ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪੰਜਾਬੀ ਸਾਹਿਤਕ 'ਈ' ਪੱਤ੍ਰਿਕਾ ‘ਵਿਰਸਾ' ਦਾ ਲੋਕ ਅਰਪਣ

ਪਟਿਆਲਾ, 13 ਦਸੰਬਰ - “ਪੰਜਾਬੀ ਦੀ ਸਾਹਿਤਕ ਪੱਤਰਕਾਰੀ ਦੇ ਵਿਕਾਸ ਵਿਚ 'ਈ' ਪੱਤ੍ਰਿਕਾਵਾਂ ਦਾ ਆਪਣਾ ਮਹੱਤਵ ਹੈ, ਜੋ ਥੋੜ੍ਹੇ ਸਮੇਂ ਵਿਚ ਵਿਸ਼ਾਲ ਪਾਠਕ ਵਰਗ ਤਕ ਆਪਣਾ ਰਾਬਤਾ ਕਾਇਮ ਕਰਕੇ ਮਾਂ ਬੋਲੀ ਦੇ ਗੌਰਵ ਵਿਚ ਵਾਧਾ ਕਰ ਰਹੀਆਂ ਹਨ।ਅੱਜ ਜਦੋਂ ਨਵੀਂ ਪੀੜ੍ਹੀ ਆਪਣੇ ਮੁੱਲਵਾਨ ਪਿਛੋਕੜ ਵੱਲੋਂ ਮੂੰਹ ਮੋੜਦੀ ਜਾ ਰਹੀ ਹੈ, ਇਸ ਸਥਿਤੀ ਵਿਚ ਪੰਜਾਬੀ ਭਾਸ਼ਾ ਵਿਚ ਹੋਂਦ ਵਿਚ ਆ ਰਹੀਆਂ 'ਈ' ਪੱਤ੍ਰਿਕਾਵਾਂ ਦੀ ਭੂਮਿਕਾ ਮਹੱਤਵਪੂਰਨ ਬਣ ਜਾਂਦੀ ਹੈ।"

ਪਟਿਆਲਾ, 13 ਦਸੰਬਰ - “ਪੰਜਾਬੀ ਦੀ ਸਾਹਿਤਕ ਪੱਤਰਕਾਰੀ ਦੇ ਵਿਕਾਸ ਵਿਚ 'ਈ' ਪੱਤ੍ਰਿਕਾਵਾਂ ਦਾ ਆਪਣਾ ਮਹੱਤਵ ਹੈ, ਜੋ ਥੋੜ੍ਹੇ ਸਮੇਂ ਵਿਚ ਵਿਸ਼ਾਲ ਪਾਠਕ ਵਰਗ ਤਕ ਆਪਣਾ ਰਾਬਤਾ ਕਾਇਮ ਕਰਕੇ ਮਾਂ ਬੋਲੀ ਦੇ ਗੌਰਵ ਵਿਚ ਵਾਧਾ ਕਰ ਰਹੀਆਂ ਹਨ।ਅੱਜ ਜਦੋਂ ਨਵੀਂ ਪੀੜ੍ਹੀ ਆਪਣੇ ਮੁੱਲਵਾਨ ਪਿਛੋਕੜ ਵੱਲੋਂ ਮੂੰਹ ਮੋੜਦੀ ਜਾ ਰਹੀ ਹੈ, ਇਸ ਸਥਿਤੀ ਵਿਚ ਪੰਜਾਬੀ ਭਾਸ਼ਾ ਵਿਚ ਹੋਂਦ ਵਿਚ ਆ ਰਹੀਆਂ 'ਈ' ਪੱਤ੍ਰਿਕਾਵਾਂ ਦੀ ਭੂਮਿਕਾ ਮਹੱਤਵਪੂਰਨ ਬਣ ਜਾਂਦੀ ਹੈ।" ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਵਿਖੇ ਸਾਹਿਤਕ ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ' ਨੇ ਸਭਾ ਵੱਲੋਂ ਰਿਲੀਜ਼ ਕੀਤੀ ਨਵੀਂ ਪੰਜਾਬੀ ਸਾਹਿਤਕ 'ਈ' ਪੱਤ੍ਰਿਕਾ ‘ਵਿਰਸਾ ਦੇ ਸੰਪਾਦਕ ਹਰਵਿੰਦਰ ਸਿੰਘ ਗ਼ੁਲਾਮ ਅਤੇ ਸਹਿ ਸੰਪਾਦਿਕਾ ਪ੍ਰੀਤ ਕੌਰ ਪ੍ਰੀਤੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਦਾ ਪਰਸਪਰ ਸਹਿਯੋਗ ਭਾਸ਼ਾ ਅਤੇ ਸਾਹਿਤ ਦੇ ਨਵੇਂ ਅਤੇ ਠੋਸ ਰੁਝਾਨ ਸਾਹਮਣੇ ਲਿਆ ਸਕਦਾ ਹੈ ਅਤੇ ਇਸ ਦਿਸ਼ਾ ਵੱਲ ਹੋਰ ਕਾਰਜ ਕਰਨ ਦੀ ਜ਼ਰੂਰਤ ਹੈ ਪਤ੍ਰਿਕਾ ‘ਵਿਰਸਾ' ਦੇ ਸੰਪਾਦਕ ਹਰਵਿੰਦਰ ਸਿੰਘ ਗ਼ੁਲਾਮ ਨੇ ਕਿਹਾ ਕਿ ਉਹਨਾਂ ਦਾ ਇਹ ਬੁਨਿਆਦੀ ਯਤਨ ਰਹੇਗਾ ਕਿ ਇਸ ਪਤ੍ਰਿਕਾ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੱਚੀ ਸੁੱਚੀ ਭਾਵਨਾ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਪੰਜਾਬੀਅਤ ਦਾ ਝੰਡਾ ਬੁਲੰਦ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਡਿਤਰਾਓ ਧਰੇਨਵਰ, ਨਵਦੀਪ ਢੀਂਗਰਾ,  ਪਰਮਜੀਤ ਸਿੰਘ, ਦਰਸ਼ਨ ਬੁੱਟਰ, ਡਾ. ਰਜਿੰਦਰ ਕੌਰ,ਦਲਬੀਰ ਸਿੰਘ ਧਾਲੀਵਾਲ,ਕ੍ਰਿਸ਼ਨ ਕੁਮਾਰ ਸ਼ਰਮਾ ਕਾਕੜਾ, ਸਤਨਾਮ ਸਿੰਘ ਮੱਟੂ, ਬਾਬੂ ਸਿੰਘ ਰੈਹਲ, ਹਰਪ੍ਰੀਤ ਸਿੰਘ ਰਾਣਾ,ਦਵਿੰਦਰ ਪਟਿਆਲਵੀ, ਗੁਰਪ੍ਰੀਤ ਸਿੰਘ ਜਖਵਾਲੀ, ਅਤੇ ਅੰਗਰੇਜ਼ ਸਿੰਘ ਵਿਰਕ ਹਾਜ਼ਰ ਸਨ।