ਡਿਪਟੀ ਕਮਿਸ਼ਨਰ ਨੇ ਡਿਸਟ੍ਰਿਕ ਲੈਵਲ ਇੰਪਲੀਮੈਨਟੇਸ਼ਨ ਤੇ ਮੋਨੀਟਰਿੰਗ ਕਮੇਟੀ ਦੇ ਕੰਮਾਂ ਦਾ ਲਿਆ ਜਾਇਜ਼ਾ

ਨਵਾਂਸ਼ਹਿਰ - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਸਟ੍ਰਿਕ ਲੈਵਲ ਇੰਪਲੀਮੈਨਟੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੇ ਕੰਪਿਊਟਰਾਈਜੇਸ਼ਨ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਨੂੰ ਵਿਚਾਰਿਆ ਅਤੇ ਜ਼ਿਲ੍ਹੇ ਦੀਆਂ 141 ਸਹਿਕਾਰੀ ਸਭਾਵਾਂ ਵਿੱਚ ਆਏ ਨਵੇਂ ਡੈਸਕਟਾਪ ਕੰਪਿਊਟਰਾਂ ਦੇ ਬਿੱਲਾਂ ਨੂੰ ਪ੍ਰਵਾਨਗੀ ਵੀ ਦਿੱਤੀ।

ਇਸ ਮੌਕੇ ‘ਤੇ ਪਰਮਜੀਤ ਕੌਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਜਸਪਾਲ ਸਿੰਘ ਜੱਸੀ ਮੈਨੇਜਿੰਗ ਡਾਇਰੈਕਟਰ ਜਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਨਵਾਂਸ਼ਹਿਰ, ਦਵਿੰਦਰ ਕੁਮਾਰ ਡੀ.ਡੀ.ਐੱਮ ਨਾਬਾਰਡ ਅਤੇ ਵੱਖ- ਵੱਖ ਸਭਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।