PM ਮੋਦੀ ਨੇ Viksit Bharat @2047 ਦੀ ਸ਼ੁਰੂਆਤ ਕੀਤੀ: ਨੌਜਵਾਨਾਂ ਦੀ ਆਵਾਜ਼, PEC ਨੇ ਵੀ ਪਹਿਲਕਦਮੀ ਵਿੱਚ ਹਿੱਸਾ ਲਿਆ
ਚੰਡੀਗੜ੍ਹ : 11 ਦਸੰਬਰ, 2023: ਪ੍ਰਧਾਨ ਮੰਤਰੀ, ਸ਼੍ਰੀ. ਨਰਿੰਦਰ ਮੋਦੀ ਜੀ ਨੇ ਦੇਸ਼ ਭਰ ਵਿੱਚ ਵਿਕਸ਼ਿਤ ਭਾਰਤ @2047: ਵੋਇਸ ਆਫ਼ ਯੂਥ ਵਰਕਸ਼ਾਪ ਨੂੰ ਅੱਜ 11 ਦਸੰਬਰ, 2023 ਨੂੰ ਲਾਂਚ ਕੀਤਾ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਵਾਈਸ ਚਾਂਸਲਰ, ਡਾਇਰੈਕਟਰਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਇਸ ਵਰਕਸ਼ਾਪ ਦੀ ਸ਼ੁਰੂਆਤ ਕੀਤੀ।

ਰਾਜ ਭਵਨ ਚੰਡੀਗੜ੍ਹ ਵਿਖੇ ਹੋਏ ਇਸ ਸਮਾਗਮ ਵਿੱਚ ਡਾਇਰੈਕਟਰ PEC, ਪ੍ਰੋ: ਬਲਦੇਵ ਸੇਤੀਆ ਵੀ ਸ਼ਾਮਲ ਹੋਏ। ਓਹਨਾ ਦੇ ਨਾਲ ਹੀ, ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ਡਿਪਟੀ ਡਾਇਰੈਕਟਰ, ਪ੍ਰੋ: ਸਿਬੀ ਜੌਹਨ; ਡੀਨ ਸਟੂਡੈਂਟ ਅਫੇਅਰਜ਼ ਡਾ: ਡੀ.ਆਰ. ਪ੍ਰਜਾਪਤੀ, ਸਮੂਹ ਫੈਕਲਟੀ ਅਤੇ ਸਟਾਫ਼ ਮੈਂਬਰਾਂ ਦੇ ਨਾਲ ਇਸ ਲਾਂਚ ਈਵੈਂਟ ਵਿੱਚ ਸ਼ਾਮਲ ਹੋਏ।
ਪ੍ਰੋ: ਸਿਬੀ ਜੌਹਨ, ਡਿਪਟੀ ਡਾਇਰੈਕਟਰ ਨੇ ਸਮੂਹ ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਦੇਸ਼ ਦੇ ਵਿਕਾਸ ਲਈ ਇਸ ਉਪਰਾਲੇ ਦਾ ਹਿੱਸਾ ਬਣਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, ਕਿ ਇਹ ਸਾਲ 2047 ਵਿੱਚ ਵਿਕਸਿਤ ਦੇਸ਼ ਲਈ ਇੱਕ ਵਿਚਾਰ ਮੰਚ ਵਾਂਗ ਹੀ ਹੈ। ਉਨ੍ਹਾਂ ਨੇ ਸਾਰੇ ਫੈਕਲਟੀ ਅਤੇ ਸਟਾਫ਼ ਮੈਂਬਰਾਂ ਨਾਲ ਪ੍ਰੋਗਰਾਮ ਦੀ ਜਾਣ-ਪਛਾਣ ਕਰਵਾਈ। ਉਨ੍ਹਾਂ ਸੰਸਥਾ ਲਈ ਜਾਰੀ ਕੀਤੇ ਗਏ ਐਸ.ਓ.ਪੀਜ਼ ਵੀ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ ਕਿ, ਭਾਰਤ 3.7 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਹੈ, ਅਤੇ ਅਜਿਹੇ ਉਪਰਾਲੇ ਸਾਨੂੰ 2047 ਤੱਕ ਵਿਕਸਿਤ ਦੇਸ਼ ਜ਼ਰੂਰ ਬਨਾਉਣਗੇ।
ਪ੍ਰਧਾਨ ਮੰਤਰੀ ਸ਼੍ਰੀ. ਨਰੇਂਦਰ ਮੋਦੀ ਨੇ ਅੰਮ੍ਰਿਤ ਪੀੜੀ ਬਣਾਉਣ ਦੀ ਲੋੜ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ, “ਯੁਵਾ ਸ਼ਕਤੀ ਤਬਦੀਲੀ ਦੀ ਏਜੰਟ ਵੀ ਹੈ ਅਤੇ ਪਰਿਵਰਤਨ ਦੀ ਲਾਭਪਾਤਰ ਵੀ ਹੈ। ਇਹ ਦੇਸ਼ ਦਾ ਭਵਿੱਖ ਲਿਖਣ ਵਿੱਚ ਇੱਕ ਮਹਾਨ ਮੁਹਿੰਮ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ, ਨੌਜਵਾਨਾਂ ਨੂੰ ਭਾਰਤ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਆਪਣੇ ਸੁਝਾਵਾਂ ਵੀ ਸਾਂਝੇ ਕਰਨ ਦੀ ਲੋੜ ਹੈ।