ਕੌਮਾਂਤਰੀ ਗੀਤਾ ਮਹੋਤਸਵ ਵਿਚ ਸੈਨਾਨੀ ਖਰੀਦ ਸਕਣਗੇ ਮੁੱਖ ਮੰਤਰੀ ਦੇ ਉਪਹਾਰਾਂ ਨੂੰ
ਚੰਡੀਗੜ੍ਹ, 11 ਦਸੰਬਰ - ਹਰਿਆਣਾ ਦੇ ਮੁੱਖ ਮੰਤਰੀ ਦੇ ਓਏਸਡੀ ਸ੍ਰੀ ਭੁਪੇਸ਼ਵਰ ਦਿਆਲ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਕੌਮਾਂਤਰੀ ਗੀਤਾ ਮਹੋਤਸਵ-2023 ਵਿਚ ਮੁੱਖ ਮੰਤਰੀ ਦੇ ਉਪਹਾਰਾਂ ਨੂੰ ਕੋਈ ਵੀ ਸੈਨਾਨੀ ਨਿਰਧਾਰਿਤ ਦਾਮਾਂ 'ਤੇ ਖਰੀਦ ਸਕਣਗੇ। ਇਸ ਮਹੋਤਸਵ ਵਿਚ ਪਹਿਲੀ ਵਾਰ ਸਰਸ ਮੇਲੇ ਦੇ ਸਟਾਲ ਨੰਬਰ 13 ਤੇ 14 'ਤੇ ਵੱਖ-ਵੱਖ ਪ੍ਰੋਗ੍ਰਾਮਾਂ ਵਿਚ ਮੁੱਖ ਮੰਤਰੀ ਨੁੰ ਮਿਲੇ ਉਪਹਾਰਾਂ ਨੂੰ ਰੱਖਿਆ ਜਾਵੇਗਾ। ਇਸ ਦੇ ਲਈ ਸਟਾਲਾਂ ਨੁੰ ਰੰਗ-ਬਿਰੰਗੀ ਲਾਇਟਾਂ ਨਾਲ ਸਜਾਇਆ ਜਾਵੇਗਾ। ਇਹ ਸਟਾਲ ਸਰਸ ਮੇਲੇ ਵਿਚ ਖਿੱਚ ਦਾ ਕੇਂਦਰ ਵੀ ਰਹਿਣਗੇ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਉਪਹਾਰਾਂ ਦੀ ਵਿਰਕੀ ਨਾਲ ਜੋ ਵੀ ਪੈਸਾ ਮਿਲੇਗਾ, ਉਸ ਪੈਸੇ ਨੁੰ ਮੁੱਖ ਮੰਤਰੀ ਰਾਹਤ ਕੋਸ਼ ਦੇ ਨਾਲ-ਨਾਲ ਸਰਕਾਰ ਦੀ ਹੋਰ ਜਨਭਲਾਈਕਾਰੀ ਯੋਜਨਾਵਾਂ ਦੇ ਲਈ ਖਰਚ ਕੀਤਾ ਜਾਵੇਗਾ। ਇਸ ਤੋਂ ਆਮਜਨਤਾ ਨੁੰ ਫਾਇਦਾ ਹੋਵੇਗਾ। ਇੰਨ੍ਹਾਂ ਉਪਹਾਰਾਂ ਨੂੰ ਸਜਾਉਣ ਲਈ ਇਸ ਸਟਾਲ ਨੁੰ ਵਿਸ਼ੇਸ਼ ਡਿਜਾਇਨ ਵਿਚ ਸਜਾਇਆ ਜਾਵੇਗਾ। ਇਸ ਦੇ ਲਈ ਕਾਰੀਗਰ ਦਿਨ ਰਾਤ ਕੰਮ ਵਿਚ ਜੁਟੇ ਹਨ। ਇਸ ਸਟਾਲ ਨੂੰ ਜਲਦੀ ਹੀ ਤਿਆਰ ਕਰ ਲਿਆ ਜਾਵੇਗਾ ਅਤੇ ਮੁੱਖ ਮੰਤਰੀ ਦੇ ਉਪਹਾਰਾਂ ਦੀ ਆਮਜਨਤਾ ਦੇ ਘਰਾਂ ਦੀ ਸ਼ੋਭਾ ਵਧਾਉਣ ਲਈ ਵਿਕਰੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸਮਾਜ ਭਲਾਈ ਲਈ ਮੁੱਖ ਮੰਤਰੀ ਉਪਹਾਰ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਇਸੀ ਸਾਲ ਜਨਵਰੀ ਮਹੀਨੇ ਵਿਚ ਪਹਿਲੇ ਪੜਾਅ ਵਿਚ 51 ਉਪਹਾਰਾਂ ਦੇ ਲਈ ਲੋਕਾਂ ਨੇ 1 ਕਰੋੜ 14 ਲੱਖ 95 ਹਜਾਰ ਰੁਪਏ ਦਾ ਸਹਿਯੋਗ ਦਿੱਤਾ ਸੀ। ਇਸ ਰਕਮ ਨੂੰ ਸਮਾਜ ਭਲਾਈ ਲਈ ਵਰਤੋ ਕਰਨ ਲਈ ਮੁੱਖ ਮੰਤਰੀ ਰਾਹਤ ਕੋਸ਼ ਵਿਚ ਮਜ੍ਹਾ ਕਰਵਾਇਆ ਗਿਆ। ਹੁਣ ਇਸੀ ਉਪਹਾਰ ਯੋਜਨਾ ਵਿਚ ਸ਼ਾਮਿਲ ਉਪਹਾਰਾਂ ਨੂੰ ਬ੍ਰਹਮਸਰੋਵਰ ਦੇ ਘਾਟ 'ਤੇ ਲੱਗੇ ਕ੍ਰਾਫਟ ਮੇਲੇ ਵਿਚ ਸਜਾਇਆ ਗਿਆ ਹੈ।
ਓਏਸਡੀ ਨੇ ਅੱਗੇ ਕਿਹਾ ਕਿ ਸਾਲ 2014 ਦੇ ਬਾਅਦ ਗੀਤਾ ਮਹੋਤਸਵ ਨੂੰ ਕੌਮਾਂਤਰੀ ਦਰਜਾ ਮਿਲਣ 'ਤੇ ਇਸ ਵਿਚ ਹਰ ਸਾਲ ਲੱਖਾਂ ਲੋਕ ਪਹੁੰਚ ਰਹੇ ਹਨ। ਸੂਬਾ ਸਰਕਾਰ ਵੱਲੋਂ ਗੀਤਾ ਦੇ ਸੰਦੇਸ਼ ਨੂੰ ਵਿਸ਼ਵਭਰ ਵਿਚ ਪਹੁੰਚਾਉਣ ਲਈ ਵਿਦੇਸ਼ਾਂ ਵਿਚ ਗੀਤਾ ਮਹੋਤਸਵ ਪ੍ਰਬੰਧਿਤ ਕੀਤੇ ਜਾ ਰਹੇ ਹਨ। ਹੁਣ ਤਕ ਕੈਨੇਡਾ, ਆਸਟ੍ਰੇਲਿਆ, ਇੰਗਲੈਂਡ ਅਤੇ ਮਾਰੀਸ਼ਸ ਵਿਚ ਪ੍ਰਬੰਧਿਤ ਕੌਮਾਂਤਰੀ ਗੀਤਾ ਮਹੋਤਸਵ ਵਿਚ ਵੀ ਲੋਕਾਂ ਦੀ ਸਹਿਭਾਗਤਾ ਚੰਗੀ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਸੀ ਤਰ੍ਹਾ ਗੀਤਾ ਸਥਲੀ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ 'ਤੇ ਲਗਾਏ ਜਾਣ ਵਾਲੇ ਕ੍ਰਾਫਟ ਅਤੇ ਸਰਸ ਮੇਲੇ ਵਿਚ ਹਰ ਸਾਲ ਲੱਖਾਂ ਲੋਕ ਪਹੁੰਚਦੇ ਹਨ।