
35 ਰੁਪਏ ਕਿੱਲੋ ਆਟਾ ਅਤੇ 60 ਰੁਪਏ ਕਿੱਲੋ ਦੁੱਧ ਲੈਣਾ ਗ਼ਰੀਬ ਪਰਿਵਾਰਾ ਦੀ ਪਹੁੰਚ ਤੋਂ ਹੋਇਆਂ ਦੂਰ : ਬੇਗਮਪੁਰਾ ਟਾਇਗਰ ਫੋਰਸ
ਗੜ੍ਹਸ਼ੰਕਰ 13 ਦਸੰਬਰ - ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਜਰੂਰੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਚੇਚੇ ਤੌਰ ਤੇ ਫੋਰਸ ਦੇ ਕੌਮੀ ਚੇਅਰਮੈਨ ਦਾ ਤਰਸੇਮ ਦੀਵਾਨਾ , ਸਟੇਟ ਪ੍ਰਧਾਨ ਵੀਰਪਾਲ ਠਰੋਲੀ, ਦੁਆਬਾ ਪ੍ਰਧਾਨ ਨੇਕੂ ਅਜਨੋਹਾ ਵਿਸ਼ੇਸ਼ ਤੌਰ ਤੇ ਪਹੁੰਚੇ।
ਗੜ੍ਹਸ਼ੰਕਰ 13 ਦਸੰਬਰ - ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਜਰੂਰੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਚੇਚੇ ਤੌਰ ਤੇ ਫੋਰਸ ਦੇ ਕੌਮੀ ਚੇਅਰਮੈਨ ਦਾ ਤਰਸੇਮ ਦੀਵਾਨਾ , ਸਟੇਟ ਪ੍ਰਧਾਨ ਵੀਰਪਾਲ ਠਰੋਲੀ, ਦੁਆਬਾ ਪ੍ਰਧਾਨ ਨੇਕੂ ਅਜਨੋਹਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆ ਨੇ ਕਿਹਾ ਕਿ ਪੰਜਾਬ ਵਿੱਚ ਲੱਕ ਤੋੜਵੀਂ ਮਹਿੰਗਾਈ ਨੇ ਤਾ ਪਹਿਲਾ ਹੀ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਜਿਸ ਲਈ ਜ਼ਿੰਮੇਵਾਰ ਪੰਜਾਬ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਹੈ।
ਰੋਜ਼ਾਨਾ ਵਰਤੋਂ ਵਾਲਾ ਘਰੇਲੂ ਸਾਮਾਨ ਜਿਵੇਂ ਕਿ ਰਸੋਈ ਗੈਸ, ਸਬਜ਼ੀ, ਘਿਓ, ਆਟਾ, ਦਾਲ ਵਗੈਰਾ ਗ਼ਰੀਬ ਪਰਿਵਾਰਾ ਦੀ ਪਹੁੰਚ ਤੋਂ ਬਹੁਤ ਹੀ ਦੂਰ ਦਿਖਾਈ ਦੇ ਰਹੇ ਹਨ। ਜਦ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਦੇਸ਼ ਵਾਸੀਆ ਪਾਸੋਂ ਮੋਟੇ ਟੈਕਸ ਵਸੂਲੇ ਜਾ ਰਹੇ ਹਨ। ਇੰਨੇ ਟੈਕਸ ਦੇਣ ਦੇ ਬਾਵਜੂਦ ਵੀ ਪੰਜਾਬ ਵਾਸੀਆਂ ਨੂੰ ਕੋਈ ਸਹੂਲਤ ਮੁਹੱਈਆ ਨਾ ਕਰਵਾਉਣਾ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਦੀ ਨਾਕਾਮੀ ਸਾਫ਼ ਨਜ਼ਰ ਆਉਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹ ਖਾਣ ਪੀਣ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਤੋਂ ਆਪਣਾ ਸੂਬਾ ਟੈਕਸ ਹਟਾ ਕੇ ਜਾਂ ਘਟਾ ਕੇ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦੇ ਸਕਦੀ ਹੈ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੇ ਵਾਲੀਆਂ ਸਰਕਾਰਾਂ ਵਾਂਗ ਹੀ ਕੰਮ ਕਰਦੀ ਨਜ਼ਰ ਆ ਰਹੀ ਹੈ। ਜਿਸ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਦਿਖਾਈ ਦੇ ਰਿਹਾ ਹੈ ਉਹਨਾ ਕਿਹਾ ਕਿ ਰਸੋਈ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਨੇ ਰਸੋਈ ਦਾ ਬੱਜਟ ਹੀ ਖ਼ਰਾਬ ਕਰ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇੱਕ ਗ਼ਰੀਬ ਦਿਹਾੜੀਦਾਰ 400 ਰੁਪਏ ਦਿਹਾੜੀ ਲੈ ਕੇ ਆਪਣੇ ਪਰਿਵਾਰ ਦਾ ਪੇਟ ਨਹੀਂ ਪਾਲ ਸਕਦਾ ਕਿਉਂਕਿ 35 ਰੁਪਏ ਕਿੱਲੋ ਆਟਾ ਅਤੇ ਲੱਗਭਗ 60 ਕਿੱਲੋ ਦੁੱਧ ਹੋ ਗਿਆ ਹੈ ਜੋ ਕਿ ਗ਼ਰੀਬ ਪਰਿਵਾਰ ਦੀ ਪਹੁੰਚ ਤੋਂ ਕੋਹਾਂ ਦੂਰ ਹੈ । ਉਹਨਾ ਕਿਹਾ ਕਿ ਕੌੜੀ ਵੇਲ ਦੀ ਤਰ੍ਹਾਂ ਰੋਜ਼ ਦੀ ਰੋਜ਼ ਵੱਧ ਰਹੀ ਮਹਿੰਗਾਈ ਨੇ ਗਰੀਬ ਪਰਿਵਾਰਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ । ਇਸ ਮੌਕੇ ਹੋਰਨਾ ਤੋ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਸਤੀਸ਼ ਕੁਮਾਰ ਸ਼ੇਰਗੜ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ,ਰਾਜ ਕੁਮਾਰ ਬੱਧਣ ਨਾਰਾ ਜਿਲ੍ਹਾ ਉੱਪ ਪ੍ਰਧਾਨ, ਰਾਜ ਕੁਮਾਰ ਬੱਧਣ ਸ਼ੇਰਗੜ ਪ੍ਰਧਾਨ ਬਲਾਕ 2 ,ਰਾਕੇਸ ਕੁਮਾਰ ਭੱਟੀ ,ਅਮਨਦੀਪ , ਮੁਨੀਸ਼ ਕੁਮਾਰ,ਵਿੱਕੀ ਸਿੰਘ ਪੁਰਹੀਰਾ , ਮੰਗਾ ਸ਼ੇਰਗੜ,ਭੁਪਿੰਦਰ ਮਾਨਾ,ਅਮਨਦੀਪ ,ਮੁਨੀਸ਼, ਗੁਰਪ੍ਰੀਤ ਕੁਮਾਰ,ਸਨੀ ਸੀਣਾ ,ਭਿੰਦਾ ਸੀਣਾ ,ਰਾਕੇਸ ਕੁਮਾਰ ਜੱਲੋਵਾਲ ,ਅਮਨਦੀਪ 'ਦੋਆਬਾ ਇੰਚਾਰਜ ਜੱਸਾ ਸਿੰਘ ਨੰਦਨ , ਚਰਨਜੀਤ ਸਿੰਘ ਡਾਡਾ, ਗੋਗਾ ਮਾਂਝੀ ,ਵਿਜੈ ਕੁਮਾਰ ਸੋਨੂੰ ,ਜਸਵਿੰਦਰ ਗਿਆਨੀ ਅਵਿਨਾਸ਼ ਸਿੰਘ ਬਿੱਟੂ ਵਿਰਦੀ ਪੰਚ ਸ਼ੇਰਗੜ ,ਕਮਲਜੀਤ ਸਿੰਘ, ਦਵਿੰਦਰ ਕੁਮਾਰ , ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ ,ਰਵੀ ਸੁੰਦਰ ਨਗਰ , ਗੁਰਪ੍ਰੀਤ ਗੋਪਾ ,ਨਿੱਕਾ ਬਸੀ ਕਿੱਕਰਾ ,ਰਵੀ ,ਭੁਪਿੰਦਰ ਕੁਮਾਰ ਬੱਧਣ ,ਅਵਤਾਰ ਡਿੰਪੀ,ਚਰਨਜੀਤ ਡਾਡਾ , ਕਮਲਜੀਤ ਡਾਡਾ,ਲਾਡੀ ਸ਼ੇਰਗੜ ,ਸੋਨੂੰ ਛਾਉਣੀ ਕਲਾਂ ,ਕਿਸ਼ੋਰੀ ਸ਼ੇਰਗੜ , ਪਵਨ ਕੁਮਾਰ ਬੱਧਣ ,ਨਿਤੀਸ਼ ਕੁਮਾਰ ਸੈਣੀ, ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
