ਸਾਈ ਕਾਲਜ ਆਫ ਐਜੂਕੇਸ਼ਨ ਜਾਡਲਾ ਦਾ ਈ. ਟੀ. ਟੀ. ਸੈਸ਼ਨ 2021-23 (ਸਾਲ ਪਹਿਲਾ) ਦਾ ਨਤੀਜਾ ਸ਼ਾਨਦਾਰ ਰਿਹਾ

ਨਵਾਂਸ਼ਹਿਰ, 15 ਦਸੰਬਰ : ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਦਾ ਐਸ ਸੀ ਈ ਆਰ ਟੀ ਵਲੋਂ ਦਫਤਰ ਮੋਹਾਲੀ ਵਲੋਂ ਐਲਾਨੇ ਗਏ ਈ. ਟੀ. ਟੀ. ਸੈਸ਼ਨ 2021-23 (ਸਾਲ ਪਹਿਲਾ) ਦਾ ਨਤੀਜਾ 100 ਫੀਸਦੀ ਸ਼ਾਨਦਾਰ ਰਿਹਾ ਹੈ। ਜਿਸ ਵਿਚ ਸਾਈਂ ਕਾਲਜ ਦੀਆਂ ਵਿਦਿਆਰਥਣ ਚੰਨਪੀ੍ਤ ਪੁੱਤਰੀ ਸ੍ਰੀ ਮੱਖਣ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ, ਵਰਿੰਦਰ ਕੌਰ ਪੁੱਤਰੀ ਲਖਵੀਰ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਗੁਰਮੇਲ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਤੀਜਾ ਸਥਾਨ ਪੑਾਪਤ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ।

ਨਵਾਂਸ਼ਹਿਰ, 15 ਦਸੰਬਰ :  ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਦਾ ਐਸ ਸੀ ਈ ਆਰ ਟੀ ਵਲੋਂ ਦਫਤਰ ਮੋਹਾਲੀ ਵਲੋਂ ਐਲਾਨੇ ਗਏ ਈ. ਟੀ. ਟੀ. ਸੈਸ਼ਨ 2021-23 (ਸਾਲ ਪਹਿਲਾ) ਦਾ ਨਤੀਜਾ 100 ਫੀਸਦੀ ਸ਼ਾਨਦਾਰ ਰਿਹਾ ਹੈ। ਜਿਸ ਵਿਚ ਸਾਈਂ ਕਾਲਜ ਦੀਆਂ ਵਿਦਿਆਰਥਣ ਚੰਨਪੀ੍ਤ ਪੁੱਤਰੀ ਸ੍ਰੀ ਮੱਖਣ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ, ਵਰਿੰਦਰ ਕੌਰ ਪੁੱਤਰੀ  ਲਖਵੀਰ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਗੁਰਮੇਲ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਤੀਜਾ ਸਥਾਨ ਪੑਾਪਤ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ। ਸਾਈਂ ਕਾਲਜ ਆਫ਼ ਐਜੂਕੇਸ਼ਨ, ਜਾਡਲਾ( ਨਵਾਂਸ਼ਹਿਰ) ਇਲਾਕੇ ਦਾ ਅਜਿਹਾ ਕਾਲਜ ਹੈ, ਜਿੱਥੇ ਈ. ਟੀ. ਟੀ. ਦਾ ਕੋਰਸ ਕਰਵਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਨਤੀਜੇ ਹਰ ਸਾਲ ਸ਼ਾਨਦਾਰ ਆਉਂਦੇ ਹਨ।
ਇਸ ਮੌਕੇ ਕਾਲਜ ਚੇਅਰਮੈਨ ਸ੍ਰੀ ਪੀ. ਕੇ. ਜੌਹਰ, ਵਾਇਸ ਚੇਅਰਮੈਨ ਸ੍ਰੀ ਗੌਰਵ ਜੌਹਰ, ਪਿ੍ੰਸੀਪਲ ਡਾ. ਸੁਨੀਲਾ ਧੀਰ, ਮੈਡਮ ਅਨੁਪਮ ਸ਼ਰਮਾ ਨੇ ਇਸ ਮੌਕੇ ਤੇ ਵਿਦਿਆਰਥੀਆਂ, ਕਾਲਜ ਸਟਾਫ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਜੀਵਨ ਵਿੱਚ ਅੱਗੇ ਵੱਧਣ ਦੀ ਪੇ੍ਰਨਾ ਦਿੱਤੀ।