ਸਰਦਾਰ ਬਾਦਲ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਵਸੇ ਰਹਿਣਗੇ : ਪਰਵਿੰਦਰ ਸਿੰਘ ਸੋਹਾਣਾ

ਐਸ ਏ ਐਸ ਨਗਰ, 8 ਦਸੰਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਵੱਲੋਂ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਹਲਕਾ ਮੁਹਾਲੀ ਦੇ ਮੁਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਵਿਖੇ ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ।

ਐਸ ਏ ਐਸ ਨਗਰ, 8 ਦਸੰਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਵੱਲੋਂ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਹਲਕਾ ਮੁਹਾਲੀ ਦੇ ਮੁਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਵਿਖੇ ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 200 ਤੋਂ ਵੱਧ ਵਲੰਟੀਅਰਾਂ ਨੇ ਖੂਨਦਾਨ ਕੀਤਾ। ਖੂਨਦਾਨ ਕੈਂਪ ਦੌਰਾਨ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਖੂਨਦਾਨ ਕੈਂਪ ਆਰੰਭ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਸz. ਪਰਵਿੰਦਰ ਸਿੰਘ ਸੁਹਾਣਾ ਨੇ ਕਿਹਾ ਕਿ ਸਰਦਾਰ ਬਾਦਲ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਦਿੱਤੀ ਗਈ ਦੇਣ ਦੇ ਚੱਲਦੇ ਉਹ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ। ਉਹਨਾਂ ਕਿਹਾ ਕਿ ਖਾਸ ਤੌਰ ਤੇ ਮੁਹਾਲੀ ਵਿੱਚ ਬਣਾਏ ਅੰਤਰਰਾਸ਼ਟਰੀ ਹਵਾਈ ਅੱਡੇ, ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਕੋਰਟ ਕੰਪਲੈਕਸ, ਅੱਵਲ ਦਰਜੇ ਦੇ ਸਪੋਰਟਸ ਕੰਪਲੈਕਸ, ਯੋਜਨਾਬੱਧ ਬੁਨਿਆਦੀ ਢਾਂਚਾ ਬਣਾਉਣ ਲਈ ਮੁਹਾਲੀ ਦੇ ਲੋਕ ਸਦਾ ਸਰਦਾਰ ਬਾਦਲ ਦੇ ਰਿਣੀ ਰਹਿਣਗੇ।

ਉਹਨਾਂ ਕਿਹਾ ਕਿ ਸz. ਬਾਦਲ ਦਾ ਪੰਜਾਬ ਵਿੱਚ ਧਾਰਮਿਕ ਅਤੇ ਸਮਾਜਿਕ ਸਦਭਾਵਨਾ ਕਾਇਮ ਕਰਨ ਵਿੱਚ ਅਹਿਮ ਯੋਗਦਾਨ ਰਿਹਾ ਅਤੇ ਕਾਲੇ ਦੌਰ ਕਾਰਨ ਬਰਬਾਦ ਹੋਇਆ ਪੰਜਾਬ ਸਰਦਾਰ ਬਾਦਲ ਦੀ ਸਰਕਾਰ ਵੇਲੇ ਮੁੜ ਵਿਕਾਸ ਅਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਤੁਰਿਆ।

