ਕੇਂਦਰੀ ਵਿਦਿਆਲਾ ਪੀ.ਐਲ.ਡਬਲਿਊ. ਨੇ ਸਾਲਾਨਾ ਸਪੋਰਟਸ ਮੀਟ ਕਰਵਾਈ
ਪਟਿਆਲਾ, 21 ਦਸੰਬਰ - ਕੇਂਦਰੀ ਵਿਦਿਆਲਾ-2 , ਪੀ.ਐਲ.ਡਬਲਿਊ. ਨੇ ਅੱਜ ਸਾਲਾਨਾ ਖੇਡ ਦਿਵਸ ਦੀ ਮੇਜ਼ਬਾਨੀ ਕੀਤੀ। ਸਕੂਲ ਦੇ ਮੈਦਾਨ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਮੁੱਖ ਮਹਿਮਾਨ, ਸ਼੍ਰੀ ਪ੍ਰਮੋਦ ਕੁਮਾਰ, ਪ੍ਰਿੰਸੀਪਲ ਮੁੱਖ ਪ੍ਰਬੰਧਕੀ ਅਫਸਰ ਕੇਂਦਰੀ ਵਿਦਿਆਲਾ-2 , ਪੀ.ਐਲ.ਡਬਲਿਊ. ਅਤੇ ਗੈਸਟ ਆਫ ਆਨਰ, ਸ਼੍ਰੀਮਤੀ ਰਾਧਾ ਰਾਘਵ, ਪ੍ਰਧਾਨ ਪੀ.ਐਲ.ਡਬਲਿਊ. ਵੁਮੈਨ ਵੈਲਫੇਅਰ ਆਰਗੇਨਾਈਜ਼ੇਸ਼ਨ ਸਨ ।

ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੇ ਪ੍ਰਦਰਸ਼ਨ ਨਾਲ ਹੋਈ, ਜੋ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਹੋਣਹਾਰ ਨੌਜਵਾਨਾਂ ਦੁਆਰਾ ਪੇਸ਼ ਕੀਤੀ ਗਈ। ਫਿਰ ਮੁੱਖ ਮਹਿਮਾਨ ਸ਼੍ਰੀ ਪ੍ਰਮੋਦ ਕੁਮਾਰ ਨੇ ਸਪੋਰਟਸ ਮੀਟ ਸ਼ੁਰੂ ਕਰਨ ਦਾ ਐਲਾਨ ਕੀਤਾ। ਪ੍ਰਾਇਮਰੀ ਅਤੇ ਸੈਕੰਡਰੀ ਦੋਵਾਂ ਸੈਕਸ਼ਨਾਂ ਦੇ ਵਿਦਿਆਰਥੀਆਂ ਨੇ 100, 200 ਅਤੇ 400 ਮੀਟਰ ਸਪ੍ਰਿੰਟਸ, 400x4 ਰਿਲੇਅ ਦੌੜ, ਟੈਗ ਪੁੱਲ, ਅਤੇ ਹੋਰ ਵੱਖ-ਵੱਖ ਈਵੈਂਟਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸ਼੍ਰੀ ਪ੍ਰਮੋਦ ਕੁਮਾਰ ਅਤੇ ਸ਼੍ਰੀਮਤੀ ਰਾਧਾ ਰਾਘਵ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਹ ਪ੍ਰੋਗਰਾਮ ਅਮੀਰ ਸੱਭਿਆਚਾਰਕ ਵਿਰਸੇ ਦੀਆਂ ਵੱਖ ਵੱਖ ਵਨਗੀਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਪੰਜਾਬੀ ਲੋਕ ਨਾਚ ਭੰਗੜੇ ਨਾਲ ਖਤਮ ਹੋਇਆ । ਪ੍ਰਿੰਸੀਪਲ ਕੇ.ਵੀ.-2 ਸ਼੍ਰੀ ਸ਼ਸ਼ੀ ਕਾਂਤ ਨੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਕੇਂਦਰੀ ਵਿਦਿਆਲਾ ਨੰਬਰ-2 ਪੀ.ਐੱਲ.ਡਬਲਿਊ. ਪਟਿਆਲਾ ਦਾ ਇਹ ਸਾਲਾਨਾ ਖੇਡ ਦਿਵਸ ਬਹੁਤ ਸਫਲ ਰਿਹਾ ਹੈ, ਜਿਸਨੇ ਵਿਦਿਆਰਥੀਆਂ ਵਿੱਚ ਏਕਤਾ, ਅਥਲੈਟਿਕਸ ਅਤੇ ਸੱਭਿਆਚਾਰਕ ਮਾਣ ਦੀ ਭਾਵਨਾ ਪੈਦਾ ਕੀਤੀ ਹੈ।