ਚੋਟੀ ਦੇ ਕਲਾਕਾਰ ਪੇਸ਼ਕਾਰੀ ਦੇਣਗੇ ਐਨ.ਜ਼ੈੱਡ.ਸੀ. ਸੀ. ਦੇ ਸ਼ਾਸਤਰੀ ਸੰਗੀਤ ਸਮਾਰੋਹ ਵਿੱਚ

ਪਟਿਆਲਾ, 14 ਦਸੰਬਰ - ਪਟਿਆਲਾ ਘਰਾਣੇ ਦੀ ਅਮੀਰ ਤੇ ਮਹਾਨ ਸ਼ਾਸਤਰੀ ਸੰਗੀਤ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐਨ.ਜ਼ੈੱਡ.ਸੀ. ਸੀ.) 22 ਤੋਂ 25 ਦਸੰਬਰ ਤਕ ਆਪਣੇ ਕਾਲੀਦਾਸ ਆਡੀਟੋਰੀਅਮ (ਸ਼ੇਰਾਂ ਵਾਲਾ ਗੇਟ, ਪਟਿਆਲਾ) ਵਿਖੇ ਵਿਸ਼ੇਸ਼ ਸ਼ਾਸਤਰੀ ਸੰਗੀਤ ਸਮਾਰੋਹ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਚੋਟੀ ਦੇ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ ।

ਪਟਿਆਲਾ, 14 ਦਸੰਬਰ - ਪਟਿਆਲਾ ਘਰਾਣੇ ਦੀ ਅਮੀਰ ਤੇ ਮਹਾਨ ਸ਼ਾਸਤਰੀ ਸੰਗੀਤ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐਨ.ਜ਼ੈੱਡ.ਸੀ. ਸੀ.) 22 ਤੋਂ 25 ਦਸੰਬਰ ਤਕ ਆਪਣੇ ਕਾਲੀਦਾਸ ਆਡੀਟੋਰੀਅਮ (ਸ਼ੇਰਾਂ ਵਾਲਾ ਗੇਟ, ਪਟਿਆਲਾ)  ਵਿਖੇ ਵਿਸ਼ੇਸ਼ ਸ਼ਾਸਤਰੀ ਸੰਗੀਤ ਸਮਾਰੋਹ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਚੋਟੀ ਦੇ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ । ਇਸ ਚਾਰ ਦਿਨਾਂ ਸਮਾਗਮ ਦੀ ਜਾਣਕਾਰੀ ਦਿੰਦਿਆਂ ਐਨ.ਜ਼ੈੱਡ.ਸੀ.ਸੀ. ਦੇ ਡਾਇਰੈਕਟਰ ਜਨਾਬ ਮੁਹੰਮਦ ਫੁਰਕਾਨ ਖ਼ਾਨ ਨੇ ਦੱਸਿਆ ਹੈ ਕਿ ਇਹ ਪ੍ਰੋਗਰਾਮ ਹਰ ਸ਼ਾਮ 6 ਵਜੇ ਸ਼ੁਰੂ ਹੋਇਆ ਕਰੇਗਾ। ਪਹਿਲੇ ਦਿਨ 22 ਦਸੰਬਰ ਨੂੰ ਪ੍ਰੋਫੈਸਰ ਅਮਨਦੀਪ ਸਿੰਘ ਦੇ ਦਿਲਰੁਬਾ ਵਾਦਨ ਦੇ ਨਾਲ ਨਾਲ ਅੰਜਨਾ ਨਾਥ ਦਾ ਗਾਇਨ ਹੋਵੇਗਾ। 23 ਤਰੀਕ ਨੂੰ ਅਦਨਾਨ ਖ਼ਾਨ ਦਾ ਸਿਤਾਰ ਵਾਦਨ ਅਤੇ ਰਾਹੁਲ ਮਿਸ਼ਰਾ ਤੇ ਰੋਹਿਤ ਮਿਸ਼ਰਾ ਦੀ ਜੋੜੀ ਦਾ ਸ਼ਾਸਤਰੀ ਗਾਇਨ, 24 ਦਸੰਬਰ ਨੂੰ ਸਿਤਾਰ ਤੇ ਸਰੋਦ ਦੀ ਜੁਗਲਬੰਦੀ ਦੇ ਕਲਾਕਾਰ ਪੰਡਿਤ ਮੋਰ ਮੁਕੁਟ ਕੇਡੀਆ ਤੇ ਪੰਡਿਤ ਮਨੋਜ ਕੁਮਾਰ ਕੇਡੀਆ ਹੋਣਗੇ। ਪ੍ਰੋਗਰਾਮ ਦੇ ਆਖ਼ਰੀ ਦਿਨ 25 ਦਸੰਬਰ ਨੂੰ ਵਿਸ਼ਵ ਪ੍ਰਸਿੱਧ ਕਲਾਕਾਰ ਪੰਡਿਤ ਵਿਸ਼ਵ ਮੋਹਨ ਭੱਟ ਤੇ ਸਲਿਲ ਭੱਟ ਮੋਹਨ ਵੀਣਾ ਅਤੇ ਸਾਤਵਿਕ ਵੀਣਾ 'ਤੇ ਆਪਣੀ ਪੇਸ਼ਕਾਰੀ ਦੇਣਗੇ। ਜਨਾਬ ਮੁਹੰਮਦ ਫੁਰਕਾਨ ਖ਼ਾਨ ਨੇ ਸਮੂਹ ਪਟਿਆਲਾ ਵਾਸੀਆਂ ਤੇ ਖ਼ਾਸ ਕਰਕੇ ਸ਼ਾਸਤਰੀ ਸੰਗੀਤ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਦਾ ਅਨੰਦ ਮਾਣਨ ਦਾ ਸੱਦਾ ਦਿੱਤਾ ਹੈ।