ਇਸ ਮੌਕੇ ਮੀਟਿੰਗ ਵਿੱਚ ਕਰਤਾਰ ਸਿੰਘ ਤਸਿੰਬਲੀ, ਕਰਨੈਲ ਸਿੰਘ ਪੀਰ ਮਹੁੰਮਦ, ਕਰਮ ਸਿੰਘ ਬਬਰਾ ਪ੍ਰਧਾਨ ਗੁਰਦੁਆਰਾ ਰਾਮਗੜੀਆ ਸਭਾ, ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੈਲਫੇਅਰ ਕੌਂਸਲ, ਸਤਿੰਦਰ ਸਿੰਘ ਗਿੱਲ, ਹਰਮਨਪ੍ਰੀਤ ਸਿੰਘ ਪ੍ਰਿੰਸ, ਗੁਰਚਰਨ ਸਿੰਘ ਚੇਚੀ, ਮਨਜੀਤ ਸਿੰਘ ਲੁਬਾਣਾ, ਹਰਜੀਤ ਸਿੰਘ, ਹਰਚੇਤ ਸਿੰਘ, ਜਗਦੀਸ ਸਿੰਘ ਸਰਾਉ, ਤਰਸੇਮ ਸਿੰਘ ਗੁੰਧੋ, ਪ੍ਰੀਤਮ ਸਿੰਘ, ਪਰਵਿੰਦਰ ਸਿੰਘ ਤਸਿੰਬਲੀ, ਜਸਵੰਤ ਸਿੰਘ ਭੁਲੱਰ, ਕਰਮਜੀਤ ਸਿੰਘ ਮੌਲੀ ਬੈਦਵਾਣ, ਗੁਰਪ੍ਰੀਤ ਸਿੰਘ ਮਨੋਲੀ, ਨਿਰਭੈ ਸਿੰਘ ਮਨੋਲੀ, ਗੁਰਪ੍ਰੀਤ ਮਨੋਲੀ, ਵਿੱਕੀ ਮਨੋਲੀ, ਭੋਲ਼ਾ ਮਨੋਲੀ, ਹਰਪਾਲ ਸਿੰਘ ਬਠਲਾਣਾ, ਜੀਤ ਮੋਲੀ, ਹਰਪਾਲ ਸਿੰਘ ਬਰਾੜ, ਸਿਮਰਨ ਢਿਲੋਂ, ਅਜੈਪਾਲ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਦਾਉਂ, ਬਲਜੀਤ ਸਿੰਘ ਦੈੜੀ, ਬਲਵਿੰਦਰ ਸਿੰਘ ਲਖਨੌਰ, ਹਰਿੰਦਰ ਸਿੰਘ ਸੁੱਖਗੜ, ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ, ਸ਼ਵਿੰਦਰ ਸਿੰਘ ਲੱਖੋਵਾਲ, ਹੈਪੀ ਸਨੇਟਾ, ਰਾਮ ਸਿੰਘ, ਮੱਖਣ ਸਿੰਘ, ੳ ਪੀ ਚੁਟਾਨੀ, ਜਗਦੀਪ ਸਿੰਘ ਬੱਬਰ, ਗੁਰਪ੍ਰਤਾਪ ਸਿੰਘ ਬੜੀ, ਕੰਮਾ ਬੜੀ, ਹਰਜਿੰਦਰ ਸਿੰਘ ਬਰਿਆਲੀ, ਨਵਾਬ ਸਿਆਉ, ਅਮਰਜੀਤ ਸਿੰਘ ਮੈਨੇਜਰ ਅੰਬ ਸਾਹਿਬ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ ਮਦਨਪੁਰ, ਕੇਸਰ ਸਿੰਘ ਬਲੋਂਗੀ, ਜਰਨੈਲ ਸਿੰਘ ਬਲੋਂਗੀ, ਕਸ਼ਮੀਰ ਕੌਰ, ਨਿਰਮਲ ਕੋਰ ਸੇਖੋ, ਸਰਦਾਰਾ ਸਿੰਘ ਜੁਝਾਰ ਨਗਰ, ਅਮਨ ਪੂਨੀਆ, ਪ੍ਰੀਤ ਰਾਠੌਰ, ਹੈਰੀ ਮਾਨ, ਯੂਥ ਆਗੂ ਤਰਨਪ੍ਰੀਤ ਸਿੰਘ ਸਮੇਤ ਹੋਰ ਵਰਕਰ ਅਤੇ ਆਗੂ ਹਾਜ਼ਰ ਸਨ।

ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।