ਆਪ ਸਰਕਾਰ ਮਜਦੂਰ ਵਿਰੋਧੀ ਸਾਬਿਤ ਹੋਈ - ਜੰਡੀ

ਨਵਾਂਸ਼ਹਿਰ - ਅੱਜ ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਇਫਟੂ) ਵੱਲੋਂ ਪਿੰਡ ਰਾਮਰਾਏ ਪੁਰ ਵਿੱਚ ਦਿਲਬਾਗ ਸਿੰਘ ਬੀਰੋਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਜੋ ਪਿੰਡ ਦੇ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਮੈਸਨ, ਕਾਰਪੇਂਟਰ, ਪਲੰਬਰ, ਬਾਰਬਾਈਂਡਰ, ਮਜ਼ਦੂਰ ਅਤੇ ਪੇਂਟਰਾ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਨਿਰਮਲ ਸਿੰਘ ਜੰਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਲਾਰੇ ਲਾ ਕੇ ਸੱਤਾ ਵਿਚ ਆਈ ਹੈ ਇਸ ਦਾ ਕਿਰਦਾਰ ਅਕਾਲੀ ਭਾਜਪਾ, ਕਾਂਗਰਸ ਨਾਲੋਂ ਵੱਖਰਾ ਨਹੀਂ ਹੈ।

ਨਵਾਂਸ਼ਹਿਰ - ਅੱਜ ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਇਫਟੂ) ਵੱਲੋਂ ਪਿੰਡ ਰਾਮਰਾਏ ਪੁਰ ਵਿੱਚ ਦਿਲਬਾਗ ਸਿੰਘ ਬੀਰੋਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਜੋ ਪਿੰਡ ਦੇ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਮੈਸਨ, ਕਾਰਪੇਂਟਰ, ਪਲੰਬਰ, ਬਾਰਬਾਈਂਡਰ, ਮਜ਼ਦੂਰ ਅਤੇ ਪੇਂਟਰਾ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਨਿਰਮਲ ਸਿੰਘ ਜੰਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਲਾਰੇ ਲਾ ਕੇ ਸੱਤਾ ਵਿਚ ਆਈ ਹੈ ਇਸ ਦਾ ਕਿਰਦਾਰ ਅਕਾਲੀ ਭਾਜਪਾ, ਕਾਂਗਰਸ ਨਾਲੋਂ ਵੱਖਰਾ ਨਹੀਂ ਹੈ। ਭਗਵੰਤ ਮਾਨ ਸਰਕਾਰ ਨੇ ਦਿਹਾੜੀ ਦੇ ਘੰਟੇ ਵਧਾ ਕੇ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕੀਤਾ ਹੈ। ਮਹਿੰਗਾਈ ਦੀ ਮਾਰ ਨੇ ਮਜ਼ਦੂਰ ਦਾ ਕਚੂੰਬਰ ਕੱਢ ਦਿੱਤਾ ਹੈ। ਮਜ਼ਦੂਰ ਲਈ ਬਣੇ ਕਨੂੰਨ ਖਤਮ ਕੀਤੇ ਜਾ ਰਹੇ ਹਨ ਅਤੇ ਸਨਅੱਤਕਾਰਾਂ ਦੇ ਪੱਖੀ ਕਿਰਤ ਕੋਡ ਲਾਗੂ ਕੀਤੇ ਜਾ ਰਹੇ ਹਨ। ਮਜ਼ਦੂਰ ਵਰਗ ਦੀ ਰਜਿਸਟਰੇਸ਼ਨ ਦਾ ਸਵਾਲ ਉਸੇ ਤਰ੍ਹਾਂ ਕਾਇਮ ਹੈ। ਉਨ੍ਹਾਂ ਮੰਗ ਕੀਤੀ ਕਿ ਮਹਿੰਗਾਈ ਦੀ ਤਰਜ਼ ਤੇ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ। ਬੀ ਉ ਸੀ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ। ਸ਼ਗਨ ਸਕੀਮ ਵਿੱਚ ਵਾਧਾ ਕੀਤਾ ਜਾਵੇ। ਵਜੀਫੇ ਦੀ ਰਕਮ ਵਧਾਈ ਜਾਵੇ। ਇਸ ਮੌਕੇ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਮਨਜਿੰਦਰ ਸਿੰਘ ਪ੍ਰਧਾਨ, ਗਗਨਦੀਪ ਵਾਈਸ ਪ੍ਰਧਾਨ, ਆਸਾ ਰਾਮ ਸੈਕਟਰੀ ਤੇ ਤੀਰਥ ਰਾਮ ਨੂੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਅਸ਼ੋਕ ਕੁਮਾਰ, ਗਗਨਦੀਪ, ਸਤਪਾਲ, ਕੇਵਲ ਰਾਮ, ਮਨਦੀਪ ਸਿੰਘ, ਸੰਸਾਰ ਰਾਮ, ਸੁਰਜੀਤ ਸਿੰਘ, ਸੁਭਾਸ਼ ਚੰਦਰ ਤੇ ਜੋਗਿੰਦਰ ਸਿੰਘ ਸ਼ਾਮਲ ਸਨ ।