ਬੀ.ਡੀ.ਸੀ.ਨਵਾਂਸਹਿਰ ਵਿਖੇ ਪੂਰੀ ਤਰ੍ਹਾਂ "ਸਵੈ---ਚਾਲਕ ਬਾਇਓਕਮਿਸਟਰੀ ਮਸ਼ੀਨ" ਦਾ ਉਦਘਾਟਨ

ਨਵਾਂ ਸ਼ਹਿਰ - ਦਿਨ-ਰਾਤ ਮਨੁੱਖੀ ਸੇਵਾਵਾਂ ਨੂੰ ਸਮਰਪਿਤ ਬਲੱਡ ਡੋਨਰਜ ਕੰਪਲੈਕਸ ਵਿਖੇ “ਪੂਰੀ ਤਰ੍ਹਾਂ ਸਵੈ-ਚਾਲਕ ਬਾਇਓਕਮਿਸਟਰੀ ਮਸ਼ੀਨ” ਦਾ ਸ਼ੁੱਭ ਉਦਘਾਟਨ ਬੀਤੇ ਦਿਨ ਸ੍ਰੀ ਯੰਗ ਬਹਾਦਰ ਬਹਿਲ ਚੇਅਰਮੈਨ “ਆਈ ਡੋਨੇਸ਼ਨ ਤੇ ਟਰਾਂਸਪਲਾਂਟ ਐਸੋਸੀਏਸ਼ਨ ਹੁਸ਼ਿਆਰਪੁਰ” ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਨਵਾਂ ਸ਼ਹਿਰ - ਦਿਨ-ਰਾਤ ਮਨੁੱਖੀ ਸੇਵਾਵਾਂ ਨੂੰ ਸਮਰਪਿਤ ਬਲੱਡ ਡੋਨਰਜ ਕੰਪਲੈਕਸ ਵਿਖੇ “ਪੂਰੀ ਤਰ੍ਹਾਂ ਸਵੈ-ਚਾਲਕ ਬਾਇਓਕਮਿਸਟਰੀ ਮਸ਼ੀਨ” ਦਾ ਸ਼ੁੱਭ ਉਦਘਾਟਨ ਬੀਤੇ ਦਿਨ ਸ੍ਰੀ ਯੰਗ ਬਹਾਦਰ ਬਹਿਲ ਚੇਅਰਮੈਨ “ਆਈ ਡੋਨੇਸ਼ਨ ਤੇ ਟਰਾਂਸਪਲਾਂਟ ਐਸੋਸੀਏਸ਼ਨ ਹੁਸ਼ਿਆਰਪੁਰ” ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਹਨਾਂ ਨੇ ਆਖਿਆ ਕਿ ਅੱਜ ਦੇ ਤੇਜ਼ਤਰਾਰ ਮਸ਼ੀਨੀ ਯੁੱਗ ਵਿੱਚ ਡਾਕਟਰੀ ਇਲਾਜ ਲਈ ਤਰੁੰਤ ਭਰੋਸੇਯੋਗ ਟੈਸਟ ਪ੍ਰਕਿਰਿਆ ਦੀ ਲੋੜ ਵਧਦੀ ਜਾ ਰਹੀ ਹੈ। ਮੈਡੀਕਲ ਖੇਤਰ ਵਿੱਚ ਸਮਾਜ ਸੇਵਾ ਨੂੰ  ਸਮਰਪਿਤਕੇ  ਸੰਸਥਾਵਾਂ ਨੂੰ ਵੀ ਸੀਮਤ-ਵਿਤੀ ਸਾਧਨਾਂ ਦੇ ਬਾਵਜੂਦ ਸਮੇਂ ਦੇ ਹਾਣੀ ਬਣਨ ਲਈ ਨਵੀਨ ਤਕਨੀਕ ਅਪਨਾਉਣ ਲਈ ਸਹਿਯੋਗ ਲੈਕੇ ਅੱਗੇ ਵਧਣਾ ਪੈਂਦਾ ਹੈ। ਇਸ੍ਰੀ  ਬਹਿਲ ਨੇ ਬੀ.ਡੀ.