
ਹਲਕਾ ਸਨੌਰ ਦੀ ਰਿਸ਼ੀ ਕਲੋਨੀ ਲਈ 28 ਲੱਖ ਦੀ ਗ੍ਰਾਂਟ ਨਾਲ ਵਿਕਾਸ ਕਾਰਜ ਸੰਪੂਰਨ
ਪਟਿਆਲਾ/ਸਨੌਰ, 12 ਦਸੰਬਰ - ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਆਉਂਦੀ ਰਿਸ਼ੀ ਕਲੋਨੀ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਲਈ ਲੱਗ ਭੱਗ 28 ਲੱਖ ਰੁਪਏ ਦੀ ਲਾਗਤ ਨਾਲ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਉਦਘਾਟਨ ਕਰਦਿਆਂ ਦੱਸਿਆ ਕਿ ਰਿਸ਼ੀ ਕਲੋਨੀ ਵਿਖੇ ਸੜਕਾਂ, ਸਕੂਲਾਂ ਵਿੱਚ ਆਰ. ਓ., ਵਾਟਰ ਸਪਲਾਈ, ਆਦਿ ਕਈ ਤਰਹਾਂ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ।
ਪਟਿਆਲਾ/ਸਨੌਰ, 12 ਦਸੰਬਰ - ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਆਉਂਦੀ ਰਿਸ਼ੀ ਕਲੋਨੀ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਲਈ ਲੱਗ ਭੱਗ 28 ਲੱਖ ਰੁਪਏ ਦੀ ਲਾਗਤ ਨਾਲ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਉਦਘਾਟਨ ਕਰਦਿਆਂ ਦੱਸਿਆ ਕਿ ਰਿਸ਼ੀ ਕਲੋਨੀ ਵਿਖੇ ਸੜਕਾਂ, ਸਕੂਲਾਂ ਵਿੱਚ ਆਰ. ਓ., ਵਾਟਰ ਸਪਲਾਈ, ਆਦਿ ਕਈ ਤਰਹਾਂ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ । ਅਤੇ ਬਹੁਤ ਸਾਰੇ ਮੁਕਮਲ ਕਰ ਦਿੱਤੇ ਗਏ ਹਨ ਉਨਾਂ ਦੱਸਿਆ ਕਿ ਰਿਸ਼ੀ ਕਲੋਨੀ ਵਸਨੀਕਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਮੰਗ ਨੂੰ ਕੁਝ ਮਹੀਨਿਆਂ 'ਚ ਹੀ ਪੂਰਾ ਕਰ ਦਿੱਤਾ ਗਿਆ ਹੈ, ਜੋ ਪਿਛਲੀਆਂ ਸਰਕਾਰਾਂ ਨੇ ਅਣਦੇਖਿਆਂ ਕੀਤਾ ਸੀ। ਪੌਣਾ ਕਿਲੋਮੀਟਰ ਦੀ ਸੜਕ ਬਣਾਉਣ ਲਈ ਖਾਲਸਾ ਏਡ ਦੀ ਸੰਸਥਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਜਿਨ੍ਹਾਂ ਨੇ ਪੂਰੀ ਸੜਕ 'ਤੇ ਮਿੱਟੀ ਪਾਉਣ ਦੀ ਸੇਵਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਲੱਖਾਂ ਰੁਪਏ ਦੀ ਗ੍ਰਾਂਟ ਨਾਲ ਗਲੀਆਂ ਨਾਲੀਆਂ ਅਤੇ ਫਿਰਨੀਆਂ ਦੀ ਨੁਹਾਰ ਬਦਲੀ ਜਾਏਗੀ। ਉਨ੍ਹਾਂ ਕਿਹਾ ਕਿ ਜਿਥੇ ਰਿਸ਼ੀ ਕਲੋਨੀ ਦੇ ਸਕੂਲ ਲਈ ਵਿਦਿਆਰਥੀਆਂ ਦੇ ਸਾਫ਼ ਸੁਥਰਾ ਪਾਣੀ ਪੀਣ ਲਈ ਆਰ.ਓ. ਲਗਵਾਏ ਜਾ ਰਹੇ ਹਨ ਉਥੇ ਹੀ ਜਲਦ ਹੀ ਏ.ਸੀ. ਲਗਵਾਏ ਜਾਣਗੇ ਤਾਂ ਜੋ ਆਮ ਘਰਾਂ ਦੇ ਬੱਚੇ ਵੀ ਏ.ਸੀ. ਕਮਰਿਆਂ ਵਿੱਚ ਬੈਠਕੇ ਪੜ੍ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ, ਸਿਖਿਆ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਦਵਿੰਦਰਜੀਤ ਸਿੰਘ ਮੈਂਬਰ ਐਡਮਨਿਸਟਰੇਟਿਵ ਖਾਲਸਾ ਏਡ ਪਟਿਆਲਾ, ਸਤਪਾਲ ਸਿੰਘ, ਸਾਜਨ ਢਿੱਲੋਂ, ਬਲਜਿੰਦਰ ਸਿੰਘ ਨੰਦਗੜ੍ਹ, ਲਾਭ ਸਿੰਘ ਸੋਹਲ, ਹਰਪ੍ਰੀਤ ਸਿੰਘ ਘੁੰਮਣ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ, ਨਸ਼ੀਬ ਸਿੰਘ ਫੋਜੀ ਰਿਸ਼ੀ ਕਲੋਨੀ, ਜਮਨਾ ਸਿੰਘ ਰਾਏਪੁਰ ਮੰਡਲਾਂ, ਬਲਕਾਰ ਸਿੰਘ, ਬਾਬੂ ਸਿੰਘ, ਗੁਰਜੀਤ ਸਿੰਘ ਅਤੇ ਇਸ ਤੋਂ ਇਲਾਵਾ ਵੈਲਫੇਅਰ ਸੁਸਾਇਟੀ ਰਿਸ਼ੀ ਕਲੋਨੀ ਦੇ ਮੈਂਬਰ ਵੀ ਮੌਜੂਦ ਸਨ।
