ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ
ਐਸ ਏ ਐਸ ਨਗਰ, 14 ਦਸੰਬਰ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਰਜਿਸਟਰ ਮੁਹਾਲੀ ਤੇ ਸੋਸ਼ਲ ਸਭ ਸਟਾਂਸ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਸਰਕਾਰੀ ਹੈਲਥ ਸੈਂਟਰ, ਮਟੌਰ ਵਿਖੇ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਅਤੇ ਸਲਾਈ ਸੈਂਟਰ ਵਿੱਚ ਲੋੜਵੰਦ ਪਰਿਵਾਰਾਂ ਨੂੰ 250 ਕੰਬਲ ਵੰਡੇ ਗਏ।

ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਸੰਸਥਾ ਵਲੋਂ ਹੋਰਨਾਂ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਠੰਡ ਦੇ ਮੌਸਮ ਵਿੱਚ ਲੋੜਵੰਦ ਪਰਿਵਾਰਾਂ, ਝੁੱਗੀ ਝੌਪੜੀ ਵਾਲਿਆਂ ਅਤੇ ਸਕੂਲਾਂ ਦੇ ਬੱਚਿਆਂ ਨੂੰ ਕੰਬਲ ਵੰਡੇ ਜਾ ਰਹੇ ਹਨ।
ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸ੍ਰੀ ਸੰਜੀਵ ਰਾਵੜਾ, ਰੈਡ ਕਰੋਸ ਵਲੰਟੀਅਰ ਰਜਿੰਦਰ ਕੁਮਾਰ, ਮੇਘਾ ਸ਼ਰਮਾ ਅਤੇ ਸਿਲਾਈ ਸੈਂਟਰ ਤੇ ਕੰਪਿਊਟਰ ਸੈਂਟਰ ਤੇ ਵਿਦਿਆਰਥੀ ਮੌਜੂਦ ਸਨ।