
ਗੋ- ਸੇਵਾ ਮਿਸ਼ਨ ਵੱਲੋਂ ਬਾਪੂ ਗੰਗਾ ਦਾਸ ਵੈਲਫੇਅਰ ਸੋਸਾਇਟੀ ਮਾਹਿਲਪੁਰ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ 18 ਦਸੰਬਰ ਨੂੰ
ਮਾਹਿਲਪੁਰ, (13 ਦਸੰਬਰ) ਗੋ- ਸੇਵਾ ਮਿਸ਼ਨ ਵੱਲੋਂ ਬਾਪੂ ਗੰਗਾ ਦਾਸ ਵੈਲਫੇਅਰ ਸੋਸਾਇਟੀ ਮਾਹਿਲਪਰ ਦੇ ਸਹਿਯੋਗ ਨਾਲ ਧਰਮ ਨਗਰੀ ਅਯੋਧਿਆ ਵਿਖੇ ਪ੍ਰਭੂ ਸ੍ਰੀ ਰਾਮ ਲਲਾ ਜੀ ਦੇ ਨਵ ਨਿਰਮਿਤ ਮੰਦਰ ਵਿੱਚ ਬਿਰਾਜਮਾਨ ਹੋਣ ਦੇ ਉਪਲਕਸ਼ ਵਿੱਚ ਸ੍ਰੀ ਹਰੀ ਨਾਮ ਸੰਕੀਰਤਨ, ਸਤਸੰਗ ਅਤੇ ਸ੍ਰੀ ਹਨੂਮਾਨ ਚਾਲੀਸਾ ਪਾਠ 18 ਦਸੰਬਰ 2023 ਦਿਨ ਸੋਮਵਾਰ ਨੂੰ ਸ਼ਾਮੀ 5 ਤੋਂ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈl
ਮਾਹਿਲਪੁਰ, (13 ਦਸੰਬਰ) ਗੋ- ਸੇਵਾ ਮਿਸ਼ਨ ਵੱਲੋਂ ਬਾਪੂ ਗੰਗਾ ਦਾਸ ਵੈਲਫੇਅਰ ਸੋਸਾਇਟੀ ਮਾਹਿਲਪਰ ਦੇ ਸਹਿਯੋਗ ਨਾਲ ਧਰਮ ਨਗਰੀ ਅਯੋਧਿਆ ਵਿਖੇ ਪ੍ਰਭੂ ਸ੍ਰੀ ਰਾਮ ਲਲਾ ਜੀ ਦੇ ਨਵ ਨਿਰਮਿਤ ਮੰਦਰ ਵਿੱਚ ਬਿਰਾਜਮਾਨ ਹੋਣ ਦੇ ਉਪਲਕਸ਼ ਵਿੱਚ ਸ੍ਰੀ ਹਰੀ ਨਾਮ ਸੰਕੀਰਤਨ, ਸਤਸੰਗ ਅਤੇ ਸ੍ਰੀ ਹਨੂਮਾਨ ਚਾਲੀਸਾ ਪਾਠ 18 ਦਸੰਬਰ 2023 ਦਿਨ ਸੋਮਵਾਰ ਨੂੰ ਸ਼ਾਮੀ 5 ਤੋਂ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਪੂ ਗੰਗਾ ਦਾਸ ਜੀ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਬੈਂਸ ਅਤੇ ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਦਿਨ ਸੰਕੀਰਤਨ ਆਚਾਰੀਆ ਭਾਈ ਮਹਾਂਵੀਰ ਸ਼ਰਮਾ ਜੀ ਦਿੱਲੀ ਅਤੇ ਸੁਆਮੀ ਸ੍ਰੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਭੂਰੀ ਵਾਲੇ ਰਾਸ਼ਟਰੀ ਪ੍ਰਧਾਨ ਗੋ-ਸੇਵਾ ਮਿਸ਼ਨ ਧਾਰਮਿਕ ਪ੍ਰਵਚਨ ਕਰਨਗੇ ਅਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣਗੇl ਇਸ ਮੌਕੇ ਮਨਦੀਪ ਸਿੰਘ ਬੈਂਸ ਨੇ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਬੇਨਤੀ ਕੀਤੀl
