ਇੰਡੀਆ ਗੱਠਜੋੜ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਵਿਰੋਧ ਵਿੱਚ ਰੋਸ ਧਰਨਾ
ਐਸਏਐਸ ਨਗਰ, 22 ਦਸੰਬਰ - ਦੇਸ਼ ਭਰ ਵਿੱਚ ਇੰਡੀਆ ਗੱਠਜੋੜ ਦੇ 146 ਸਾਂਸਦਾਂ ਨੂੰ ਸਸਪੈਂਡ ਕਰਨ ਦੇ ਵਿਰੋਧ ਵਿੱਚ ਅੱਜ ਖੱਬੀਆਂ ਪਾਰਟੀਆਂ ਤੇ ਇਨਸਾਫ ਪਸੰਦ ਸ਼ਹਿਰੀਆਂ ਵਲੋਂ ਜਮਹੂਰੀਅਤ ਬਚਾਓ ਦੇ ਨਾਹਰੇ ਹੇਠ ਦੇਸ਼ ਵਿਚ ਰੋਸ ਪ੍ਰਦਰਸ਼ਨ ਕਰਨ ਦੇ ਫੈਸਲੇ ਅਨੁਸਾਰ ਡੀ ਸੀ ਦਫਤਰ ਮੁਹਾਲੀ ਵਿਖੇ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਡੀਸੀ ਦਫਤਰ ਦੇ ਗੇਟ ਨੰਬਰ 1 ਅੱਗੇ ਵਿਸ਼ਾਲ ਇਕੱਠ ਵਿੱਚ ਬੁਲਾਰਿਆਂ ਨੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਨਿਖੇਧੀ ਕੀਤੀ ਅਤੇ ਸਸਪੈਂਡ ਸਾਂਸਦਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਸੰਸਦ ਦੀ ਸੁਰੱਖਿਆ ਵਿੱਚ ਅਣਗਹਿਲੀ ਲਈ ਜਿੰਮੇਵਾਰ ਕੇਂਦਰੀ ਗ੍ਰਹਿ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ।
ਇਸ ਰੋਸ ਪ੍ਰਦਰਸ਼ਨ ਨੂੰ ਸੱਜਣ ਸਿੰਘ ਬੈਂਸ, ਸਕੱਤਰ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ, ਕੁਲਦੀਪ ਸਿੰਘ ਸਕੱਤਰ ਸੀ ਪੀ ਆਈ ਐਮ, ਇੰਦਰਜੀਤ ਸਿੰਘ ਗਰੇਵਾਲ, ਦੇਵੀ ਦਿਆਲ, ਸ਼ਹਿਨਾਜ਼ ਗੋਰਸ਼ੀ, ਦਿਲਦਾਰ, ਵਿਜੇ ਸਿੰਘ, ਮੇਜਰ ਸਿੰਘ ਤੇ ਕਰਮ ਸਿੰਘ ਪ੍ਰਧਾਨ ਆਲ ਇੰਡੀਆ ਲਾਇਰ ਯੂਨੀਅਨ ਨੇ ਵੀ ਸੰਬੋਧਨ ਕੀਤਾ।