ਗੁਜਰਾਤ ਵਿਖੇ ਸਰਦਾਰ ਪਟੇਲ ਨਰਮਦਾ ਟਰੈਕ -II ਵਿੱਚ ਐਸ.ਬੀ.ਐਸ ਮਾਡਲ ਹਾਈ ਸਕੂਲ ਦੇ ਐਨ.ਸੀ.ਸੀ ਕੈਡੇਟਸ ਦੀ ਸ਼ਮੂਲੀਅਤ

5 ਗੁਜਰਾਤ ਬਟਾਲੀਅਨ ਐਨ.ਸੀ.ਸੀ ਸੂਰਤ ਵੱਲੋਂ 28 ਨਵੰਬਰ ਤੋਂ ਪੰਜ ਦਸੰਬਰ 2023 ਤੱਕ ਚਲਾਏ ਜਾ ਰਹੇ ਸਰਦਾਰ ਪਟੇਲ ਨਰਮਦਾ ਟਰੈਕ-II ਵਿੱਚ 8 ਪੰਜਾਬ ਬਟਾਲੀਅਨ ਐਨ.ਸੀ.ਸੀ ਫਗਵਾੜਾ ਦੀ ਅਗਵਾਈ ਹੇਠ ਚੱਲ ਰਹੇ ਐਸ.ਬੀ.ਐਸ ਮਾਡਲ ਹਾਈ ਸਕੂਲ ਸਦਰਪੁਰ, ਦੇ ਐਨ.ਸੀ.ਸੀ ਟਰੂਪ ਦੇ ਤਿੰਨ ਕੈਡੇਟਸ (ਕੋਰਪੋਰਲ ਸੁਨਾਲ ਚੌਧਰੀ, ਕੋਰਪੋਰਲ ਵਿਧੁਰ ਸ਼ਰਮਾ, ਕੋਰਪੋਰਲ ਵੈਨਿਸ਼ ਸਿੰਘ)ਦੀ ਚੋਣ ਹੋਈ ਹੈ,

5 ਗੁਜਰਾਤ ਬਟਾਲੀਅਨ ਐਨ.ਸੀ.ਸੀ ਸੂਰਤ ਵੱਲੋਂ 28 ਨਵੰਬਰ ਤੋਂ ਪੰਜ ਦਸੰਬਰ 2023 ਤੱਕ ਚਲਾਏ ਜਾ ਰਹੇ ਸਰਦਾਰ ਪਟੇਲ ਨਰਮਦਾ ਟਰੈਕ-II ਵਿੱਚ 8 ਪੰਜਾਬ ਬਟਾਲੀਅਨ ਐਨ.ਸੀ.ਸੀ ਫਗਵਾੜਾ ਦੀ ਅਗਵਾਈ ਹੇਠ ਚੱਲ ਰਹੇ ਐਸ.ਬੀ.ਐਸ ਮਾਡਲ ਹਾਈ ਸਕੂਲ ਸਦਰਪੁਰ, ਦੇ ਐਨ.ਸੀ.ਸੀ ਟਰੂਪ ਦੇ ਤਿੰਨ ਕੈਡੇਟਸ (ਕੋਰਪੋਰਲ ਸੁਨਾਲ ਚੌਧਰੀ, ਕੋਰਪੋਰਲ ਵਿਧੁਰ ਸ਼ਰਮਾ, ਕੋਰਪੋਰਲ ਵੈਨਿਸ਼ ਸਿੰਘ)ਦੀ ਚੋਣ ਹੋਈ ਹੈ, ਜੋ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਜਾਣਕਾਰੀ ਦਿੰਦੇ ਐਨ.ਸੀ.ਓ ਹਵਲਦਾਰ ਲਖਵੀਰ ਸਿੰਘ ਨੇ ਦੱਸਿਆ ਕਿ 5 ਡਾਇਰੈਕਟਰੇਟਸ ਦੇ ਕੁੱਲ 531 ਕੈਡੇਟਸ ਇਸ ਕੈਂਪ ਵਿੱਚ ਭਾਗ ਲੈ ਰਹੇ ਹਨ।ਮੁੱਖ ਰੂਪ ਵਿੱਚ ਉਹ ਫਿਜੀਕਲ ਟਰੈਕਿੰਗ ਸੁੰਦਰਪੁਰ, ਕਰਜਨ ਡੈਮ ਅਤੇ ਵਿਊ ਪੁਆਇਟ ਤੇ ਟਰੈਕਿੰਗ ਕਰਨਗੇ ਅਤੇ ਅਖੀਰਲੇ ਦਿਨ ਕਲਚਰ ਪ੍ਰੋਗਰਾਮ ਨਾਲ ਇਸ ਕੈਂਪ ਦੀ ਸੰਪੂਰਨਤਾ ਹੋਏਗੀ।
ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਸੁਰਿੰਦਰ ਕੌਰ ਬੈਂਸ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰਾ ਦੇ ਕੈਂਪਸ ਨਾ ਕੇਵਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਬਲਕਿ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਭਿਅਤਾਵਾਂ,ਕਲਚਰ ਦੇਖਣ ਅਤੇ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ ਜਿਸ ਨਾਲ ਬੱਚਿਆਂ ਵਿੱਚ ਨੇਸ਼ਨ ਫਸਟ ਦੀ ਜਾਗਰਿਤੀ ਪੈਦਾ ਹੁੰਦੀ ਹੈ।