ਸਰਵਹਿਤਕਾਰੀ ਸਕੂਲ ਵਿੱਚ ਕਰਵਾਏ ਜਾਣ ਵਾਲੇ ਦੂਜੇ ਗੁਲਦਾਉਦੀ ਸ਼ੋਅ ਦੀਆਂ ਤਿਆਰੀਆਂ ਮੁਕੰਮਲ

ਐਸ ਏ ਐਸ ਨਗਰ, 5 ਦਸੰਬਰ - ਸਥਾਨਕ ਸੈਕਟਰ 71 ਵਿੱਚ ਸਥਿਤ ਜਤਿੰਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਲਕੇ ਆਰੰਭ ਹੋ ਰਹੇ ਦੋ ਰੋਜ਼ਾ ਗੁਲਦਾਉਦੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

ਐਸ ਏ ਐਸ ਨਗਰ, 5 ਦਸੰਬਰ - ਸਥਾਨਕ ਸੈਕਟਰ 71 ਵਿੱਚ ਸਥਿਤ ਜਤਿੰਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਲਕੇ ਆਰੰਭ ਹੋ ਰਹੇ ਦੋ ਰੋਜ਼ਾ ਗੁਲਦਾਉਦੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਮੇਲੇ ਦਾ ਉਦਘਾਟਨ ਵਿਦਿਆ ਭਾਰਤੀ ਉੱਤਰ ਖੇਤਰ ਦੇ ਮਹਾ ਮੰਤਰੀ ਦੇਸ ਰਾਜ ਸ਼ਰਮਾ ਵਲੋਂ ਕੀਤਾ ਜਾਵੇਗਾ ਜਦੋਂਕਿ ਸਮਾਗਮ ਦੀ ਪ੍ਰੋਗਰਾਮ ਦੀ ਪ੍ਰਧਾਨਗੀ ਐਮ ਐਲ ਗਰਗ ਕਰਨਗੇ। ਇਸ ਮੌਕੇ ਡਾ. ਹਰਸ਼ ਵਿਸ਼ੇਸ ਮਹਿਮਾਨ ਹੋਣਗੇ ਜਦੋਂਕਿ ਸz. ਭਾਗ ਸਿੰਘ ਗੈਸਟ ਆਫ ਆਨਰ ਵਜੋਂ ਹਾਜ਼ਰੀ ਲਗਵਾਉਣਗੇ।

ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੇ ਮਹਾ ਮੰਤਰੀ ਸ੍ਰੀ ਨਵਦੀਪ ਸ਼ੇਖਰ ਨੇ ਦੱਸਿਆ ਕਿ ਮੇਲੇ ਦੌਰਾਨ ਗੁਲਦਾਉਦੀ ਦੀਆਂ 150 ਤੋਂ ਵੱਧ ਕਿਸਮ ਦੇ ਫੁੱਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਦੇ 2 ਹਜ਼ਾਰ ਗਮਲੇ ਤਿਆਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਗੁਲਦਾਉਦੀ ਸ਼ੋਅ ਦੇ ਦੂਜੇ ਦਿਨ 25 ਸਰਵਹਿੱਤਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਚਿੱਤਰਕਾਰੀ ਮੁਕਾਬਲੇ ਹੋਣਗੇ।

ਸ੍ਰੀ ਸ਼ੇਖਰ ਨੇ ਦੱਸਿਆ ਕਿ ਸਰਵਹਿੱਤਕਾਰੀ ਸਿੱਖਿਆ ਸਮਿਤੀ ਵੱਲੋਂ ਮਈ 2023 ਤੇ ਪੌਦਿਆਂ ਦੀ ਕਾਸ਼ਤ ਦਾ ਕੰਮ ਸੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਪਿਛਲੇ ਸਾਲ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ ਸੀ ਜਿਸ ਦੌਰਾਨ 600 ਗਮਲਿਆਂ ਨਾਲ ਸ਼ੁਰੂਆਤ ਕੀਤੀ ਗਈ ਸੀ। ਅਤੇ ਇਸ ਵਾਰ ਗਮਲਿਆਂ ਦੀ ਗਿਣਤੀ ਵਿਚ ਲੱਗਭਗ ਤਿੰਨ ਗੁਣਾ ਵਾਧਾ ਕਰਨ ਦੇ ਨਾਲ ਨਾਲ ਫੁੱਲਾਂ ਦੀਆਂ 20 ਤੋਂ ਵਧੇਰੇ ਹੋਰ ਕਿਸਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।