ਦ ਦੀਆਂ ਮੁਹਾਲੀ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ ਸ੍ਰੀ ਵੈਸ਼ਣੋ ਮਾਤਾ ਮੰਦਰ ਫੇਜ਼ 3 ਬੀ 1 ਮੁਹਾਲੀ ਵਿਖੇ ਮੁਫ਼ਤ ਪੌਦੇ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਐਸਏਐਸ ਨਗਰ, 22 ਦਸੰਬਰ - ਭਾਰਤ ਵਿਕਾਸ ਪ੍ਰੀਸ਼ਦ ਦੀਆਂ ਮੁਹਾਲੀ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ ਸ੍ਰੀ ਵੈਸ਼ਣੋ ਮਾਤਾ ਮੰਦਰ ਫੇਜ਼ 3 ਬੀ 1 ਮੁਹਾਲੀ ਵਿਖੇ ਮੁਫ਼ਤ ਪੌਦੇ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਸ੍ਰੀ ਅਸ਼ੋਕ ਪਵਾਰ ਨੇ ਦੱਸਿਆ ਕਿ ਸਮਾਰੋਹ ਦੌਰਾਨ ਤੁਲਸੀ, ਕੜੀ ਪੱਤਾ, ਐਲੋਵਿਰਾ, ਅਜਵਾਇਨ ਅਤੇ ਸਨਗੋਨੀਆ ਦੇ 125 ਪੌਦੇ (ਗਮਲਿਆਂ ਸਮੇਤ) ਮੁਫ਼ਤ ਵੰਡੇ ਗਏ।

ਇਸ ਮੌਕੇ ਮਹਾਰਾਣਾ ਪ੍ਰਤਾਪ ਬ੍ਰਾਂਚ ਮੁਹਾਲੀ ਦੇ ਪ੍ਰਧਾਨ ਸ਼੍ਰੀ ਸਤੀਸ਼ ਵਿਜ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸ ਗੁਰਦੀਪ ਸਿੰਘ ਮੈਂਟਰ ਮੁਹਾਲੀ ਵੱਲੋਂ ਆਏ ਮਹਿਮਾਨਾਂ ਅਤੇ ਮੰਦਰ ਪ੍ਰਬੰਧਨ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਰਾਮ, ਗੁਰਿੰਦਰ ਸਿੰਘ, ਦਿਨੇਸ਼ ਕੁਮਾਰ, ਪ੍ਰਦੀਪ ਸੋਨੀ, ਬੀ ਬੀ ਸ਼ਰਮਾ, ਸੋਹਣ ਲਾਲ ਸ਼ਰਮਾ, ਸਤੀਸ਼ ਅਰੋੜਾ, ਕ੍ਰਿਸ਼ਨ ਲਾਲ, ਰਾਮ ਕੁਮਾਰ ਦੂਬੇ, ਹਰੀ ਰਾਮ, ਸੁਚੇਤਾ ਆਹਲੂਵਾਲੀਆ, ਕਿਰਨ ਪਵਾਰ ਵੀ ਮੌਜੂਦ ਸਨ।