ਸੀ ਨਾਲ੍ਹ ਆਪਣੀ ਪੁਰਾਣੀ ਜਾਣ-ਪਹਿਚਾਣ ਸਾਂਝੀ ਕਰਦਿਆਂ ਇੱਥੋਂ ਹੋ ਰਹੀ ਸੇਵਾ ਦੀ ਪ੍ਰਸੰਸਾ ਕੀਤੀ। ਉਹਨਾਂ ਨੇ ਭਵਨ ਵਿੱਚ ਹੋਲ-ਬਲੱਡ ਯੂਨਿਟ ਅਤੇ ਸੈਂਲ-ਸੈਪਾਰੇਟਰ ਯੂਨਿਟ ਤੋਂ ਹੋ ਰਹੀ ਸੇਵਾ ਦੀ ਵੇਰਵੇ ਸਹਿਤ ਜਾਣਕਾਰੀ ਹਾਸਲ ਕੀਤੀ ਤੇ ਪ੍ਰਭਾਵਿਤ ਹੁੰਦਿਆਂ  ਸੰਸਥਾ ਦੀ ਹਰ ਸੰਭਵ ਮੱਦਦ ਦਾ ਯਕੀਨ ਦੁਆਇਆ। ਇਸ ਤੋਂ ਪਹਿਲਾਂ ਸ੍ਰੀ ਐਸ.ਕੇ.ਸਰੀਨ, ਸ੍ਰੀ ਜੀ.ਐਸ.ਤੂਰ, ਸ੍ਰੀ ਸੁਦਰਸ਼ਨ ਕੁਮਾਰ ਸਰੀਨ ਆਸਟ੍ਰੇਲੀਆ, ਸ੍ਰੀ ਪ੍ਰਵੀਨ ਕੁਮਾਰ ਸਰੀਨ, ਸ੍ਰੀ ਜੇ.ਐਸ.ਗਿੱਦਾ, ਸ੍ਰੀ ਪੀ.ਆਰ.ਕਾਲੀਆ, ਸ੍ਰੀਮਤੀ ਐਸ.ਕੇ.ਤੂਰ, ਸ੍ਰੀ ਮਨਮੀਤ ਸਿੰਘ ਮੈਨੇਜਰ, ਡਾਕਟਰ ਦਿਆਲ ਸਰੂਪ ਅਤੇ ਸ੍ਰੀ ਰਾਜਿੰਦਰ ਠਾਕੁਰ ਨੇ ਹੁਸ਼ਿਆਰਪੁਰ ਤੋਂ ਆਈ ਡੋਨੇਸ਼ਨ ਤੇ ਟਰਾਂਸਪਲਾਂਟ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਯੰਗ ਬਹਾਦਰ ਬਹਿਲ, ਪ੍ਰਧਾਨ ਸ੍ਰੀ ਸੰਜੀਵ ਅਰੋੜਾ , ਪ੍ਰੋ: ਦਲਜੀਤ ਸਿੰਘ, ਸ੍ਰੀ ਮਦਨ ਲਾਲ ਮਹਾਜਨ ਅਤੇ ਸ੍ਰੀ ਸੰਦੀਪ ਕੁਮਾਰ ਦਾ ਸਵਾਗਤ ਕੀਤਾ।

         ਐਨ.ਆਰ.ਆਈ ਸ੍ਰੀ ਸੁਦਰਸ਼ਨ ਕੁਮਾਰ ਸਰੀਨ ਆਸਟ੍ਰੇਲੀਆ ਨੇ ਬੀ.ਡੀ.ਸੀ.ਵਲੋਂ ਸਮਾਜਿਕ ਸੇਵਾਵਾਂ ਦੇ ਮਿਆਰ ਨੂੰ ਬਰਕਰਾਰ ਰੱਖਣ ਦੀ ਪ੍ਰਸੰਸਾ ਕਰਦਿਆਂ ਕਮੇਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦੁਆਇਆ। ਇਸ ਮੌਕੇ ਸੰਸਥਾ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।