ਬੱਸ ਸਟਾਪ ਦੀ ਮੰਗ ਮੰਨਣ 'ਤੇ ਐਸੋਸੀਏਸ਼ਨ ਨੇ ਕੀਤਾ ਚੇਅਰਮੈਨ ਹਡਾਣਾ ਦਾ ਧੰਨਵਾਦ ਤੇ ਸਨਮਾਨ

ਪਟਿਆਲਾ, 4 ਦਸੰਬਰ - ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿੱਚ ਨਿਤ ਨਵੇਂ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ. ਜਿਸ ਦੀ ਸਮੁੱਚਾ ਪੰਜਾਬ ਸ਼ਲਾਘਾ ਕਰ ਰਿਹਾ ਹੈ. ਇਸੇ ਤਹਿਤ ਪਟਿਆਲਾ ਦੇ ਸਰਹਿੰਦ - ਰਾਜਪੁਰਾ ਬਾਈਪਾਸ ਨੇੜੇ ਰਹਿੰਦੇ ਹਜ਼ਾਰਾਂ ਲੋਕਾਂ ਦੀ ਮੰਗ ਹੈ ਕਿ ਇਸ ਰਸਤੇ ਵਿਚ ਇੱਕ ਬੱਸ ਸਟਾਪ ਜ਼ਰੂਰ ਬਣਾਇਆ ਜਾਵੇ। ਇਹ ਪ੍ਰਗਟਾਵਾ ਵੈਲਫੇਅਰ ਐਸੋਸੀਏਸ਼ਨ ਹਲਕਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਗਦੇਵ ਸਿੰਘ ਢੀਂਡਸਾ ਅਤੇ ਐਸੋਸੀਏਸ਼ਨ ਮੈਂਬਰਾਂ ਨੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਮੰਗ ਪੱਤਰ ਦੇਣ ਮੌਕੇ ਕੀਤਾ।

    ਗੱਲਬਾਤ ਦੌਰਾਨ ਪ੍ਰਧਾਨ ਜਗਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨਵੇਂ ਬੱਸ ਅੱਡੇ ਦੇ ਬਣਨ ਨਾਲ ਨੇੜਲੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ. ਪਰ ਅੱਡੇ ਤੋਂ ਦੂਰੀ 'ਤੇ ਰਹਿੰਦੇ ਲੋਕਾਂ ਲਈ ਬੱਸ ਸਟਾਪ ਬਣਨਾ ਵਰਦਾਨ ਸਾਬਿਤ ਹੋਵੇਗਾ। ਕਿਉਕਿ ਇੱਥੇ ਦੇ ਲੋਕਾਂ ਨੂੰ ਬੱਸ ਅੱਡੇ ਜਾਣ ਲਈ ਮਜਬੂਰਨ ਆਟੋ ਰਿਕਸ਼ਾ ਕਰ ਕੇ ਪਹਿਲਾ ਅੱਡੇ 'ਤੇ ਜਾਂ ਸਰਹਿੰਦ ਰੋਡ 'ਤੇ ਖੱਜਲ ਖੁਆਰ ਹੋਣਾ ਪੈਂਦਾ ਹੈ, ਖ਼ਾਸ ਕਰ ਮੀਹ ਆਦਿ ਦੇ ਦੌਰਾਨ ਮੁਸ਼ਕਿਲ ਆਉਂਦੀ ਹੈ l  ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋ ਚੇਅਰਮੈਨ ਨੂੰ ਮਹਿਕਮੇਂ ਵਿੱਚ ਚੰਗੀ ਕਾਰਗੁਜ਼ਾਰੀ ਨਿਭਾਉਣ ਅਤੇ ਪਹਿਲਾਂ ਨਾਲੋਂ ਵਾਧੇ ਵਿੱਚ ਲਿਜਾਉਣ ਲਈ ਸਨਮਾਨਤ ਵੀ ਕੀਤਾ ਗਿਆ। 
    ਐਸੋਸੀਏਸ਼ਨ ਦੀ ਮੰਗ ਤੇ ਹਾਮੀ ਭਰਦਿਆਂ ਚੇਅਰਮੈਨ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ। ਮੌਕੇ 'ਤੇ ਹੀ ਕਾਰਵਾਈ ਕਰਦੇ ਹੋਏ  ਜਲਦ ਫਾਈਲ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਇਸ ਮੌਕੇ "ਆਪ" ਦੇ ਤੇਜਿੰਦਰ ਮਹਿਤਾ ਤੋਂ ਇਲਾਵਾ ਐਸੋਸੀਏਸ਼ਨ ਦੇ ਸਰਪ੍ਰਸਤ ਬ੍ਰਹਮਦੇਵ ਵਰਮਾ, ਚੇਅਰਮੈਨ ਸੁਰਿੰਦਰ ਸਿੰਘ ਠੇਕੇਦਾਰ, ਜਨਰਲ ਸੈਕਟਰੀ ਦਵਿੰਦਰ ਸਿੰਘ ਖੰਗੂੜਾ, ਸੀਨੀਅਰ ਵਾਈਸ ਵਿੱਤ ਸਕੱਤਰ ਪੀ ਐਸ ਮਿੱਤਲ, ਸੀਨੀਅਰ ਵਾਈਸ ਪ੍ਰਧਾਨ ਮਨਜੀਤ ਸਿੰਘ ਧਨੋਆ, ਮੀਤ ਪ੍ਰਧਾਨ ਕੈਪਟਨ ਰਛਪਾਲ ਸਿੰਘ, ਮੀਤ ਪ੍ਰਧਾਨ ਰਾਜਿੰਦਰ ਅਸ਼ਟਾ, ਆਰਗੇਨਾਈਜ਼ ਸਕੱਤਰ ਸੁਰਿੰਦਰ ਸਿੰਘ , ਸਲਾਹਕਾਰ ਮਹਿੰਦਰ ਸਿੰਘ ਦੁਬਈ ਅਤੇ ਹੋਰ ਇਲਾਕ਼ਾ ਨਿਵਾਸੀ ਮੌਜੂਦ ਰਹੇ।