ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਗੋਸ਼ਠੀ ਵਿਚ ਪ੍ਰਾਪਤ ਕੀਤੇ ਸਨਮਾਨ
ਲੁਧਿਆਣਾ 14 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਨ ਹੈਲਥ ਸੈਂਟਰ ਦੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ‘ਇਕ ਸਿਹਤ ਵਿਕਾਸ : ਮੌਕੇ, ਚੁਣੌਤੀਆਂ ਅਤੇ ਹੱਲ’ ਵਿਸ਼ੇ ’ਤੇ ਕਰਵਾਈ ਅੰਤਰਰਾਸ਼ਟਰੀ ਗੋਸ਼ਠੀ ਵਿਚ ਵਿਭਿੰਨ ਸਨਮਾਨ ਹਾਸਿਲ ਕੀਤੇ। ਇਹ ਗੋਸ਼ਠੀ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਹਿਸਾਰ, ਹਰਿਆਣਾ ਵਿਖੇ 19ਵੀਂ ਸਾਲਾਨਾ ਕਾਨਫਰੰਸ ਦੌਰਾਨ ਹੋਈ।

ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕੁੰਜੀਵਤ ਭਾਸ਼ਣ ਪੜ੍ਹਿਆ ਅਤੇ ‘ਸੂਖਮਜੀਵ ਪ੍ਰਤੀਰੋਧਕਤਾ ਅਤੇ ਡੇਅਰੀ ਖੇਤਰ’ ਵਿਸ਼ੇ ’ਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਜਥੇਬੰਦੀ ਦੇ ਕਾਰਜਾਂ ਬਾਰੇ ਵੀ ਚਾਨਣਾ ਪਾਇਆ। ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਵਨ ਹੈਲਥ ਕੇਂਦਰ ਨੇ ਆਪਣੇ ਭਾਸ਼ਣ ਵਿਚ ਜਨਤਕ ਸਿਹਤ ਸੰਬੰਧੀ ਅੰਤਰ-ਅਨੁਸ਼ਾਸਨੀ ਪਹੁੰਚ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਕ ਸਿਹਤ ਸੰਕਲਪ ਸੰਬੰਧੀ ਇਸ ਕੇਂਦਰ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਵਿਗਿਆਨਕ ਭਾਈਚਾਰੇ ਨਾਲ ਵੀ ਵਿਚਾਰਿਆ। ਕਾਨਫਰੰਸ ਦੌਰਾਨ ਇਸੇ ਕੇਂਦਰ
ਦੇ ਡਾ. ਰਣਧੀਰ ਸਿੰਘ ਨੂੰ ਇਕ ਸਿਹਤ ਸੰਬੰਧੀ ਜ਼ਿਕਰਯੋਗ ਯੋਗਦਾਨ ਪਾਉਣ ਲਈ ਬਤੌਰ ਫੈਲੋ ਸਨਮਾਨਿਤ ਕੀਤਾ ਗਿਆ। ਡਾ. ਅਨਾਮਿਕਾ ਨੂੰ ਬਿਹਤਰੀਨ ਪੀਐਚ.ਡੀ ਖੋਜ ਪ੍ਰਬੰਧ ਲਿਖਣ ਸੰਬੰਧੀ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਨੇ ਆਪਣਾ ਇਹ ਖੋਜ ਕਾਰਜ ਡਾ. ਬੇਦੀ ਦੀ ਨਿਗਰਾਨੀ ਅਧੀਨ ਕੀਤਾ ਸੀ। ਡਾ. ਰਿਦਮ ਅਤੇ ਡਾ. ਪ੍ਰੀਤੀ ਨੂੰ ਪੋਸਟਰ ਪੇਸ਼ਕਾਰੀ ਲਈ ਪਹਿਲਾ ਇਨਾਮ ਪ੍ਰਾਪਤ ਹੋਇਆ। ਡਾ. ਅਕਸ਼ਰਾ ਬਾਬੂ ਅਤੇ ਡਾ. ਨੀਲਮ ਨੇ ਪੋਸਟਰ ਪੇਸ਼ਕਾਰੀ ਅਤੇ ਮੌਖਿਕ ਪੇਸ਼ਕਾਰੀ ਵਿਚ ਕ੍ਰਮਵਾਰ ਦੂਸਰਾ ਸਥਾਨ ਪ੍ਰਾਪਤ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵਨ ਹੈਲਥ
ਕੇਂਦਰ ਦੇ ਕੰਮਾਂ ਦੀ ਸਰਾਹਨਾ ਕੀਤੀ ਅਤੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ।