
ਅਸ਼ਵਨੀ ਜੋਸ਼ੀ ਨੇ ਜਨਮ ਦਿਨ 'ਤੇ ਲਗਾਏ ਬੂਟੇ, ਮਨਾਇਆ 64ਵਾ ਜਨਮਦਿਨ
ਨਵਾਂਸ਼ਹਿਰ - ਗੋ ਗ੍ਰੀਨ ਇੰਟਰਨੈਸ਼ਨਲ ਸੰਸਥਾ ਦੇ ਸੰਸਥਾਪਕ ਅਸ਼ਵਨੀ ਜੋਸ਼ੀ ਦਾ 64ਵਾਂ ਜਨਮ ਦਿਨ ਐਸ ਕੇ ਟੀ ਪਲਾਂਟੇਸ਼ਨ ਟੀਮ ਵੱਲੋਂ ਵਿਸ਼ੇਸ਼ ਪੌਦੇ ਲਗਾ ਕੇ ਮਨਾਇਆ ਗਿਆ। ਉਨ੍ਹਾਂ ਦੇ ਨਾਲ ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਮੈਂਬਰ ਹੈਰੀ ਚੌਹਾਨ ਨੇ ਵੀ ਆਪਣੇ 25 ਵੇਂ ਜਨਮ ਦਿਨ 'ਤੇ ਬੂਟੇ ਲਗਾਏ।
ਨਵਾਂਸ਼ਹਿਰ - ਗੋ ਗ੍ਰੀਨ ਇੰਟਰਨੈਸ਼ਨਲ ਸੰਸਥਾ ਦੇ ਸੰਸਥਾਪਕ ਅਸ਼ਵਨੀ ਜੋਸ਼ੀ ਦਾ 64ਵਾਂ ਜਨਮ ਦਿਨ ਐਸ ਕੇ ਟੀ ਪਲਾਂਟੇਸ਼ਨ ਟੀਮ ਵੱਲੋਂ ਵਿਸ਼ੇਸ਼ ਪੌਦੇ ਲਗਾ ਕੇ ਮਨਾਇਆ ਗਿਆ। ਉਨ੍ਹਾਂ ਦੇ ਨਾਲ ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਮੈਂਬਰ ਹੈਰੀ ਚੌਹਾਨ ਨੇ ਵੀ ਆਪਣੇ 25 ਵੇਂ ਜਨਮ ਦਿਨ 'ਤੇ ਬੂਟੇ ਲਗਾਏ। ਇਸ ਮੌਕੇ ਰਾਹੋਂ ਰੋਡ 'ਤੇ ਸਮੂਹ ਦੋਸਤਾਂ ਵੱਲੋਂ ਬੂਟੇ ਲਗਾਏ ਗਏ। ਜ਼ਿਕਰਯੋਗ ਹੈ ਕਿ ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਲੰਬੇ ਸਮੇਂ ਤੋਂ ਲੋਕਾਂ ਵਿੱਚ ਸਵੈ-ਇੱਛਾ ਨਾਲ ਰੁੱਖ ਲਗਾਉਣ ਦੀ ਜਾਗਰੂਕਤਾ ਮੁਹਿੰਮ ਵਿੱਚ ਲੱਗੇ ਹੋਏ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਜਨਮ ਦਿਨ 'ਤੇ ਨਵਾਂਸ਼ਹਿਰ ਤੋਂ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵਕ ਅੰਕੁਸ਼ ਨਿਝਾਵਨ, ਜੋ ਕਿ ਹਰ ਆਮ ਅਤੇ ਖਾਸ ਵਿਅਕਤੀ ਦੇ ਜਨਮ ਦਿਨ 'ਤੇ ਬੂਟੇ ਲਗਾ ਕੇ ਪਿਛਲੇ ਕਈ ਸਾਲਾਂ ਤੋਂ ਐਸ ਕੇ ਟੀ ਪਲਾਂਟੇਸ਼ਨ ਟੀਮ ਦੀ ਇਸ ਨਿਵੇਕਲੀ ਮੁਹਿੰਮ ਨੂੰ ਚਲਾ ਰਹੇ ਹਨ, ਦੀ ਅਗਵਾਈ ਹੇਠ ਪੰਜ ਬੂਟੇਲਗਾਏ। ਅੰਕੁਸ਼ ਨਿਝਾਵਨ ਦੀ ਅਗਵਾਈ ਹੇਠ ਚਲ ਰਹੀ ਐਸ ਕੇ ਟੀ ਪਲਾਂਟੇਸ਼ਨ ਟੀਮ ਦੀ ਇਸ ਲਹਿਰ ਦੀ ਸ਼ਲਾਘਾ ਕਰਦਿਆਂ ਅਸ਼ਵਨੀ ਜੋਸ਼ੀ ਨੇ ਕਿਹਾ ਕਿ ਅਜਿਹੇ ਸਮਾਜ ਸੇਵਕਾਂ ਨੂੰ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਸਰਗਰਮ ਹੋਣਾ ਚਾਹੀਦਾ ਹੈ ਤਾਂ ਜੋ ਵਧਦੀ ਆਬਾਦੀ ਅਤੇ ਰੁੱਖਾਂ ਦੇ ਅਨੁਪਾਤ ਵਿੱਚ ਸੁਧਾਰ ਕੀਤਾ ਜਾ ਸਕੇ। ਜੋਸ਼ੀ ਨੇ ਸ਼ੁੱਭ ਇੱਛਾਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਸਾਰਿਆਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ। ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਸ਼ੁੱਧ ਹਵਾ ਸਾਡਾ ਜੀਵਨ ਹੈ। ਇਸ ਲਈ ਜ਼ਿੰਦਗੀ ਦੇ ਕਿਸੇ ਵੀ ਖਾਸ ਦਿਨ ਨੂੰ ਮਨਾਉਣ ਲਈ ਹਰ ਕਿਸੇ ਨੂੰ ਰੁੱਖ ਲਗਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਪਰਮਜੀਤ ਲਰੋਈਆ, ਬਲਵੰਤ ਜਾਂਗੜਾ ਅਤੇ ਸੂਰਜ ਨੇ ਵੀ ਮੌਕੇ 'ਤੇ ਬੂਟੇ ਲਗਾਏ।
