ਦਰਪਣ ਸਾਹਿਤ ਸਭਾ ਸੈਲਾ ਵਲੋਂ ਸ਼ਾਇਰ ਤਰਸੇਮ ਸਾਕੀ ਦਾ ਸਨਮਾਨ ਕੀਤਾ ਜਾਵੇਗਾ।
ਨਵਾਂਸ਼ਹਿਰ - ਦਰਪਣ ਸਾਹਿਤ ਸਭਾ ਸੈਲਾ ਖੁਰਦ ਵਲੋਂ ਪੰਜਾਬ ਸਾਹਿਤ ਸਭਾ ਰਜਿ਼ ਨਵਾਂਸ਼ਹਿਰ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਸ਼ਾਇਰ, ਗ਼ਜ਼ਲਗੋ ਅਤੇ ਗੀਤਕਾਰ ਤਰਸੇਮ ਸਾਕੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ।
ਨਵਾਂਸ਼ਹਿਰ - ਦਰਪਣ ਸਾਹਿਤ ਸਭਾ ਸੈਲਾ ਖੁਰਦ ਵਲੋਂ ਪੰਜਾਬ ਸਾਹਿਤ ਸਭਾ ਰਜਿ਼ ਨਵਾਂਸ਼ਹਿਰ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਸ਼ਾਇਰ, ਗ਼ਜ਼ਲਗੋ ਅਤੇ ਗੀਤਕਾਰ ਤਰਸੇਮ ਸਾਕੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਦਰਪਣ ਸਾਹਿਤ ਸਭਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਵਿਖੇ ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ ਦੂਰ ਦੁਰਾਡੇ ਤੋਂ ਉੱਘੇ ਸਾਹਿਤਕਾਰ, ਬੁੱਧੀਜੀਵੀ, ਅਤੇ ਮਾਂ ਬੋਲੀ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਦਰਪਣ ਸਾਹਿਤ ਸਭਾ ਦੇ ਸਾਰੇ ਕਾਰਕੁੰਨ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ।
