ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70 ਦੇ ਸਾਲਾਨਾ ਇਨਾਮ ਵੰਡ ਸਮਾਗਮ ਉਡਾਣ 2023 ਮੌਕੇ ਲੱਗੀਆਂ ਰੌਣਕਾਂ

ਐਸ ਏ ਐਸ ਨਗਰ, 2 ਦਸੰਬਰ - ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70 ਐਸ ਏ ਐਸ ਨਗਰ (ਮੁਹਾਲੀ) ਦਾ ਸਾਲਾਨਾ ਇਨਾਮ ਵੰਡ ਸਮਾਗਮ ‘ਉਡਾਣ 2023’ ਸਕੂਲ ਕੈਂਪਸ ਵਿੱਚ ਮਨਾਇਆ ਗਿਆ, ਜਿਸ ਦੌਰਾਨ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸਦਾ ਸਕੂਲ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆ ਅਤੇ ਹੋਰਨਾਂ ਮਹਿਮਾਨਾਂ ਨੇ ਪੂਰਾ ਆਨੰਦ ਮਾਣਿਆ।

ਐਸ ਏ ਐਸ ਨਗਰ, 2 ਦਸੰਬਰ - ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70 ਐਸ ਏ ਐਸ ਨਗਰ (ਮੁਹਾਲੀ) ਦਾ ਸਾਲਾਨਾ ਇਨਾਮ ਵੰਡ ਸਮਾਗਮ ‘ਉਡਾਣ 2023’ ਸਕੂਲ ਕੈਂਪਸ ਵਿੱਚ ਮਨਾਇਆ ਗਿਆ, ਜਿਸ ਦੌਰਾਨ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸਦਾ ਸਕੂਲ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆ ਅਤੇ ਹੋਰਨਾਂ ਮਹਿਮਾਨਾਂ ਨੇ ਪੂਰਾ ਆਨੰਦ ਮਾਣਿਆ।

ਸਮਾਗਮ ਦੀ ਸ਼ੁਰੂਆਤ ਦੀਪ ਸ਼ਿਖਾ ਜਗਾ ਕੇ ਕੀਤੀ ਗਈ। ਸਕੂਲ ਦੇ ਮੁਖ ਪ੍ਰਬੰਧਕ ਸਰਤਾਜ ਸਿੰਘ ਗਿੱਲ ਐਡਵੋਕੇਟ ਨੇ ਆਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੇ ਚਾਨਣਾ ਪਾਇਆ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸਕੂਲ ਸ਼ਬਦ ਪੇਸ਼ ਕੀਤਾ ਗਿਆ ਅਤੇ ‘ਗਣੇਸ਼ ਬੰਦਨਾ’ ਕਰਕੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਨਰਸਰੀ ਅਤੇ ਕੇ ਜੀ ਸ਼੍ਰੇਣੀਆਂ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਰੰਗ – ਬਰੰਗੀਆਂ ਪੋਸ਼ਾਕਾਂ ਪਾ ਕੇ ਸਮੂਹ ਨਾਚ ‘ਵੈਲਕਮ ਗੀਤ’ ਪੇਸ਼ ਕੀਤਾ। ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਬੱਚਿਆਂ ਨੇ ‘ਛੂਨਾ ਹੈ ਆਸਮਾਨ’ ਅਤੇ ‘ਸੋਹਣਿਆ ਦੇ ਰੰਗ ਦੇਖ ਲਓ’ ਪੰਜਾਬੀ ਗੀਤ ਤੇ ਨਾਚ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ੋਸ਼ਲ ਮੀਡੀਆ ਦੇ ਪੈਂਦੇ ਬੁਰੇ ਪ੍ਰਭਾਵਾਂ ਤੇ ਅਧਾਰਿਤ ਇਕ ਅੰਗਰੇਜ਼ੀ ਨਾਟਕ ਵੀ ਪੇਸ਼ ਕੀਤਾ ਗਿਆ।

ਪੰਜਾਬੀ ਲੋਕ – ਨਾਚ ‘ਜਿੰਦੂਆ’ ਅਤੇ ‘ਹਰਿਆਣਵੀ ਨਾਚ ‘ ਨੇ ਵੀ ਖ਼ੂਬ ਰੰਗ ਬੰਨਿਆ। ਮਿਡਲ ਸ਼੍ਰੇਣੀ ਦੇ ਬੱਚਿਆਂ ਨੇ ਲੋਕ-ਨਾਚ ‘ਝੂੰਮਰ’ ਪੇਸ਼ ਕਰਕੇ ਪ੍ਰੋਗਰਾਮ ਦੀ ਸ਼ਾਨ ਨੂੰ ਹੋਰ ਵਧਾਇਆ। ਲੜਕੀਆਂ ਵੱਲੋਂ ‘ਕਲਚਰਲ ਡਾਇਵਰਸਿਟੀ’ ਥੀਮ ਅਧਾਰਤ ਡਾਂਸ ਪੇਸ਼ ਕੀਤਾ ਜਿਸ ਰਾਹੀਂ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ ਗਿਆ।

ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਵਿਦਿਅਕ, ਖੇਡਾਂ ਅਤੇ ਸਹਿ-ਕਿਰਿਆਵਾਂ ਵਿੱਚ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਵੱਖ – ਵੱਖ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਵੱਲੋਂ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੀ ਸਮਾਪਤੀ ਤੇ ਸੀਨੀਅਰ ਸੈਕੰਡਰੀ ਸ਼੍ਰੇਣੀ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ‘ਗਿੱਧੇ ‘ ਅਤੇ ਲੜਕਿਆਂ ਵੱਲੋਂ ਪੇਸ਼ ‘ਭੰਗੜੇ’ ਨੇ ਪ੍ਰੋਗਰਾਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਅੰਤ ਵਿੱਚ ਸਕੂਲ ਦੀ ਵਾਈਸ ਪ੍ਰਿੰਸੀਪਲ ਇੰਦੂ ਧਾਲੀਵਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਦੀ ਸਫ਼ਲਤਾ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।