ਲੁਧਿਆਣਾ ਵੈਸਟ ਹਲਕੇ ਦੇ ਕੋਆਰਡੀਨੇਟਰ ਬਣੇ ਮੈਡਮ ਸਰਿਤਾ ਸ਼ਰਮਾ

ਮਾਹਿਲਪੁਰ, (22 ਦਸੰਬਰ ) ਲੋਕ ਸਭਾ ਚੋਣਾਂ ਦੀ ਆਮਦ ਨੂੰ ਦੇਖਦੇ ਹੋਏ ਲੁਧਿਆਣਾ ਲੋਕ ਸਭਾ ਸੀਟ ਤੋਂ ਪਾਰਟੀ ਦੇ ਸੰਭਾਵਿਤ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਕਾਂਗਰਸ ਹਾਈਕਮਾਂਡ ਨੇ ਡੈਲੀਗੇਟ ਮੈਂਬਰ ਸਰਿਤਾ ਸ਼ਰਮਾ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।

ਮਾਹਿਲਪੁਰ, (22 ਦਸੰਬਰ ) ਲੋਕ ਸਭਾ ਚੋਣਾਂ ਦੀ ਆਮਦ ਨੂੰ ਦੇਖਦੇ ਹੋਏ ਲੁਧਿਆਣਾ ਲੋਕ ਸਭਾ ਸੀਟ ਤੋਂ ਪਾਰਟੀ ਦੇ ਸੰਭਾਵਿਤ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਕਾਂਗਰਸ ਹਾਈਕਮਾਂਡ ਨੇ ਡੈਲੀਗੇਟ ਮੈਂਬਰ ਸਰਿਤਾ ਸ਼ਰਮਾ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਮੈਡਮ ਸਰਿਤਾ ਨੇ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਚੰਡੀਗੜ੍ਹ ਚ ਡੈਲੀਗੇਟ ਮੀਟਿੰਗ ਕੀਤੀ ਸੀ। ਉਦੋਂ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਪਾਰਟੀ ਦੇ ਸਮਰਪਿਤ ਸਿਪਾਹੀ ਬਣ ਕੇ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। 
ਸਰਿਤਾ ਸ਼ਰਮਾ  ਨੇ ਆਪਣੀ ਨਿਯੁਕਤੀ ਲਈ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਮੈਡਮ ਨੇ ਕਿਹਾ ਕੇ ਉਹ ਜਲਦੀ ਹੀ ਪੂਰਵ ਮੰਤਰੀ ਮਾਣਯੋਗ ਆਸ਼ੂ ਜੀ ਨੂੰ ਮਿਲ ਕੇ ਉਨ੍ਹਾਂ ਦੇ ਹਲਕੇ ਵਿੱਚ ਲੋਕਸਭਾ ਚੋਣਾਂ ਲਈ ਬੂਥ ਪੱਧਰ ’ਤੇ ਵਰਕਰਾਂ ਨੂੰ ਲਾਮਬੰਦ ਕਰਨਗੇ । ਉਨ੍ਹਾਂ ਪੂਰੇ ਵਿਸ਼ਵਾਸ਼ ਨਾਲ ਕਿਹਾ ਕਿ ਲੁਧਿਆਣਾ ਵੈਸਟ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ ਵੱਡੀ ਲੀਡ ਦਿਵਾਉਣਗੇl  ਜਿਕਰਯੋਗ ਹੈ ਕਿ ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਦੇਸ਼ ਦੇ ਅਲਗ ਅਲਗ ਪ੍ਰਾਂਤਾ ਵਿਚ ਪਾਰਟੀ ਲਈ ਕੰਮ ਕਰ ਚੁੱਕੇ ਹਨ। 
ਵਰਨਣਯੋਗ ਹੈ ਕਿ ਮੈਡਮ ਸਰਿਤਾ ਸ਼ਰਮਾ ਮਾਹਿਲਪੁਰ ਤੋਂ ਅੱਠ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਕਸਬਾ ਸੈਲਾ ਖੁਰਦ ਵਿਖੇ ਰਹਿੰਦੇ ਹਨ ਅਤੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰ ਰਹੇ ਹਨ l