
ਮੈਸ ਲੀਲਾਜ਼ ਇਮੀਗ੍ਰੇਸ਼ਨ ਕਨਸਲਟੈਂਟ ਟ੍ਰੈਵਲ ਏਜੰਸੀ ਦਾ ਲਾਇਸੰਸ ਕੀਤਾ ਰੱਦ
ਨਵਾਂਸ਼ਹਿਰ - ਮੈਸ ਲੀਲਾਜ਼ ਇਮੀਗ੍ਰੇਸ਼ਨ ਕਨਸਲਟੈਂਟ ਭੱਟੀ ਕਲੋਨੀ ਨਵਾਂਸ਼ਹਿਰ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਦੱਸਿਆ ਕਿ ਉਕਤ ਟ੍ਰੈਵਲ ਏਜੰਸੀ ਦੇ ਮਾਲਿਕ ਸੁਸ਼ਾਤ ਭੁੱਚਰ ਵਲੋਂ ਲਿਖਤੀ ਰੂਪ ਵਿੱਚ ਲਾਇਸੰਸ ਨੂੰ ਰੱਦ ਕਰਨ ਸਬੰਧੀ ਬੇਨਤੀ ਕੀਤੀ ਗਈ ਸੀ,
ਨਵਾਂਸ਼ਹਿਰ - ਮੈਸ ਲੀਲਾਜ਼ ਇਮੀਗ੍ਰੇਸ਼ਨ ਕਨਸਲਟੈਂਟ ਭੱਟੀ ਕਲੋਨੀ ਨਵਾਂਸ਼ਹਿਰ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਦੱਸਿਆ ਕਿ ਉਕਤ ਟ੍ਰੈਵਲ ਏਜੰਸੀ ਦੇ ਮਾਲਿਕ ਸੁਸ਼ਾਤ ਭੁੱਚਰ ਵਲੋਂ ਲਿਖਤੀ ਰੂਪ ਵਿੱਚ ਲਾਇਸੰਸ ਨੂੰ ਰੱਦ ਕਰਨ ਸਬੰਧੀ ਬੇਨਤੀ ਕੀਤੀ ਗਈ ਸੀ, ਇਸ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਜੇਕਰ ਭਵਿੱਖ ਦੇ ਵਿੱਚ ਐਕਟ/ਰੂਲਜ਼ ਦੇ ਮੁਤਾਬਿਕ ਕਿਸੇ ਕਿਸਮ ਦੀ ਕੋਈ ਫਰਮ ਦੇ ਖਿਲਾਫ਼ ਸ਼ਿਕਾਇਤ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਕਤ ਲਾਇਸੰਸੀ ਦੀ ਹੋਵੇਗੀ ਅਤੇ ਉਕਤ ਸੈਂਟਰ ਵਾਲੇ ਹੀ ਭਰਪਾਈ ਦੇ ਜ਼ਿੰਮੇਵਾਰ ਹੋਣਗੇ।
