ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜਦੀਵਾਲਾ ਦੇ ਪਰਿਵਾਰ ਨਾਲ ਵੱਖ ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਜਲੰਧਰ /ਗੜਸ਼ੰਕਰ, 9 ਦਸੰਬਰ - ਸਾਬਕਾ ਵਿਧਾਇਕ ਸਰਦਾਰ ਪ੍ਰਕਾਸ਼ ਸਿੰਘ ਗੜਦੀਵਾਲ, ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਾ ਬੀਤੇ ਕੱਲ ਦੇਹਾਂਤ ਹੋ ਜਾਣ ਉਪਰੰਤ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਜਲੰਧਰ /ਗੜਸ਼ੰਕਰ, 9 ਦਸੰਬਰ -  ਸਾਬਕਾ ਵਿਧਾਇਕ ਸਰਦਾਰ ਪ੍ਰਕਾਸ਼ ਸਿੰਘ ਗੜਦੀਵਾਲ, ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਾ ਬੀਤੇ ਕੱਲ ਦੇਹਾਂਤ ਹੋ ਜਾਣ ਉਪਰੰਤ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ, ਭਾਜਪਾ ਆਗੂ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ, ਜਲੰਧਰ ਸੈਂਟਰਲ ਤੋਂ ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਚੀਫ ਪਾਰਲੀਮੈਂਟ ਸੈਕਟਰੀ ਪਵਨ ਕੁਮਾਰ ਟੀਨੂ, ਭਾਜਪਾ ਤੋਂ ਅਮਰਜੀਤ ਸਿੰਘ ਅਮਰੀ ਜਲੰਧਰ,  ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜਲੰਧਰ ਤੋਂ ਪ੍ਰਧਾਨ ਕੁਲਵੰਤ ਸਿੰਘ ਮੰਨਣ,  ਸਾਬਕਾ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਚੰਨੀ,  ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਬਰਮੀ, ਅਮਰਜੀਤ ਸਿੰਘ ਚੌਹਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਹੁਸ਼ਿਆਰਪੁਰ, ਸੈਣੀ ਸਮਾਜ ਦੇ ਸਿਰਮੌਰ ਆਗੂ ਸੁਰਜੀਤ ਸਿੰਘ ਸੋਇਤਾ ਨਵਾਂਸ਼ਹਿਰ ਅਤੇ ਸਰਦਾਰ ਹਰਵੇਲ ਸਿੰਘ ਸੈਣੀ ਉੱਗੇ ਆਗੂ ਸੈਣੀ ਸਮਾਜ ਗੜਸ਼ੰਕਰ, ਸਮਾਜ ਸੇਵੀ ਸੰਸਥਾ ਸਪਨਾ ਮਿਸ਼ਨ ਤੋਂ ਜਗਜੀਤ ਸਿੰਘ ਸੈਣੀ ਅਤੇ ਪੰਡਤ ਰਵਿੰਦਰ ਗੌਤਮ, ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਬਲਵੀਰ ਸਿੰਘ ਚੰਗਿਆੜਾ, ਗੁਰਦੁਆਰਾ ਸਿੰਘ ਸਭਾ ਸਾਹਿਬ ਗੜਸ਼ੰਕਰ ਤੋਂ ਮਨਮੋਹਨ ਸਿੰਘ ਅਰੋੜਾ, ਨਾਮੀ ਸਮਾਜ ਸੇਵਕ ਠੇਕੇਦਾਰ ਅਮਰਜੀਤ ਸਿੰਘ ਕੱਟ, ਬਾਬਾ ਬਾਲਕ ਨਾਥ ਮੰਦਰ ਪਿੰਡ ਰਾਮਪੁਰ ਬਿੱਲੜੋ ਤੋਂ ਅਜੇ ਸ਼ਰਮਾ, ਮਨਜੀਤ ਗੈਸ ਏਜੰਸੀ ਦਾ ਸਮੁੱਚਾ ਸਟਾਫ, ਪੰਜਾਬ ਮੋਟਰ ਯੂਨੀਅਨ ਤੋਂ ਆਗੂ ਸੰਦੀਪ ਸ਼ਰਮਾ, ਟਰਾਂਸਪੋਰਟਰ ਅਵਤਾਰ ਸਿੰਘ, ਟਰਾਂਸਪੋਰਟਰ ਗੋਲਡੀ ਨਿਰਵਾਲ, ਮਿੰਨੀ ਬੱਸ ਯੂਨੀਅਨ ਦੇ ਚੇਅਰਮੈਨ ਬਲਰਾਜ ਮੁਹੰਮਦ, ਜਨਰਲ ਸਕੱਤਰ ਕੇਵਲ ਸਿੰਘ ਚੰਦੀ, ਕੌਂਸਲਰ ਡੋਲੀ ਸੈਣੀ,  ਜਗਜੀਤ ਸਿੰਘ ਸੈਣੀ, ਆਈਵੀ ਤੋਂ ਸੇਵਾ ਮੁਕਤ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ, ਗੜਦੀਵਾਲਾ ਆੜਤੀ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਮੈਂਬਰ ਰਾਜ ਸਭਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲਿਆਂ, ਸੰਤ ਅਜੀਤ ਸਿੰਘ ਨੌਲੀ ਵਾਲੇ, ਸੰਤਗੜ ਭਗਵਾਨ ਸਿੰਘ ਹਰਖੋਵਾਲ ਵਾਲੇ, ਸੰਤ ਨਿਰਮਲ ਕੁਟੀਆ ਜੋਹਲਾ ਵਾਲਿਆਂ ਵੱਲੋਂ ਵੀ ਸੇਵਾਦਾਰ ਭੇਜੇ ਗਏ, ਕਿਸਾਨ ਜਥੇਬੰਦੀਆਂ ਤੋਂ ਕੰਡੀ ਕਿਸਾਨ ਸੰਘਰਸ਼ ਕਮੇਟੀ ਦੇ  ਸਰਪਰਸ ਬਾਬਾ ਅਵਤਾਰ ਸਿੰਘ ਭੀਖੋਵਾਲ, ਜਰਨਲ ਸਕੱਤਰ ਗੁਰਜੀਤ ਸਿੰਘ ਨੀਲਾ ਨਲੋਆ, ਕਾਮਰੇਡ ਦਰਸ਼ਨ ਸਿੰਘ ਮੱਟੂ ਸਕੱਤਰ ਕੰਢੀ ਸੰਘਰਸ਼ ਕਮੇਟੀ, ਪੱਤਰਕਾਰ ਯੂਨੀਅਨ ਗੜਸ਼ੰਕਰ ਤੋਂ ਸਾਰੇ ਪੱਤਰਕਾਰਾਂ ਨੇ ਹਾਜ਼ਰੀ ਲਗਵਾਈ, ਆਲ ਇੰਡੀਆ ਐਲਪੀਜੀ ਡਿਸਟਰੀਬਿਊਟਰ ਫੈਡਰੇਸ਼ਨ ਤੋਂ  ਪ੍ਰਧਾਨ ਹਰਸਿਮਰ ਕੌਰ ਸਹਿਤ ਹੋਰਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਸਵ. ਸਰਦਾਰ ਪ੍ਰਕਾਸ਼ ਸਿੰਘ ਗੜਦੀਵਾਲਾ ਦੇ ਸਪੁੱਤਰ ਰਣਵੀਰ ਸਿੰਘ ਤਹਿਸੀਲ ਭਲਾਈ ਅਫਸਰ, ਜਰਨੈਲ ਸਿੰਘ ਗੜਦੀਵਾਲਾ ਅਤੇ ਇੰਜੀਨੀਅਰ ਸੁਖਬੀਰ ਸਿੰਘ ਗੜਦੀਵਾਲਾ  ਅਤੇ ਦਾਮਾਦ  ਕਮਲਪ੍ਰੀਤ ਸਿੰਘ ਡਿਪਟੀ ਡੀਏ ਨੇ ਦੱਸਿਆ ਕਿ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਗੜਦੀਵਾਲਾ ਨਮਿੱਤ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਚਾਹ ਵਾਲਾ ਸੰਤ ਬਾਬਾ ਕਰਮ ਸਿੰਘ ਜੋਹਲਾਂ, ਰਾਮਾ ਮੰਡੀ - ਹੁਸ਼ਿਆਰਪੁਰ ਰੋਡ, ਜਲੰਧਰ ਵਿਖੇ 17 ਦਸੰਬਰ ਨੂੰ ਬਾਅਦ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗੀ।