ਨਵਾਂਸ਼ਹਿਰ ਵਿਖੇ ਸ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਨਮ ਦਿਨ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਇਆ ਗਿਆ।

ਅੱਜ ਸ. ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਨਮ ਦਿਨ ਗੁਰੂਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਮਨਾਇਆ ਗਿਆ ਇਸ ਮੌਕੇ ਤੇ 97 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਇਹ ਖੂਨ ਦਾਨ ਕੈਂਪ ਸ. ਪ੍ਰਕਾਸ਼ ਸਿੰਘ ਬਾਦਲ ਵਲੋ ਪੰਥ ਪੰਜਾਬ ਪੰਜਾਬੀਅਤ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈ ਚਾਰਕ ਸਾਝ ਲਈ ਉਹਨਾਂ ਵਲੋਂ ਪਾਏ ਯੋਗਦਾਨ ਨੂੰ ਸਮਰਪਿਤ ਕੀਤਾ ਗਿਆ।

ਅੱਜ ਸ. ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਨਮ ਦਿਨ ਗੁਰੂਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਮਨਾਇਆ ਗਿਆ ਇਸ ਮੌਕੇ ਤੇ 97 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ।
ਇਹ ਖੂਨ ਦਾਨ ਕੈਂਪ ਸ. ਪ੍ਰਕਾਸ਼ ਸਿੰਘ ਬਾਦਲ ਵਲੋ ਪੰਥ ਪੰਜਾਬ ਪੰਜਾਬੀਅਤ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈ ਚਾਰਕ ਸਾਝ ਲਈ ਉਹਨਾਂ ਵਲੋਂ ਪਾਏ ਯੋਗਦਾਨ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੀ ਯਾਦ ਵਿੱਚ ਜਿਲ੍ਹਾ ਜਥੇਬੰਦੀ ਵਲੋ ਜਿਲੇ ਦੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਪੰਥ ਦੀ ਚੜ੍ਹਦੀ ਕਲਾ ਪੰਜਾਬ ਵਿੱਚ ਭਾਈਚਾਰਕ ਸਾਝ, ਏਕਤਾ ਅਤੇ ਅਖੰਡਤਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਤੇ ਡਾਕਟਰ ਸੁੱਖਵਿੰਦਰ ਕੁਮਾਰ ਸੁੱਖੀ MLA ਬੰਗਾ ਦੀ ਹਾਜਰੀ ਵਿੱਚ ਇਸ ਖੂਨ ਦਾਨ ਕੈਂਪ ਸਾਰੇ ਵਰਕਰਾਂ ਨੇ ਬਹੁਤ ਹੀ ਵੱਧ ਚੜ ਕੇ ਹਿੱਸਾ ਲਿਆ ਇਸ ਖੂਨ ਦਾਨ ਕੈਂਪ ਵਿੱਚ ਸਮੂਹ ਅਹੁਦੇਦਾਰ ਅਤੇ ਵਰਕਰ ਸਹਿਬਾਨ ਦਾ ਜਲੋਅ ਇਹ ਦਰਸਾਉਂਦਾ ਸੀ ਕਿ ਪੰਜਾਬ ਸਰਕਾਰ ਦੇ ਝੂਠੇ ਲਾਰਿਆ ਤੋ ਲੋਕ ਅੱਕ ਚੁੱਕੇ ਹਨ ਅਤੇ ਉਹ ਮੁੜ ਸ੍ਰੋਮਣੀ ਅਕਾਲੀ ਦਲ ਵੱਲ ਰੁੱਖ ਕਰ ਰਹੇ ਹਨ ਅਤੇ ਅਕਾਲੀ ਦਲ ਪਾਰਟੀ ਦੀਆਂ ਸਰਕਾਰਾਂ ਸਮੇਂ ਪੰਜਾਬ ਦੇ ਹੋਏ ਵਿਕਾਸ ਦਾ ਖੁੱਲ ਕੇ ਜਿਕਰ ਕਰ ਰਹੇ ਹਨ ਅਤੇ ਮੌਜੂਦਾ ਪੰਜਾਬ ਸਰਕਾਰ ਦੇ ਝੂਠ ਤੇ ਥੂ-ਥੂ ਕਰਨ ਲੱਗ ਪਏ ਹਨ।
ਇਸ ਸਬੰਧੀ ਸਾਰੇ ਪ੍ਰਬੰਧ ਨੂੰ ਸ ਸੁਖਦੀਪ ਸਿੰਘ ਸ਼ੁਕਾਰ ਜਿਲ੍ਹਾ ਜਥੇਦਾਰ, ਸ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਅਪਣੀ ਦੇਖ ਰੇਖ ਵਿੱਚ ਪੂਰੇ ਕੀਤੇ। ਸੁਖਮਨੀ ਸਾਹਿਬ ਦੇ ਭੋਗ ਪਾਉਣ ਉਪਰੰਤ ਸ ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਸੁੱਖਵਿੰਦਰ ਕੁਮਾਰ ਸੁੱਖੀ, ਪ੍ਰਵੀਨ ਬੰਗਾ ਅਤੇ ਸ ਸਤਨਾਮ ਸਿੰਘ ਲਾਦੀਆ ਨੇ ਸ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜੀਵਨ ਤੇ ਖੁੱਲ ਕੇ ਵਿਚਾਰਾਂ ਕੀਤੀਆਂ। ਗੁਰ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਲੋ ਸ. ਕੁਲਵਿੰਦਰ ਸਿੰਘ ਢਾਹਾਂ ਜੀ ਦੀ ਅਗਵਾਈ ਵਿੱਚ ਖੂਨ ਦਾਨ ਕੈਂਪ ਦਾ ਅਜੋਜਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਹਣ ਲਾਲ ਢਾਡਾ ਜਿਲ੍ਹਾ ਪ੍ਰਧਾਨ SC ਵਿੰਗ, ਸ. ਹਰਬੰਸ ਸਿੰਘ ਅੜਿੱਕਾ, ਸ. ਮੰਗਲ ਸਿੰਘ, ਸ੍ਰੀ ਬਲਦੇਵ ਕ੍ਰਿਸ਼ਨ ਨੌਰਾ, ਸੁਰਜੀਤ ਸਿੰਘ ਮਾਂਗਟ, ਜਰਨੈਲ ਸਿੰਘ ਖਾਲਸਾ, ਜਸਵਿੰਦਰ ਸਿੰਘ ਮਾਨ ਸਾਰੇ ਸਰਕਲ ਪ੍ਰਧਾਨ ਹਿੰਮਤ ਕੁਮਾਰ ਬੋਬੀ, ਸ਼ਕਰ ਦੁੱਗਲ, ਸ. ਪਰਮ ਸਿੰਘ ਖਾਲਸਾ, ਸ੍ਰੀ ਦਿਨੇਸ਼ ਕੁਮਾਰ ਸਾਬਕਾ ਜਿਲਾ ਸਿੱਖਿਆ ਅਫਸਰ, ਰਮਨਦੀਪ ਸਿੰਘ ਥਿਆੜਾ ਤਿਰਲੋਕ ਸਿੰਘ, ਰੇਵਲ ਸਿੰਘ ਮੁਬਾਰਕਪੁਰ, ਸੁੱਖਵਿੰਦਰ ਸਿੰਘ ਲਾਡੀ, ਜਤਿੰਦਰ ਸਿੰਘ ਛਿੰਦਾ ਸਿੰਘ, ਦੀਪ ਸਿੰਘ ਭੀਣ, ਮਨਜੀਤ ਕੌਰ ਮੰਜੂ, ਰੂਬੀ ਮਹਿਰਮ ਪੁਰ, ਸਚਿਨ ਕੁਮਾਰ, ਸੁੱਖਵਿੰਦਰ ਮਿੰਟੂ, ਤਰਨਜੀਤ ਸਿੰਘ ਥਾਦੀ, ਮਲਵਿੰਦਰ ਸਿੰਘ ਮਹਾਲੋ, ਅਮਰੀਕ ਸਿੰਘ ਕੰਗ, ਦੁੱਮਣ ਸਿੰਘ ਆਦਿ ਤੋ ਬਿਨਾਂ ਹੋਰ ਬਹੁਤ ਸਾਰੇ ਵਰਕਰ ਅਤੇ ਆਗੂਆਂ ਨੇ ਆਪਣੀ ਸ਼ਮੂਲੀਅਤ ਕੀਤੀ।