ਗੈਰ ਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ

ਨਵਾਂਸ਼ਹਿਰ - ਇੱਥੇ ਗੈਰ ਸੰਗਠਿਤ ਖੇਤਰ ਦੇ ਮਜਦੂਰਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਸਬੰਧੀ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਗੱਲਬਾਤ ਕਰਦਿਆਂ ਕਿਰਤੀਆਂ ਦੇ ਸੰਵਿਧਾਨਕ ਹੱਕਾਂ ਅਤੇ ਮਾਣ ਸਨਮਾਨ ਦੀ ਬਹਾਲੀ ਲਈ ਸੰਘਰਸ਼ਸ਼ੀਲ ਜੱਥੇਬੰਦੀ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਨੇ 'ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗ੍ਰੰਟੀ ਕਾਨੂੰਨ-2005' ਅਤੇ 'ਉਸਾਰੀ ਮਜ਼ਦੂਰ ਭਲਾਈ ਕਾਨੂੰਨ -1996' ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਨਵਾਂਸ਼ਹਿਰ - ਇੱਥੇ ਗੈਰ ਸੰਗਠਿਤ ਖੇਤਰ ਦੇ ਮਜਦੂਰਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਸਬੰਧੀ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਗੱਲਬਾਤ ਕਰਦਿਆਂ ਕਿਰਤੀਆਂ ਦੇ ਸੰਵਿਧਾਨਕ ਹੱਕਾਂ ਅਤੇ ਮਾਣ ਸਨਮਾਨ ਦੀ ਬਹਾਲੀ ਲਈ ਸੰਘਰਸ਼ਸ਼ੀਲ ਜੱਥੇਬੰਦੀ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਨੇ 'ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗ੍ਰੰਟੀ ਕਾਨੂੰਨ-2005' ਅਤੇ 'ਉਸਾਰੀ ਮਜ਼ਦੂਰ ਭਲਾਈ ਕਾਨੂੰਨ -1996' ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 
ਉਨ੍ਹਾਂ ਕਿਹਾ ਕਿ ਮਨਰੇਗਾ  ਕੇਵਲ ਮਜ਼ਦੂਰਾਂ ਲਈ ਰੋਜ਼ਗਾਰ ਦਾ ਸਾਧਨ ਹੀ ਨਹੀਂ ਬਲਕਿ ਸਮਾਜ ਦੇ ਵੱਡੇ ਕਮਜ਼ੋਰ ਹਿੱਸੇ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਦੇ ਸਾਧਨ ਵੀ ਹੈ। ਉਨ੍ਹਾਂ ਦੱਸਿਆ ਕਿ ਉਸਾਰੀ ਖੇਤਰ ਵਿੱਚ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਕੰਮ ਕਰਨ ਵਾਲੇ ਮਨਰੇਗਾ ਔਰਤਾਂ/ਪੁਰਸ਼ ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਮਾਰਬਲ/ਟਾਈਲ ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਇਲੈਕਟ੍ਰੀਸ਼ੀਅਨ, ਪੀਓਪੀ ਮਿਸਤਰੀ/ਮਜ਼ਦੂਰ, ਪਥੇਰ ਅਤੇ ਕੱਚੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ ਮਜ਼ਦੂਰ, ਜਿਹਨਾਂ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਸੇਵਾ ਕੇਂਦਰ ਵਿੱਚ ਲੋੜੀਂਦੇ ਦਸਤਾਵੇਜ਼, 25/-ਰੁ ਰਜਿਸਟ੍ਰੇਸ਼ਨ  ਫੀਸ ਅਤੇ 10/-ਰੁ ਮਾਸਿਕ ਅੰਸ਼ਦਾਨ (ਘੱਟੋ-ਘੱਟ 1ਸਾਲ ਲਈ 25+120/-ਰੁ=145/-ਰੁ) ਜਮ੍ਹਾਂ ਕਰਵਾ ਕੇ ਪੰਜਾਬ ਉਸਾਰੀ ਕਿਰਤੀ ਭਲਾਈ ਬੋਰਡ ਚੰਡੀਗੜ੍ਹ ਦੇ ਲਾਭਪਾਤਰੀ ਬਣ ਕੇ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ।
