ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ ਨਵਾਂਸ਼ਹਿਰ ਵਲੋਂ ਸੰਤ ਸਮਾਗਮ ਆਯੋਜਿਤ ਕੀਤਾ ਗਿਆ।
ਨਵਾਂਸ਼ਹਿਰ - ਅੱਜ ਸਥਾਨਕ ਦਾਣਾ ਮੰਡੀ ਦੇ ਖੁੱਲ੍ਹੇ ਪੰਡਾਲ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂਸ਼ਹਿਰ ਦੇ ਬੈਨਰ ਹੇਠ ਮਹਾਨ ਸੰਤ ਸਮਾਗਮ ਆਯੋਜਿਤ ਕੀਤਾ ਗਿਆ। ਜਿਸਦੀ ਅਗਵਾਈ ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਦੀ ਛਤਰ ਛਾਇਆ ਹੇਠ ਹੋਇਆ। ਅੰਮ੍ਰਿਤ ਬਾਣੀ ਦੇ ਭੋਗ ਉਪਰੰਤ ਦੂਰ ਦੁਰਾਡੇ ਤੋਂ ਪਹੰਚੇ ਸੰਤ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਆਏ ਹੋਏ ਸੰਤਾਂ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਸੰਗਤਾਂ ਨੂੰ ਗੁਰੂਆਂ ਦੀ ਬਾਣੀ ਨੂੰ ਦਿਲਾਂ ਵਿੱਚ ਵਸਾਕੇ ਨਸ਼ਿਆਂ,ਪਤਿਤਪੁਣੇ ਅਤੇ ਹੋਰ ਕੁਰੀਤੀਆਂ ਤੋਂ ਦੂਰ ਰਹਿਕੇ ਜੀਵਨ ਨੂੰ ਸੁਚੱਜਾ ਬਨਾਉਣ ਲਈ ਯਤਨ ਕਰਨ ਅਤੇ ਗੁਰਬਾਣੀ ਦਾ ਓਟ ਆਸਰਾ ਲੈਕੇ ਜੀਵਨ ਸਫ਼ਲ ਬਣਾਉਣ। ਸਟੇਜ ਦਾ ਸੰਚਾਲਨ ਟਰੱਸਟ ਦੇ ਪ੍ਰਧਾਨ ਸੱਤਪਾਲ ਸਾਹਲੋਂ ਨੇ ਕੀਤਾ।
ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਉਚੇਚੇ ਤੌਰ ਤੇ ਸਮਾਗਮ ਵਿੱਚ ਪਹੁੰਚੇ। ਇਸ ਮੌਕੇ ਸੰਤ ਗੁਰਦੀਪ ਗਿਰੀ ਪਠਾਨਕੋਟ, ਸੰਤ ਪ੍ਰੀਤਮ ਦਾਸ ਸੰਗਤਪੁਰ ਕਪੂਰਥਲਾ, ਸੰਤ ਕਿਸ਼ਨ ਨਾਥ ਚਹੇੜੂ, ਸੰਤ ਹਰਵਿੰਦਰ ਦਾਸ ਈਸਪੁਰ ਸੰਤ ਸਤਨਾਮ ਦਾਸ ਫਰਾਲਾ, ਸੰਤ ਸੁਖਵਿੰਦਰ ਦਾਸ ਢੱਡੇ, ਸੰਤ ਪੱਪਲ ਦਾਸ ਭਰੋਮਜਾਰਾ, ਸੰਤ ਲੇਖ ਰਾਜ ਨੂਰਪੁਰ ਆਦਿ ਨੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਪਰਮਜੀਤ ਮਹਾਲੋਂ, ਜੋਗਿੰਦਰ ਮੈਂਗੜਾ, ਦਿਲਬਾਗ ਅਲੀਪੁਰ, ਹਰਮੇਸ਼ ਥਾਂਦੀ, ਰੌਸ਼ਨ ਛੋਕਰਾਂ, ਜੋਗਾ ਸਿੰਘ ਜੀਂਦੋਵਾਲ, ਬਾਰ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਝਿੱਕਾ, ਨੰਬਰਦਾਰ ਦੇਸ ਰਾਜ ਬਾਲੀ ਮੁਬਾਰਕਪੁਰ ਆਦਿ ਆਦਿ ਹਾਜ਼ਰ ਸਨ। ਇਸ ਮੌਕੇ ਕਰਨ ਹਸਪਤਾਲ ਬੰਗਾ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ।