
ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਹੀ ਸ਼ਾਂਤਮਈ ਤੇ ਸੁੱਖਮਈ ਜੀਵਨ ਬਤੀਤ ਕੀਤਾ ਜਾ ਸਕਦਾ--- ਸੰਤ ਬਾਬਾ ਰਣਜੀਤ ਸਿੰਘ
ਮਾਹਿਲਪੁਰ, (3 ਦਸੰਬਰ) ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਬਾਹੋਵਾਲ ਵਿਖੇ ਸਥਿਤ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਬਾਹੋਵਾਲ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਸੰਤ ਬਾਬਾ ਰਣਜੀਤ ਸਿੰਘ ਸਟੇਟ ਪ੍ਰਧਾਨ ਖੱਟ ਦਰਸ਼ਨ ਸੰਤ ਸਮਾਜ ਦੀ ਯੋਗ ਅਗਵਾਈ ਹੇਠ ਹੋਇਆl
ਮਾਹਿਲਪੁਰ, (3 ਦਸੰਬਰ) ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਬਾਹੋਵਾਲ ਵਿਖੇ ਸਥਿਤ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਬਾਹੋਵਾਲ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਸੰਤ ਬਾਬਾ ਰਣਜੀਤ ਸਿੰਘ ਸਟੇਟ ਪ੍ਰਧਾਨ ਖੱਟ ਦਰਸ਼ਨ ਸੰਤ ਸਮਾਜ ਦੀ ਯੋਗ ਅਗਵਾਈ ਹੇਠ ਹੋਇਆl ਇਸ ਮੌਕੇ ਸਭ ਤੋਂ ਪਹਿਲਾਂ4 ਅਖੰਡ ਪਾਠਾਂ ਦੇ ਭੋਗ ਪਾਏ ਗਏl ਉਪਰੰਤ ਭਾਈ ਵਿਜੇਪਾਲ ਸਿੰਘ ਅਤੇ ਭਾਈ ਸੁਰਜੀਤ ਸਿੰਘ ਹੀਰਾਗੜ੍ਹ ਦੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਗੁਣ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆl ਇਸ ਮੌਕੇ ਸੰਤ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਅੱਜ ਦੇ ਯੁਗ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਉੱਤੇ ਚੱਲ ਕੇ ਹੀ ਹਰ ਜੀਵ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈl ਇਸ ਮੌਕੇ ਸੰਤ ਬਾਬਾ ਰਣਜੀਤ ਸਿੰਘ ਸਟੇਟ ਪ੍ਰਧਾਨ ਖੱਟ ਦਰਸ਼ਨ ਸੰਤ ਸਮਾਜ ਨੇ ਸੰਗਤਾਂ ਨਾਲ ਧਾਰਮਿਕ ਪ੍ਰਵਚਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੋੜਨਾ ਹੈ, ਤਾਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੇ ਸੱਚ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਸਕਣl ਇਸ ਮੌਕੇ ਸੰਤ ਬਾਬਾ ਸਤਨਾਮ ਦਾਸ ਮਹਿਦੂਦ, ਸੰਤ ਬਾਬਾ ਬਲਵਿੰਦਰ ਸਿੰਘ ਜੀ ਬਰਕਤ ਮੰਡਲੀ, ਸੰਤ ਮਹਾਵੀਰ ਸਿੰਘ ਤਾਜੇਵਾਲ, ਸੰਤ ਭੋਲਾ ਦਾਸ ਭਾਗ ਸਿੰਘ ਪੁਰਾ, ਸੰਤ ਅਜਮੇਰ ਸਿੰਘ ਬਾੜੀਆਂ, ਸੰਤ ਹਰੀ ਦਾਸ ਮਾਹਿਲਪੁਰ, ਸੰਤ ਸਤਨਾਮ ਦਾਸ ਬੰਬੇਲੀ, ਸੰਤ ਅੰਬਿਕਾ ਭਾਰਤੀ, ਸੰਤ ਵਿਸ਼ਵ ਭਾਰਤੀ, ਸੰਤ ਗੁਰਚਰਨ ਸਿੰਘ ਬੱਡੋ, ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਸੰਤ ਹਰਮੀਤ ਸਿੰਘ, ਮਾਤਾ ਗੁਰਿੰਦਰ ਕੌਰ, ਸੰਤ ਪਰਗਿਆਨ ਮੋਨੀ ਜੀ ਭਾਗ ਸਿੰਘਪੁਰਾ, ਮਹੰਤ ਅਜੀਤ ਸਿੰਘ, ਹਰਦੀਪ ਸਿੰਘ ਟਰਾਂਸਪੋਰਟਰ ਹੁਸ਼ਿਆਰਪੁਰ, ਸਰਦਾਰ ਦਲਜੀਤ ਸਿੰਘ, ਭਗੀਰਥ ਸਿੰਘ, ਸੁਖਵਿੰਦਰ ਸਿੰਘ, ਰਾਮ ਜੀ ਭੂੰਨੋ, ਦਵਿੰਦਰ ਕੌਰ ਸਮੇਤ ਪਿੰਡ ਬਾਹੋਵਾਲ ਅਤੇ ਬਾਹਰ ਦੇ ਇਲਾਕਿਆਂ ਤੋਂ ਆਈਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ l
