ਕਾਰੋਬਾਰੀ ਸੁਧੀਰ ਕੁਮਾਰ ਚੱਡਾ ਦੇ ਇਕ ਟੀਨ ਮੰਜਿਲਾ ਸ਼ੋਅ ਰੂਮ ਦਾ ਉਦਘਾਟਨ ਸਮਾਰੋਹ ਹੋਇਆ |
ਬੀਤੇ ਕਲ ਪੰਜਾਬ ਦੇ ਇਕ ਛੋਟੇ ਜਹੇ ਪਿੰਡ ਕਿੱਤਣਾ ਤਹਿਸੀਲ ਗੜ੍ਹਸ਼ੰਕਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਆਕੇ ਵਸੇ ਕਾਰੋਬਾਰੀ ਸੁਧੀਰ ਕੁਮਾਰ ਚੱਡਾ ਦੇ ਇਕ ਟੀਨ ਮੰਜਿਲਾ ਸ਼ੋਅ ਰੂਮ ਦਾ ਉਦਘਾਟਨ ਸਮਾਰੋਹ ਹੋਇਆ | ਦਿੱਲੀ ਦੇ ਰੌਣਕ ਵਾਲੇ ਬਾਜ਼ਾਰ ਗਾਂਧੀ ਨਗਰ ਦੇ ਦੇਵ ਲੋਕ ਗਲੀ ਵਿਚ ਸਥਾਪਿਤ ਇਹ ਆਲੀਸ਼ਾਨ ਇਮਾਰਤ ਸੁਧੀਰ ਚੱਡਾ ਦੇ ਇਮਾਨਦਾਰੀ, ਸੰਗਰਸ਼ ਤੇ ਅਣਥੱਕ ਮਿਹਨਤ ਦੀ ਮੂਹੋਂ ਬੋਲਦੀ ਤਸਵੀਰ ਹੈ | 1990 ਵਿਚ ਆਪਣੇ ਜੱਦੀ ਪਿੰਡ ਵਿਚ ਆਪਣੀ ਪਿਤਾ ਪੁਤਖੀ ਛੋਟੀ ਜਹੀ ਕਰਿਆਨੇ ਦੀ ਦੁਕਾਨ ਨੂੰ ਛੱਡ ਕੇ ਚੱਡਾ ਪਰਿਵਾਰ ਦਿੱਲੀ ਆ ਗਿਆ ਤੇ ਇਥੇ ਆਕੇ ਦਿਨ ਰਾਤ ਮਿਹਨਤ ਅਤੇ ਸਿਰੜ ਨਾਲ ਮੁਖਰਜੀ ਨਗਰ ਵਿਚ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ |

ਅੱਜ ਉਨ੍ਹਾਂ ਦਾ ਕਾਰੋਬਾਰ ਦੇਸ਼ ਭਰ ਵਿਚ ਫੈਲਿਆ ਹੈ | ਗਾਂਧੀ ਨਗਰ ਵਿਚ ਤਿੰਨ ਸ਼ਾਨਦਾਰ ਸ਼ੋਅਰੂਮ ਹਨ | ਆਪਣੇ ਕਾਰੋਬਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਦੋਹਾਂ ਭਰਾਵਾਂ ਸੁਧੀਰ ਕੁਮਾਰ ਤੇ ਪ੍ਰਦੀਪ ਕੁਮਾਰ ਦਾ ਇਕ ਆਪਣਾ ਮੁਕਾਮ ਹੈ | ਅੱਜ ਵੀ ਉੰਨਾ ਦਾ ਦਿੱਲ ਆਪਣੇ ਪਿੰਡ ਤੇ ਪੰਜਾਬ ਲਈ ਧੜਕਦਾ ਹੈ | ਆਪਣੀ ਨੇਕ ਕਮਾਈ ਵਿੱਚੋਂ ਇਕ ਵੱਡਾ ਹਿੱਸਾ ਉਹ ਗਰੀਬਾਂ ਤੇ ਲੋੜਵੰਦਾਂ ਦੇ ਸਹਾਇਤਾ ਲਈ ਖਰਚਦੇ ਹਨ | ਸੁਧੀਰ ਕੁਮਾਰ ਚੱਡਾ ਨੇ ਪੈਗਾਮ-ਏ - ਜਗਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਿੰਡ ਕਿੱਤਣਾ ਵਿਚ ਕਾਫੀ ਸਾਲਾਂ ਤੋਂ ਵਿਧਵਾ ਤੇ ਬੇਸਹਾਰਾ ਔਰਤਾਂ ਨੂੰ ਪੈਨਸ਼ਨ ਦਿੰਦੇ ਆ ਰਹੇ ਹਨ |
ਇਸ ਤੋਂ ਇਲਾਵਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ 7 -7 ਸਕੂਲਾਂ ਦੇ ਬੱਚਿਆਂ ਨੂੰ ਹਰ ਸਾਲ ਵਧੀਆ ਸਕੂਲ ਬੈਗ ਵੰਡਦੇ ਆ ਰਹੇ ਹਨ | ਇਸ ਤੋਂ ਇਲਾਵਾ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਕੁਝ ਅਧਿਆਪਕਾਂ ਤੇ ਚੋਥਾ ਦਰਜਾ ਮੁਲਾਜਮਾਂ ਦੀਆਂ ਤਨਖਾਵਾਂ ਵੀ ਦੇ ਰਹੇ ਹਨ | ਆਪਣੇ ਮੂਲ ਤੇ ਆਪਣੇ ਇਲਾਕੇ ਲਈ ਚੱਡਾ ਪਰਿਵਾਰ ਦੇ ਦਿਲ ਵਿਚ ਅਥਾਹ ਪਿਆਰ ਹੈ | ਅੱਜ ਦੇ ਸਮਾਗਮ ਵਿਚ ਦਿੱਲੀ ਦੇ ਊਂਘੇ ਪਤਵੰਤੇ ਭਾਰੀ ਗਿਣਤੀ ਵਿਚ ਮੌਜ਼ੂਦ ਸਨ | ਗਾਂਧੀ ਨਗਰ ਏਰੀਆ ਤੋਂ ਭਾਰਤੀ ਜਨਤਾ ਪਾਰਟੀ ਦੇ MLA ਸ਼੍ਰੀ ਅਨਿਲ ਬਾਜਪੇਈ ਵੀ ਇਸ ਮੌਕੇ ਤੇ ਹਾਜਿਰ ਸਨ | ਅੱਜ ਸ਼੍ਰੀ ਸੁਧੀਰ ਕੁਮਾਰ ਚੱਡਾ ਦਾ ਜਨਮਦਿਨ ਹੋਣ ਕਰਕੇ ਇਹ ਸਮਾਗਮ ਹੋਰ ਵੀ ਸੁਹਾਵਣਾ ਤੇ ਯਾਦਗਾਰੀ ਬਣ ਗਿਆ |