ਤਿਉਹਾਰ ਸਾਰਿਆਂ ਦੇ ਸਾਂਝੇ : ਹਰਕੇਸ਼ ਚੰਦ ਮਛਲੀ ਕਲਾਂ
ਐਸ.ਏ.ਐਸ.ਨਗਰ, 11 ਅਪ੍ਰੈਲ - ਖਰੜ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅੱਜ ਈਦ ਦੇ ਤਿਉਹਾਰ ਮੌਕੇ ਪਿੰਡ ਮੱਛਲੀ ਕਲਾਂ ਦੀ ਮਸਜਿਦ ਵਿਚ ਜਾ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿਤੀ।

ਉਨ੍ਹਾਂ ਕਿਹਾ ਕਿ ਈਦ ਦਾ ਪਾਵਨ ਦਿਹਾੜਾ ਸਾਨੂੰ ਆਪਸੀ ਪਿਆਰ, ਮੁਹੱਬਤ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਆਖਿਆ ਕਿ ਤਿਉਹਾਰ ਸਾਰਿਆਂ ਦੇ ਸਾਂਝੇ ਹਨ ਤੇ ਸਭ ਨੂੰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਬਲਰਾਮ ਸ਼ਰਮਾ, ਮਸਜਿਦ ਦੇ ਹਾਫਿਜ਼ ਜੀ ਮੁਹੰਮਦ ਸਲੀਮ, ਮੁਸਲਿਮ ਵੈਲਫ਼ੇਅਰ ਕਮੇਟੀ ਦੇ ਪ੍ਰਧਾਨ ਅੱਲਾ ਰੱਖਾ, ਡਾਕਟਰ ਕਮਰਾਨ ਖਾਨ, ਧਰਮਪਾਲ, ਵਕੀਲ ਖਾਨ, ਸੁਲਤਾਨ ਖਾਨ, ਸਫੀ ਮੁਹੰਮਦ, ਰਜ਼ਾਕ ਮੁਹੰਮਦ, ਕਰਮ ਇਲਾਹੀ, ਅਸੀਨ ਮੁਹੰਮਦ, ਕੈਸ ਖਾਨ, ਬਲਜੀਤ ਖਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ।