ਅਧਿਆਪਕਾਂ ਨੂੰ ਨਸੀਬ ਨਾ ਹੋਏ ਸਾਲ 2015 ਦੇ ਡੀ ਏ ਦੇ ਬਕਾਏ : ਸੁਰਜੀਤ ਸਿੰਘ
ਐਸ ਏ ਐਸ ਨਗਰ, 9 ਦਸੰਬਰ - ਗੌਰਮਿੰਟ ਟੀਚਰ ਯੂਨੀਅਨ ਮੁਹਾਲੀ ਦੀ ਇੱਕ ਮੀਟਿੰਗ ਸੁਰਜੀਤ ਸਿੰਘ ਮੁਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਥੇਬੰਦੀ ਵੱਲੋਂ ਵਾਰ ਵਾਰ ਕਹਿਣ ਦੇ ਬਾਵਜੂਦ ਜਿਲ੍ਹਾ ਮੁਹਾਲੀ ਦੇ ਪ੍ਰਾਇਮਰੀ ਬਲਾਕ ਖਰੜ 1, ਖਰੜ 3 ਅਤੇ ਬਲਾਕ ਮਾਜਰੀ ਦੇ ਬੀ ਪੀ ਈ ਓ ਦਫ਼ਤਰਾਂ ਵਲੋਂ ਸਾਲ 2015 ਦੇ 6 ਪ੍ਰਤੀਸ਼ਤ ਡੀ ਏ ਦੇ ਬਕਾਏ ਦੀ ਰਕਮ ਨਹੀਂ ਕਢਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਮੁਹਾਲੀ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਅਦਾਇਗੀਆਂ ਕੀਤੀਆਂ ਜਾਂਦੀਆਂ ਹਨ ਪਰੰਤੂ ਮੁਹਾਲੀ ਦੇ ਤਿੰਨ ਬਲਾਕਾਂ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਬਕਾਏ ਦੀ ਅਦਾਇਗੀ ਨਹੀਂ ਹੋਈ ਅਤੇ ਅਧਿਆਪਕਾਂ ਵੱਲੋਂ ਸਬਮਿੱਟ ਕਰਵਾਏ ਗਏ ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਨਹੀਂ ਹੋਈ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਦਿੱਤੇ ਭਰੋਸੇ ਅਨੁਸਾਰ ਬਕਾਏ ਜਲਦੀ ਨਾ ਕਢਵਾਏ ਗਏ ਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਹੋਈ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਮੀਟਿੰਗ ਵਿੱਚ, ਦਰਸ਼ਨ ਸਿੰਘ, ਗੁਰਬੀਰ ਸਿੰਘ, ਮਨਪ੍ਰੀਤ ਸਿੰਘ ਗੋਸਲ਼ਾਂ, ਚਰਨਜੀਤ ਸਿੰਘ , ਵਰਿੰਦਰ ਕੁਮਾਰ, ਸੋਹਣ ਸਿੰਘ ਆਦਿ ਹਾਜ਼ਰ ਸਨ।