
ਸੀ ਜੇ ਐੱਮ-ਕਮ-ਸਕੱਤਰ ਸ ਕਮਲਦੀਪ ਸਿੰਘ ਧਾਲੀਵਾਲ ਵੱਲੋ ਕੇਂਦਰੀ ਜ਼ੇਲ੍ਹ, ਮਹਿਲਾ ਜ਼ੇਲ੍ਹ ਅਤੇ ਬੋਸਟਲ ਜੇਲ੍ਹ ਲੁਧਿਆਣਾ ਦਾ ਕੀਤਾ ਦੌਰਾ
ਨਵਾਂਸ਼ਹਿਰ - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਅਤੇ ਮਾਣਯੋਗ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ. ਕੰਵਲਜੀਤ ਸਿੰਘ ਬਾਜਵਾ ਜੀਆਂ ਦੇ ਪ੍ਰਾਪਤ ਦਿਸ਼ਾ ਨਿਰਦੇਸ਼ਾ ਤਹਿਤ ਮਾਨਯੋਗ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ.ਕਮਲਦੀਪ ਸਿੰਘ ਧਾਲੀਵਾਲ ਵੱਲੋ ਅੱਜ ਮਿਤੀ 16.12.2023 ਨੂੰ ਤਾਜਪੁਰ ਰੋਡ ਸਥਿਤ ਲੁਧਿਆਣਾ ਦੀ ਕੇਂਦਰੀ ਜ਼ੇਲ੍ਹ, ਮਹਿਲਾ ਜ਼ੇਲ੍ਹ ਅਤੇ ਬੋਸਟਲ ਜੇਲ੍ਹ ਦਾ ਦੌਰਾ ਕੀਤਾ
ਨਵਾਂਸ਼ਹਿਰ - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਅਤੇ ਮਾਣਯੋਗ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ. ਕੰਵਲਜੀਤ ਸਿੰਘ ਬਾਜਵਾ ਜੀਆਂ ਦੇ ਪ੍ਰਾਪਤ ਦਿਸ਼ਾ ਨਿਰਦੇਸ਼ਾ ਤਹਿਤ ਮਾਨਯੋਗ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ.ਕਮਲਦੀਪ ਸਿੰਘ ਧਾਲੀਵਾਲ ਵੱਲੋ ਅੱਜ ਮਿਤੀ 16.12.2023 ਨੂੰ ਤਾਜਪੁਰ ਰੋਡ ਸਥਿਤ ਲੁਧਿਆਣਾ ਦੀ ਕੇਂਦਰੀ ਜ਼ੇਲ੍ਹ, ਮਹਿਲਾ ਜ਼ੇਲ੍ਹ ਅਤੇ ਬੋਸਟਲ ਜੇਲ੍ਹ ਦਾ ਦੌਰਾ ਕੀਤਾ ਇਸ ਦੌਰੇ ਦੌਰਾਨ ਉਹਨਾਂ ਵੱਲੋ ਕੈਦੀ ਅਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਜੇਕਰ ਉਹਨਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੀ ਜਰੂਰਤ ਪੈਦੀ ਹੈ ਤਾਂ ਜ਼ੇਲ੍ਹ ਦੇ ਸਟਾਫ ਰਾਹੀ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮੁਫਤ ਵਕੀਲ ਦੀਆਂ ਸੇਵਾਵਾਂ ਲੈ ਸਕਦਾ ਹੈ । ਇਸ ਉਪਰੰਤ ਉਨ੍ਹਾਂ ਨੇ ਮਹਿਲਾ ਜ਼ੇਲ੍ਹ ਵਿਚ ਵੀ ਕੈਦੀ ਔਰਤਾਂ ਲਈ ਬਣੇ ਰਸੋਈ ਘਰ ਅਤੇ ਬੀਮਾਰ ਕੈਦੀਆਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਦਾ ਵੀ ਨਿਰੀਖਣ ਕੀਤਾ । ਇਸ ਤੋਂ ਇਲਾਵਾ ਜ਼ੇਲ੍ਹ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜ਼ੇਲ੍ਹ ਸੁਪਰਡੈਂਟ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦਫਤਰ ਸਟਾਫ ਆਫਿਸ ਕੋਆਰਡੀਨੇਟਰ ਸ੍ਰੀ ਰੋਹਿਤ ਕੁਮਾਰ, ਪੀ.ਐਲ.ਵੀ ਸ੍ਰੀ ਸਾਗਰ ਹਾਜ਼ਰ ਸਨ।