ਸਟੇਟ ਐਵਾਰਡੀ ਬਲਦੇਵ ਭਾਰਤੀ ਨੇ ਉਸਾਰੀ ਕਿਰਤੀ ਭਲਾਈ ਬੋਰਡ ਚੰਡੀਗੜ੍ਹ ਦੀ ਭਲਾਈ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿਸਟਰਡ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋਂ ਉੱਚ ਸਿੱਖਿਆ ਤੱਕ 3000/-ਰੁ ਤੋਂ ਲੈ ਕੇ 70,000/- ਰੁ ਸਲਾਨਾ ਵਜੀਫ਼ਾ ਸਕੀਮ, ਲੜਕੀ ਦੀ ਸ਼ਾਦੀ ਲਈ 51,000/-ਰੁ ਸ਼ਗਨ ਸਕੀਮ (2 ਲੜਕੀਆਂ ਲਈ), ਬਾਲੜੀ ਸਕੀਮ ਤਹਿਤ ਲੜਕੀ ਦੇ ਜਨਮ ਤੇ 75,000/-ਰੁ ਦੀ ਐਫਡੀ (2 ਲ਼ੜਕੀਆਂ ਲਈ),  ਇਸਤਰੀ ਲਾਭਪਾਤਰੀਆਂ ਦੇ ਨਵੇਂ ਜਨਮੇ ਬੱਚੇ ਲਈ ਪ੍ਰਸੂਤਾ ਸਕੀਮ ਤਹਿਤ 21,000/- ਰੁ, ਲਾਭਪਾਤਰੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਲਈ ਨਜ਼ਰ ਦੇ ਚਸ਼ਮੇ ਵਾਸਤੇ 800/- ਰੁ ਦੰਦਾਂ ਵਾਸਤੇ 5000/-ਰੁ ਅਤੇ ਸੁਣਨ ਯੰਤਰ ਲਗਵਾਉਣ ਲਈ 6000/-ਰੁ ਜਨਰਲ ਸਰਜਰੀ ਵਿੱਤੀ ਸਹਾਇਤਾ ਸਕੀਮ ਤਹਿਤ ਲਾਭਪਾਤਰੀ ਅਤੇ ਉਸਦੇ ਪਰਿਵਾਰਕ ਮੈਂਬਰ ਦੀ ਜਨਰਲ ਸਰਜਰੀ ਲਈ 50,000/-ਰੁ ਅਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1,00,000/-ਰੁ ਵਿੱਤੀ ਸਹਾਇਤਾ ਸਕੀਮ, ਕਿਰਤੀ ਦੀ ਉਮਰ 60 ਸਾਲ ਹੋਣ ਤੇ 3,000/-ਰੁ ਮਾਸਿਕ ਪੈਨਸ਼ਨ, ਲਾਭਪਾਤਰੀ ਜਾਂ ਪਰਿਵਾਰਿਕ ਮੈਂਬਰ ਦੀ ਮੌਤ ਤੇ ਦਾਹ ਸੰਸਕਾਰ ਅਤੇ ਅੰਤਿਮ ਕਿਰਿਆ-ਕ੍ਰਮ ਦੇ ਲਈ 20,000/-ਰੁ ਵਿੱਤੀ ਸਹਾਇਤਾ, ਲਾਭਪਾਤਰੀਆਂ ਦੇ ਮਾਨਸਿਕ ਰੋਗੀ ਅਤੇ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 20,000/-ਰੁ ਸਲਾਨਾ, ਐਲਟੀਸੀ ਸਕੀਮ ਤਹਿਤ ਕਿਰਤੀਆਂ ਨੂੰ  ਯਾਤਰਾ ਲਈ ਹਰ ਦੋ ਸਾਲ ਉਪਰੰਤ 10,000/-ਰੁ ਦਾ ਯਾਤਰਾ ਭੱਤਾ, ਐਕਸਗ੍ਰੇਸ਼ੀਆ ਗ੍ਰਾਂਟ ਸਕੀਮ ਤਹਿਤ ਲਾਭਪਾਤਰੀ ਦੀ ਕੁਦਰਤੀ ਮੌਤ ਹੋਣ ਤੇ 2 ਲੱਖ ਰੁ, ਦੁਰਘਟਨਾ ਵਿੱਚ ਮੌਤ ਹੋਣ ਤੇ 4 ਲੱਖ ਰੁ, ਪੂਰਨ ਅਪੰਗਤਾ (100%) ਹੋਣ ਤੇ 4 ਲੱਖ ਰੁ ਅਤੇ ਆਂਸ਼ਕ ਅਪੰਗਤਾ ਦੀ ਸੂਰਤ ਵਿੱਚ ਇੱਕ ਪ੍ਰਤੀਸ਼ਤ ਅਪੰਗਤਾ ਲਈ 4000/-ਰੁ ਜੋ ਕਿ ਵੱਧ ਤੋਂ ਵੱਧ 4 ਲੱਖ ਰੁ ਵਿੱਤੀ ਸਹਾਇਤਾ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਪ੍ਰਦਾਨ ਕੀਤੀ ਜਾਂਦੀ ਹੈ।