ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ਾਂ ਵਿਚ ਦੇਸ਼ ਭਰ ਦੇ ਇਪਟਾ ਕਾਰਕੁਨ ਕਰਨਗੇ ਸ਼ਮੂਲੀਅਤ : ਸੰਜੀਵਨ

ਐਸ ਏ ਐਸ ਨਗਰ, 28 ਨਵੰਬਰ - ਇਪਟਾ, ਪੰਜਾਬ ਦੇ ਪ੍ਰਧਾਨ, ਨਾਟਕਕਾਰ ਤੇ ਨਾਟ-ਨਿਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ਾਂ ਵਿਚ ਦੇਸ਼ ਭਰ ਦੇ ਇਪਟਾ ਕਾਰਕੁਨ ਸ਼ਮੂਲੀਅਤ ਕਰਨਗੇ।

ਐਸ ਏ ਐਸ ਨਗਰ, 28 ਨਵੰਬਰ - ਇਪਟਾ, ਪੰਜਾਬ ਦੇ ਪ੍ਰਧਾਨ, ਨਾਟਕਕਾਰ ਤੇ ਨਾਟ-ਨਿਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ਾਂ ਵਿਚ ਦੇਸ਼ ਭਰ ਦੇ ਇਪਟਾ ਕਾਰਕੁਨ ਸ਼ਮੂਲੀਅਤ ਕਰਨਗੇ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਮੁਹਾਲੀ ਵਿਖੇ ਤਿੰਨ ਰੋਜ਼ਾ ਧਰਨੇ ਦੌਰਾਨ ਉਹਨਾਂ ਕਿਹਾ ਕਿ ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਦੇ ਸੂਬਿਆਂ ਦੀਆਂ ਰਾਜਧਾਨੀਆਂ ਉੱਪਰ ਤਿੰਨ ਰੋਜ਼ਾ ਧਰਨਿਆਂ ਦਾ ਵਧੀਆ ਫੈਸਲਾ ਹੈ। ਕਿਉਂਕਿ ਸਾਰੇ ਦੇਸ਼ ਦੇ ਸੰਘਰਸ਼ੀਆਂ ਦਾ ਇੱਕ ਥਾਂ ਇੱਕਠੇ ਹੋਣਾ ਔਖਾ ਹੈ, ਜਦੋਂਕਿ ਸੂਬਿਆਂ ਪੱਧਰ ਤੇ ਧਰਨਿਆਂ ਵਿਚ ਭਰਵੀਂ ਸ਼ਮੂਲੀਅਤ ਹੋ ਸਕਦੀ ਹੈ ਅਤੇ ਹੋਈ ਵੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ, ਅਕਾਲੀ ਦਲ, ਆਮ ਆਦਮੀ ਪਾਰਟੀ, ਖੱਬੀਆਂ ਪਾਰਟੀਆਂ ਸਮੇਤ ਤਕਰੀਬਨ ਸਾਰੀਆਂ ਹੀ ਪਾਰਟੀਆਂ ਅੰਦੋਲਨਾਂ ਵਿਚੋਂ ਹੀ ਨਿਕਲੀਆਂ ਹਨ ਅਤੇ ਕਿਸਾਨ ਅੰਦੋਲਨ ਵਿਚੋਂ ਉਭਰ ਰਹੀ ਕਿਸੇ ਰਾਜਨੀਤਿਕ ਪਾਰਟੀ ਉਪਰ ਇਤਰਾਜ਼ ਵਾਜਿਬ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਦੇ ਇਪਟਾ ਕਾਰਕੁਨ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਤੇ ਵੱਧ ਚੜ ਕੇ ਸ਼ਮੂਲੀਅਤ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਨਗੇ।