
ਮੁਹਾਲੀ ਪੁਲੀਸ ਵਲੋਂ ਪਿੰਡ ਦੁਰਾਲੀ ਦਾ ਚਿੱਟਾ ਵੇਚਣ ਵਾਲਾ ਅਵਤਾਰ ਸਿੰਘ ਤਾਰੀ ਕਾਬੂ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ
ਐਸ ਏ ਐਸ ਨਗਰ, 28 ਨਵੰਬਰ - ਮੁਹਾਲੀ ਪੁਲੀਸ ਨੇ ਪਿੰਡ ਦੁਰਾਲੀ ਦੇ ਚਿੱਟਾ ਵੇਚਣ ਵਾਲੇ ਅਵਤਾਰ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਉਸਦੇ ਕੋਲੋਂ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ।
ਐਸ ਏ ਐਸ ਨਗਰ, 28 ਨਵੰਬਰ - ਮੁਹਾਲੀ ਪੁਲੀਸ ਨੇ ਪਿੰਡ ਦੁਰਾਲੀ ਦੇ ਚਿੱਟਾ ਵੇਚਣ ਵਾਲੇ ਅਵਤਾਰ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਉਸਦੇ ਕੋਲੋਂ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ।
ਮੁਹਾਲੀ ਦੇ ਡੀ ਐਸ ਪੀ ਸਿਟੀ 2 ਸ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਅਵਤਾਰ ਸਿੰਘ ਤਾਰੀ ਕੁੱਝ ਦਿਨ ਪਹਿਲਾਂ ਥਾਣਾ ਆਈ ਟੀ ਸਿਟੀ ਪੁਲੀਸ ਵਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ ਜਦੋਂਕਿ ਉਸ ਵੇਲੇ ਪੁਲੀਸ ਵਲੋਂ ਉਸਦੀ ਪਤਨੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ।
ਸ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਐਸ ਐਸ ਪੀ ਡਾ ਸੰਦੀਪ ਕੁਮਾਰ ਗਰਗ ਦੇ ਹੁਕਮਾਂ ਤਹਿਤ ਐਸ ਪੀ ਸਿਟੀ ਸ ਅਕਾਸ਼ਦੀਪ ਸਿੰਘ ਔਲਖ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਵਹੀਕਲ ਚੋਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਇੰਸਪੈਕਟਰ ਥਾਣਾ ਆਈ.ਟੀ ਸਿਟੀ ਦੇ ਮੁੱਖ ਅਫਸਰ ਹਿੰਮਤ ਸਿੰਘ ਦੀ ਨਿਗਰਾਨੀ ਹੇਠ ਪਿੰਡ ਦੁਰਾਲੀ ਵਿਖੇ ਨਾਕੇਬੰਦੀ ਦੌਰਾਨ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਦੁਰਾਲੀ ਦੇ ਚਿੱਟਾ ਸਪਲਾਈ ਕਰਨ ਵਾਲੇ ਅਵਤਾਰ ਸਿੰਘ ਉਰਫ ਤਾਰੀ, ਉਸ ਦੀ ਪਤਨੀ ਜਸ਼ਨਪ੍ਰੀਤ ਕੌਰ ਉਰਫ ਸੁਖਵਿੰਦਰ ਕੌਰ ਅਤੇ ਅੱਗੇ ਨਸ਼ਾ ਸਪਲਾਈ ਕਰਨ ਵਾਲਾ ਰਾਜੂ ਵਾਸੀ ਅੰਬ ਸਾਹਿਬ ਕਲੋਨੀ ਉੱਥੇ ਮੌਜੂਦ ਹਨ ਜਿਸਤੇ ਪੁਲੀਸ ਵਲੋਂ ਅਵਤਾਰ ਸਿੰਘ ਉਰਫ ਤਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਸੁਖਵੀਰ ਸਿੰਘ ਵਾਸੀ ਪਿੰਡ ਦੁਰਾਲੀ, ਜਸ਼ਨਪ੍ਰੀਤ ਕੌਰ ਉਰਫ ਸੁਖਵਿੰਦਰ ਕੌਰ ਵਾਸੀ ਪਿੰਡ ਦੁਰਾਲੀ ਤੇ ਰਾਜੂ ਨੂੰ ਕਾਬੂ ਕਰ ਲਿਆ ਗਿਆ ਸੀ ਪਰੰਤੂ ਅਵਤਾਰ ