
ਕੋਟ ਫਤੂਹੀ ਵਿੱਚ ਸੰਜੀਵ ਪੰਚਨੰਗਲਾ ਦੀ ਅਗਵਾਈ ਵਿੱਚ ਵੰਡੇ ਲੱਡੂ ਮਨਾਇਆ ਭਾਜਪਾ ਦੀ ਜਿੱਤ ਦਾ ਜਸ਼ਨ
ਮਾਹਿਲਪੁਰ, ਤਿੰਨ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਭਾਰੀ ਜਿੱਤ ਤੋ ਕੋਟਫਤੂਹੀ ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਕਸਬਾ ਕੋਟ-ਫਤੂਹੀ ਵਿੱਚ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਪੰਚਨੰਗਲਾ ਦੀ ਅਗਵਾਈ ਵਿਚ ਲੱਡੂ ਵੰਡੇ ਗਏ।
ਮਾਹਿਲਪੁਰ, ਤਿੰਨ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਭਾਰੀ ਜਿੱਤ ਤੋ ਕੋਟਫਤੂਹੀ ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਕਸਬਾ ਕੋਟ-ਫਤੂਹੀ ਵਿੱਚ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਪੰਚਨੰਗਲਾ ਦੀ ਅਗਵਾਈ ਵਿਚ ਲੱਡੂ ਵੰਡੇ ਗਏ। ਇਸ ਮੌਕੇ ਮੰਡਲ ਪ੍ਰਧਾਨ ਅਸ਼ੋਕ ਕੌਸ਼ਲ,ਰਾਜਨ ਪੰਚਨੰਗਲਾ,ਰਾਜ ਕੁਮਾਰ ਸਾਬਕਾ ਸਰਪੰਚ ਠੋਆਣਾ, ਵੀਰ ਸਿੰਘ ਠੀਡਾ, ਹਰਬਿਲਾਸ ਠੀਡਾ,ਦੀਪਾ ਬਹਿਲਪੁਰ,ਗਣੇਸ਼ ਰਾਜਾ,ਰਿੰਕੂ,ਸੁਖਪ੍ਰੀਤ ਲਾਲਪੁਰ,ਲਖਵੀਰ ਸਿੰਘ ਕੋਟਫ਼ਤੂਹੀ ਆਦਿ ਭਾਜਪਾ ਵਰਕਰ ਹਾਜਰ ਸਨ। ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸੰਜੀਵ ਪੰਚਨੰਗਲਾ ਨੇ ਕਿਹਾ ਕੀ 2024 ਵਿਚ ਨਰਿੰਦਰ ਮੋਦੀ ਹੀ ਦੇਸ਼ ਦੇ ਮੁੜ ਪ੍ਰਧਾਨਮੰਤਰੀ ਬਣਨਗੇlਵਿਰੋਧੀ ਪਾਰਟੀਆ ਨੂੰ ਲੋਕ ਮੂੰਹ ਨਹੀਂ ਲਗਾਉਣਗੇl
