ਵੈਟਨਰੀ ਯੂਨੀਵਰਸਿਟੀ ਵਿਖੇ 03 ਦਸੰਬਰ ਨੂੰ ਕੁੱਤਿਆਂ ਦੀ ਪ੍ਰਦਰਸ਼ਨੀ ਸੰਬੰਧੀ ਤਿਆਰੀਆਂ ਸਿਖਰ ’ਤੇ

ਲੁਧਿਆਣਾ 01 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 03 ਦਸੰਬਰ 2023 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡੌਗ ਸ਼ੋਅ) ਕਰਵਾਈ ਜਾ ਰਹੀ ਹੈ।

ਲੁਧਿਆਣਾ 01 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 03 ਦਸੰਬਰ 2023 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡੌਗ ਸ਼ੋਅ) ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਯੂਨੀਵਰਸਿਟੀ
ਵੱਲੋਂ ਪੂਰੇ ਯਤਨ ਨਾਲ ਤਿਆਰੀ ਕੀਤੀ ਜਾ ਰਹੀ ਹੈ। ਇਸ ਪ੍ਰਦਰਸ਼ਨੀ ਵਿਚ ਉੱਤਰੀ ਭਾਰਤ ਤੋਂ ਵਿਭਿੰਨ ਨਸਲਾਂ ਦੇ ਕੁੱਤਿਆਂ ਦੇ ਮਾਲਕ ਆਪਣੇ ਪਾਲਤੂਆਂ ਨੂੰ ਪ੍ਰਦਰਸ਼ਨੀ ਅਤੇ ਮੁਕਾਬਲੇ ਲਈ ਲਿਆਉਣਗੇ। ਇਨ੍ਹਾਂ ਮੁਕਾਬਲਿਆਂ ਲਈ ਉੱਘੇ ਅਤੇ ਪੇਸ਼ੇਵਰ ਨਿਰਣਾਇਕ ਮੰਡਲ ਨੂੰ ਬੁਲਾਇਆ ਜਾ ਰਿਹਾ ਹੈ। ਜੇਤੂ ਕੁੱਤਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸ ਪ੍ਰ੍ਦਰਸ਼ਨੀ ਵਿਚ ਕੁੱਤਿਆਂ ਸੰਬੰਧੀ ਦਵਾਈਆਂ, ਖੁਰਾਕ ਅਤੇ ਹੋਰ ਵਸਤਾਂ ਬਨਾਉਣ ਵਾਲੇ ਅਦਾਰੇ ਵੀ ਆਪਣੀਆਂ ਵਸਤਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨਗੇ। ਪਾਲਤੂ ਜਾਨਵਰਾਂ ਦੇ ਮਾਲਕ ਆਪਣੇ ਪਾਲਤੂਆਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਸੰਬੰਧੀ ਕੋਈ ਜਾਣਕਾਰੀ ਲੈਣ ਹਿਤ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਵੀ ਕਰ ਸਕਣਗੇ। ਇਹ ਪ੍ਰਦਰਸ਼ਨੀ ਇਕ ਅਜਿਹਾ ਮੰਚ ਹੋਵੇਗੀ ਜਿਥੇ ਡਾਕਟਰ, ਵਿਦਿਆਰਥੀ, ਦਵਾਈ ਨਿਰਮਾਤਾ, ਖੁਰਾਕ ਨਿਰਮਾਤਾ, ਕੁੱਤਿਆਂ ਦੇ ਵਪਾਰੀ ਅਤੇ ਇਨ੍ਹਾਂ ਪਾਲਤੂਆਂ ਦਾ ਸ਼ੌਕ ਰੱਖਣ ਵਾਲੇ ਲੋਕ ਇਕੱਠੇ ਹੋਣਗੇ। 
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਸਮਾਜ ਵਿਚ ਕੁੱਤੇ ਦਾ ਸਾਥ ਲੈਣ ਦੀ ਰੁਚੀ ਕਾਫੀ ਵਧ ਰਹੀ ਹੈ। ਇਸ ਸ਼ੋਅ ਦੇ ਮਾਧਿਅਮ ਰਾਹੀਂ ਜਿਥੇ ਕੁੱਤਿਆਂ ਦੇ ਸ਼ੌਕੀਨ ਜਾਗਰੂਕਤਾ ਪ੍ਰਾਪਤ ਕਰਨਗੇ ਉਥੇ ਉਨ੍ਹਾਂ ਦੀ ਸਿਹਤ ਅਤੇ ਭਲਾਈ ਬਾਰੇ ਵੀ ਗਿਆਨ ਲੈਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਾਇਆ ਜਾਂਦਾ ਇਹ ਸ਼ੋਅ ਉਤਰੀ
ਭਾਰਤ ਵਿਚ ਚੰਗੀ ਖਿੱਚ ਦਾ ਕੇਂਦਰ ਹੈ। ਉਨ੍ਹਾਂ ਸੱਦਾ ਦਿੰਦਿਆਂ ਹੋਇਆਂ ਕਿਹਾ ਕਿ ਮਾਲਕ ਆਪਣੇ ਪਾਲਤੂਆਂ ਨਾਲ ਅਤੇ ਖੁਰਾਕ ਤੇ ਦਵਾਈਆਂ ਬਨਾਉਣ ਵਾਲੇ ਨੁਮਾਇੰਦੇ ਇਸ ਸ਼ੋਅ ਵਿਚ ਹੁੰਮ-ਹੁਮਾ ਕੇ ਪਹੁੰਚਣ।