ਸੜਕ ਹਾਦਸੇ ਵਿੱਚ ਇੱਕ ਦੀ ਮੌਤ

ਪਟਿਆਲਾ, 21ਦਸੰਬਰ - ਸ਼ੰਭੂ ਥਾਣੇ ਅਧੀਨ ਪਿੰਡ ਬਪਰੌਰ ਕੋਲ ਇੱਕ ਮੋਟਰ ਸਾਈਕਲ ਸਵਾਰ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਤੇਜ਼ ਰਫ਼ਤਾਰ ਇੱਕ ਕੈਂਟਰ ਉਸਦੇ ਮੋਟਰ ਸਾਈਕਲ ਵਿੱਚ ਆ ਵੱਜਾ। ਮ੍ਰਿਤਕ, ਜਿਸ ਨਾਲ ਇੱਕ ਹੋਰ ਵਿਅਕਤੀ ਵੀ ਸੀ,ਦੀ ਪਛਾਣ ਮੁਹੰਮਦ ਰਫ਼ੀ ਵਜੋਂ ਕੀਤੀ ਗਈ ਹੈ । ਪੁਲਿਸ ਨੇ ਕੈਂਟਰ (ਐੱਚ ਆਰ- 47ਈ 5907) ਦੇ ਨਾਮਾਲੂਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।