ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੀ ਕੌਂਸਲਿੰਗ ਜ਼ਰੂਰੀ- ਰਵਿੰਦਰ ਕੌਰ

ਮਾਹਿਲਪੁਰ - ਕਿਸ਼ੋਰ ਅਵਸਥਾ ਵਿੱਚ ਪ੍ਰਵੇਸ਼ ਕਰ ਰਹੇ ਵਿਦਿਆਰਥੀਆਂ ਨੂੰ ਕੌਂਸਲਿੰਗ ਦੀ ਬਹੁਤ ਜ਼ਰੂਰਤ ਹੁੰਦੀ ਹੈl ਇਹ ਵਿਚਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦੀ ਇੰਚਾਰਜ ਮੈਡਮ ਰਵਿੰਦਰ ਕੌਰ ਨੇ ਗਾਈਡੈਂਸ ਐਂਡ ਕੌਂਸਲਿੰਗ ਵੱਲੋਂ ਕਰਵਾਈ ਇੱਕ ਗਤੀਵਿਧੀ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖੇl

 ਉਹਨਾਂ ਅੱਗੇ ਕਿਹਾ ਕਿ ਬੱਚਿਆਂ ਦੀ ਉਮਰ ਜਿਵੇਂ ਜਿਵੇਂ ਵਧਦੀ ਹੈ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ। ਇਸ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਦਾ ਸਹੀ ਪ੍ਰਯੋਗ ਕਰਨ ਵਾਸਤੇ ਉਹਨਾਂ ਨੂੰ ਗਾਈਡਲਾਈਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜੇਕਰ ਉਨਾਂ ਨੂੰ ਸਹੀ ਗਾਈਡੈਂਸ ਨਾ ਮਿਲੇ ਤਾਂ ਉਹ ਕਈ ਵਾਰੀ ਕੁਰਾਹੇ ਵੀ ਪੈ ਜਾਂਦੇ ਹਨ। ਇਸ ਉਮਰ ਵਿੱਚ ਹਰ ਵਿਦਿਆਰਥੀ ਦਾ ਰੁਝੇਵਾਂ ਹੋਣਾ ਬਹੁਤ ਜ਼ਰੂਰੀ ਹੈ। ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਤਕਨੀਕੀ ਅਤੇ ਕਲਾਤਮਕ ਸਰਗਰਮੀਆਂ ਵਿੱਚ ਯੋਗਦਾਨ ਪਾਵੇ ਤਾਂ ਇੱਕ ਆਦਰਸ਼ ਵਿਦਿਆਰਥੀ ਬਣ ਸਕਦਾ ਹੈ। ਕੁਲਦੀਪ ਸਿੰਘ ਅਤੇ ਹਰਜੋਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੀਆਂ ਕਲਾਤਮਕ ਸਰਗਰਮੀਆਂ ਕਰਾਈਆਂ ਗਈਆਂ ਜਿਨਾਂ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਸ਼ਾਨਦਾਰ ਕਲਾ ਕਿਰਤਾਂ ਪੇਂਟਿੰਗ ਦੇ ਰੂਪ ਵਿੱਚ ਪੇਸ਼ ਕੀਤੀਆਂl 
ਪ੍ਰਿੰਸ ਰਾਜ, ਲੱਕੀ,ਗੌਰਵ ਅਤੇ ਰਾਜਵੀਰ ਨੇ ਪਹਿਲੀਆਂ ਥਾਵਾਂ ਹਾਸਲ ਕਰਕੇ ਆਪਣੀ ਕਲਾਤਮਿਕ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਕੂਲ ਇੰਚਾਰਜ ਅਤੇ ਸਟਾਫ ਵੱਲੋਂ ਸ਼ਾਬਾਸ਼ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗਾਈਡੈਂਸ ਐਂਡ ਕੌਂਸਲਿੰਗ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਕੇ ਭਾਗ ਲਿਆl