ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ
ਨਵਾਂਸ਼ਹਿਰ - ਹਰ ਸਾਲ ਦੀ ਤਰ੍ਹਾਂ ਪਿੰਡ ਭਾਰਟਾ ਖੁਰਦ ਵਿਖੇ ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ ਮਹਾਨ ਖੂਨ ਦਾਨ ਕੈਂਪ ਲਗਾਇਆ ਗਿਆ | ਸਿੱਖ ਮਿਸ਼ਨਰੀ ਕਾਲਜ ਅਤੇ ਸਮੂਹ ਸਾਧ ਸੰਗਤ ਭਾਰਟਾ ਖੁਰਦ ਵਲੋਂ ਗੁਰਦੁਆਰਾ ਸਿੰਘ ਸਭਾ ਭਾਰਟਾ ਖੁਰਦ ਵਿਖੇ ਲਗਾਏ ਇਸ ਕੈਂਪ ਦਾ ਉਦਘਾਟਨ ਸਰਦਾਰ ਸਤਨਾਮ ਸਿੰਘ ਜੀ ਪ੍ਰਧਾਨ ਪ੍ਰਿਤਪਾਲ ਸਿੰਘ ਜੀ ਸਰਪੰਚ ਅਤੇ ਸਰਦਾਰ ਜਤਿੰਦਰ ਪਾਲ ਸਿੰਘ ਗੜ ਸ਼ੰਕਰ ਨੇ ਕੀਤਾ ।
ਨਵਾਂਸ਼ਹਿਰ - ਹਰ ਸਾਲ ਦੀ ਤਰ੍ਹਾਂ ਪਿੰਡ ਭਾਰਟਾ ਖੁਰਦ ਵਿਖੇ ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ ਮਹਾਨ ਖੂਨ ਦਾਨ ਕੈਂਪ ਲਗਾਇਆ ਗਿਆ | ਸਿੱਖ ਮਿਸ਼ਨਰੀ ਕਾਲਜ ਅਤੇ ਸਮੂਹ ਸਾਧ ਸੰਗਤ ਭਾਰਟਾ ਖੁਰਦ ਵਲੋਂ ਗੁਰਦੁਆਰਾ ਸਿੰਘ ਸਭਾ ਭਾਰਟਾ ਖੁਰਦ ਵਿਖੇ ਲਗਾਏ ਇਸ ਕੈਂਪ ਦਾ ਉਦਘਾਟਨ ਸਰਦਾਰ ਸਤਨਾਮ ਸਿੰਘ ਜੀ ਪ੍ਰਧਾਨ ਪ੍ਰਿਤਪਾਲ ਸਿੰਘ ਜੀ ਸਰਪੰਚ ਅਤੇ ਸਰਦਾਰ ਜਤਿੰਦਰ ਪਾਲ ਸਿੰਘ ਗੜ ਸ਼ੰਕਰ ਨੇ ਕੀਤਾ । ਕੈਂਪ ਦੇ ਆਰਗੇਨਾਈਜਰ ਮੋਟੀਵੇਟਰ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ 63ਵੀਂ ਖੂਨ ਦਾਨ ਕਰਕੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਇਸ ਮੌਕੇ ਕਿਹਾ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਕਰਜ ਤਾਂ ਨਹੀਂ ਉਤਾਰ ਸਕਦੇ ਪਰ ਖੂਨਦਾਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਜਰੂਰ ਭੇਟ ਕਰ ਸਕਦੇ ਹਾਂ। ਇਸ ਮੌਕੇ 63 ਖੂਨਦਾਨੀਆਂ ਨੇ ਖੂਨਦਾਨ ਕੀਤਾ। ਰਣਜੀਤ ਸਿੰਘ ਬਲਵੀਰ ਸਿੰਘ ਬਿੱਲਾ, ਜਸਵੀਰ ਸਿੰਘ ਖਾਲਸਾ, ਹਰਦੇਵ ਸਿੰਘ, ਤਨਬੀਰ ਸਿੰਘ ਜਸਕਰਨ ਸਿੰਘ ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਬਾਬਾ ਨਿਸ਼ਾਨ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਦੀਪ ਸਿੰਘ, ਕੁਲਦੀਪ ਸਿੰਘ ਵਜੀਦਪੁਰ, ਬਹਾਦਰ ਸਿੰਘ ਧਰਮਕੋਟ ਆਦਿ ਨੇ ਖੂਨ ਦਾਨ ਕੀਤਾ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਵਿੱਚ ਹਰਬੰਸ ਸਿੰਘ ਅੜਿਕਾ, ਬਲਵੀਰ ਸਿੰਘ ਸਾਬਕਾ ਸਰਪੰਚ ,ਰਾਜਵਿੰਦਰ ਕੌਰ ਸਾਬਕਾ ਸਰਪੰਚ ,ਅਮਰਜੀਤ ਸਿੰਘ, ਤਰਲੋਚਨ ਸਿੰਘ , ਡਾਕਟਰ ਜੁਨੇਜਾ,ਹਰਭਿੰਦਰ ਸਿੰਘ , ਮੱਖਣ ਸਿੰਘ ਘੱਕੇਵਾਲ, ਤਾਰਾ ਸਿੰਘ, ਦੇ ਸ ਰਾਜ ਬਾਲੀ, ਜਸਪਾਲ ਸਿੰਘ ਗਿੱਦਾ, ਮੈਨੇਜਰ ਮਨਮੀਤ ਸਿੰਘ ਅਤੇ ਰੈਡ ਕਰੋਸ ਨਸ਼ਾ ਛਡਾਓ ਕੇਂਦਰ ਵੱਲੋਂ ਸ਼੍ਰੀ ਪ੍ਰਵੇਸ਼ ਕੁਮਾਰ ਵੀ ਹਾਜ਼ਰ ਸਨ। ਖੂਨ ਇਕੱਠਾ ਕਰਨ ਵਾਲੀ ਟੀਮ ਬਲੱਡ ਸੈਂਟਰ ਨਵਾਂ ਸ਼ਹਿਰ ਤੋਂ ਡਾਕਟਰ ਅਜੇ ਬੱਗਾ ਦੀ ਅਗਵਾਈ ਵਿੱਚ ਪੁੱਜੀ ਹੋਈ ਸੀ
