
ਬੀਜੇਪੀ ਦੀ ਰਿਕਾਰਡ ਤੋੜ ਜਿੱਤ ਦੀ ਖੁਸ਼ੀ 'ਚ ਗੜ੍ਹਸ਼ੰਕਰ ਵਾਸੀਆਂ ਨੇ ਵੰਡੇ ਲੱਡੂ
ਗੜ੍ਹਸ਼ੰਕਰ - ਪਿਛਲੇ ਦਿਨੀਂ ਭਾਰਤ ਦੇ ਤਿੰਨ ਸੂਬਿਆਂ ਚ ਬੀਜੇਪੀ ਦੀ ਰਿਕਾਰਡ ਤੋੜ ਜਿੱਤ ਦੀ ਖੁਸ਼ੀ ਵਿੱਚ ਅੱਜ ਗੜ੍ਹਸ਼ੰਕਰ ਦੇ ਕੋਰਟ ਕੰਪਲੈਕਸ ਨਜ਼ਦੀਕ ਪਾਰਟੀ ਵਰਕਰਾਂ ਨੇ ਇੱਕਠੇ ਹੋ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ।
ਗੜ੍ਹਸ਼ੰਕਰ - ਪਿਛਲੇ ਦਿਨੀਂ ਭਾਰਤ ਦੇ ਤਿੰਨ ਸੂਬਿਆਂ ਚ ਬੀਜੇਪੀ ਦੀ ਰਿਕਾਰਡ ਤੋੜ ਜਿੱਤ ਦੀ ਖੁਸ਼ੀ ਵਿੱਚ ਅੱਜ ਗੜ੍ਹਸ਼ੰਕਰ ਦੇ ਕੋਰਟ ਕੰਪਲੈਕਸ ਨਜ਼ਦੀਕ ਪਾਰਟੀ ਵਰਕਰਾਂ ਨੇ ਇੱਕਠੇ ਹੋ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ । ਇਸ ਮੌਕੇ ਤੇ ਬੀਜੇਪੀ ਦੇ ਮੰਡਲ ਪ੍ਰਧਾਨ ਨਿਤਿਨ ਸ਼ਰਮਾ, ਮਹਾਮੰਤਰੀ ਸੰਜੀਵ ਕਟਾਰੀਆ, ਉਂਕਾਰ ਚਾਹਲਪੁਰੀ, ਕਮਲ ਕਿਸ਼ੋਰ ਨੂਰੀ, ਰਜਿੰਦਰ ਸ਼ਰਮਾ, ਵਰਿੰਦਰ ਰਾਣਾ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਵਰਕਰ ਹਾਜ਼ਰ ਸਨ।ਇਸ ਮੌਕੇ ਤੇ ਪ੍ਰਧਾਨ ਨਿਤਿਨ ਸ਼ਰਮਾ ਤੇ ਉਂਕਾਰ ਚਾਹਲਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਾਦੂ ਸਿਰ ਚੜ੍ਹ ਬੋਲਿਆ ਹੈ ਅਤੇ ਅੱਜ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੰਮਾਂ ਤੋਂ ਪ੍ਰਭਾਵਿਤ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਚ ਨਰਿੰਦਰ ਮੋਦੀ ਨੂੰ ਦੇਸ਼ ਦੇ ਲੋਕ ਦੁਬਾਰਾ ਪ੍ਰਧਾਨ ਮੰਤਰੀ ਬਣਾਉਣਗੇ।
