
ਏਸ਼ੀਅਨ ਮੈਡਲ ਜੇਤੂ ਅਥਲੀਟ ਹਰਮਿਲਨ ਬੈਂਸ ਦੇ ਪ੍ਰੇਰਨਾਸ੍ਰੋਤ ਪੂਜਨੀਕ ਦਾਦੀ ਸਵ: ਗੁਰਮੀਤ ਕੌਰ ਬੈਂਸ ਜੀ ਦੇ ਬੇਵਕਤ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਮਾਹਿਲਪੁਰ, (19 ਦਸੰਬਰ) - ਸਰਦਾਰਨੀ ਗੁਰਮੀਤ ਕੌਰ ਬੈਂਸ ਧਰਮ ਸੁਪਤਨੀ ਸਵ: ਗਿਆਨੀ ਕੇਵਲ ਸਿੰਘ ਸੈਲਾਨੀ ਜੀ ਵਾਸੀ ਮਾਹਿਲਪੁਰ ਜੋ ਸੰਖੇਪ ਬਿਮਾਰੀ ਪਿੱਛੋ ਅਚਾਨਕ ਬੇਵਕਤ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਉਨ੍ਹਾਂ ਦੇ ਸਪੁੱਤਰ ਇੰਟਰਨੈਸ਼ਨਲ ਅਥਲੀਟ ਅਮਨਦੀਪ ਸਿੰਘ ਬੈਂਸ ਤੇ ਅਰਜਨਾ ਐਵਾਰਡੀ ਨੂੰਹ ਮਾਧੁਰੀ ਏ ਸਿੰਘ ਨਾਲ ਅਫ਼ਸੋਸ ਤੇ ਦਿਲੋਂ ਹਮਦਰਦੀ ਪ੍ਰਗਟ ਕਰਨ ਲਈ ਦੇਸ਼ ਵਿਦੇਸ਼ ਤੋਂ ਨਾਮਵਰ ਸ਼ਖ਼ਸੀਅਤਾਂ ਖੁਦ ਪਹੁੰਚ ਰਹੀਆਂ ਹਨ ਅਤੇ ਸ਼ੋਕ ਸੰਦੇਸ਼ ਭੇਜਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ।
ਮਾਹਿਲਪੁਰ, (19 ਦਸੰਬਰ) - ਸਰਦਾਰਨੀ ਗੁਰਮੀਤ ਕੌਰ ਬੈਂਸ ਧਰਮ ਸੁਪਤਨੀ ਸਵ: ਗਿਆਨੀ ਕੇਵਲ ਸਿੰਘ ਸੈਲਾਨੀ ਜੀ ਵਾਸੀ ਮਾਹਿਲਪੁਰ ਜੋ ਸੰਖੇਪ ਬਿਮਾਰੀ ਪਿੱਛੋ ਅਚਾਨਕ ਬੇਵਕਤ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਉਨ੍ਹਾਂ ਦੇ ਸਪੁੱਤਰ ਇੰਟਰਨੈਸ਼ਨਲ ਅਥਲੀਟ ਅਮਨਦੀਪ ਸਿੰਘ ਬੈਂਸ ਤੇ ਅਰਜਨਾ ਐਵਾਰਡੀ ਨੂੰਹ ਮਾਧੁਰੀ ਏ ਸਿੰਘ ਨਾਲ ਅਫ਼ਸੋਸ ਤੇ ਦਿਲੋਂ ਹਮਦਰਦੀ ਪ੍ਰਗਟ ਕਰਨ ਲਈ ਦੇਸ਼ ਵਿਦੇਸ਼ ਤੋਂ ਨਾਮਵਰ ਸ਼ਖ਼ਸੀਅਤਾਂ ਖੁਦ ਪਹੁੰਚ ਰਹੀਆਂ ਹਨ ਅਤੇ ਸ਼ੋਕ ਸੰਦੇਸ਼ ਭੇਜਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ।
ਮਾਤਾ ਗੁਰਮੀਤ ਕੌਰ ਬੈਂਸ ਜੀ ਦੇ ਪਰਿਵਾਰ ਨੇ ਸਮਾਜ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਤੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰਨ ਲਈ ਉਨ੍ਹਾਂ ਆਪਣੇ ਬੱਚਿਆਂ ਨੂੰ ਪੂਰੀ ਲਗਨ ਨਾਲ ਦਿਨ ਰਾਤ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮਾਤਾ ਜੀ ਨੇ ਲੰਬਾ ਸਮਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਜ਼ਿੰਮੇਵਾਰ ਨਾਗਰਿਕ ਬਣਨ ਦੇ ਯੋਗ ਬਣਾਇਆ।ਉਨ੍ਹਾਂ ਦੇ ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਕਸਬੇ ਦਾ ਸਰਬਪੱਖੀ ਵਿਕਾਸ ਹੋਇਆ। ਅੱਜ ਕੱਲ ਉਹ ਆਪਣੇ ਲਾਡਲੇ ਪੋਤਰੇ ਦਿਲਸ਼ਾਨ ਨੂੰ ਖੇਡਾਂ ਤੇ ਪੜ੍ਹਾਈ ਵਿੱਚ ਵਿਸ਼ੇਸ਼ ਮੱਲਾਂ ਮਾਰਨ ਤੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ ਤੇ ਉਸ ਨਾਲ ਹੀ ਜ਼ਿਆਦਾ ਸਮਾਂ ਬਿਤਾਉਂਦੇ ਸਨ।
ਹਰ ਇੱਕ ਦੇ ਦੁੱਖ ਸੁੱਖ ਵਿੱਚ ਸਹਾਈ ਹੋਣ ਵਾਲੇ ਪੂਜਨੀਕ ਮਾਤਾ ਗੁਰਮੀਤ ਕੌਰ ਜੀ ਦੇ ਵਿਛੋੜੇ ਨਾਲ ਬੈਂਸ ਪਰਿਵਾਰ ਤੇ ਇਲਾਕਾ ਨਿਵਾਸੀਆਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਤੇ ਉਨਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਉਨ੍ਹਾਂ ਨੇ ਆਪਣੀ ਪੋਤਰੀ ਹਰਮਿਲਨ ਬੈਂਸ ਨੂੰ ਦੇਸ਼ ਖਾਤਰ ਤਗਮੇ ਜਿੱਤਣ ਦੇ ਯੋਗ ਬਣਾਉਣ ਲਈ ਹਮੇਸ਼ਾ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ। ਉਨ੍ਹਾਂ ਦੇ ਅੰਤਿਮ ਸੰਸਕਾਰ ਤੇ ਹਰਮਿਲਨ ਨੇ ਬੰਗਲੋਰ ਤੋਂ ਫਲਾਈਟ ਰਾਹੀਂ ਘਰ ਪਹੁੰਚ ਸ਼ਮੂਲੀਅਤ ਕੀਤੀ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 25 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਧਰਮਸ਼ਾਲਾ ਮਾਹਿਲਪੁਰ ਵਿਖੇ ਹੋਣਗੇ। ਉਨ੍ਹਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਕਾਮਰੇਡ ਦਰਸ਼ਨ ਸਿੰਘ ਮੱਟੂ, ਅਰਜਨਾ ਐਵਾਰਡੀ ਫੁੱਟਬਾਲਰ ਸਰਦਾਰ ਗੁਰਦੇਵ ਸਿੰਘ ਗਿੱਲ, ਡੀਐਸਪੀ. ਸੁਰਿੰਦਰਪਾਲ ਸਿੰਘ, ਮਨਜੀਤ ਸਿੰਘ ਭਾਮ ਪ੍ਰਧਾਨ ਮਨੁੱਖੀ ਅਧਿਕਾਰ ਸੰਗਠਨ, ਗੀਤਕਾਰ ਗੁਰਮਿੰਦਰ ਕੈਂਡੋਵਾਲ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਸਰਪੰਚ ਅਮਨਦੀਪ ਸਿੰਘ ਕੰਮੋਵਾਲ, ਹਰਪ੍ਰੀਤ ਸਿੰਘ ਬੈਂਸ, ਇੰਸਪੈਕਟਰ ਗੁਰਦਿਆਲ ਸਿੰਘ ਬੈਂਸ, ਸੁਖਦੇਵ ਸਿੰਘ ਸੰਘਾ ਲੰਗੇਰੀ, ਕੁਲਬੀਰ ਸਿੰਘ ਔਜਲਾ, ਨਰਿੰਦਰਪਾਲ ਸਿੰਘ ਔਜਲਾ, ਡਾਕਟਰ ਗੁਰਪ੍ਰੀਤ ਸਿੰਘ ਬਰਾੜ, ਗੁੱਡੂ ਬੈਂਸ, ਕੁਲਵਿੰਦਰ ਸਿੰਘ ਸਰਪੰਚ, ਮਹਿੰਦਰ ਸਿੰਘ ਬਾੜੀਆਂ, ਸੁਖਵਿੰਦਰ ਸਿੰਘ ਸਰਪੰਚ, ਅਵਤਾਰ ਸਿੰਘ ਡਾਂਡੀਆਂ, ਜਤਿੰਦਰ ਸਿੰਘ ਮਿਨਹਾਸ, ਨਰੇਸ਼ ਠੁਆਣਾਂ ਨੇ ਦਿਲੋਂ ਹਮਦਰਦੀ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਾਤਾ ਗੁਰਮੀਤ ਕੌਰ ਬੈਂਸ ਜੀ ਦੀ ਆਤਮਿਕ ਸ਼ਾਂਤੀ ਵਾਸਤੇ ਤੇ ਪਿੱਛੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਚੜ੍ਹਦੀ ਕਲ੍ਹਾ ਲਈ ਅਕਾਲ ਪੁਰਖੁ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ।
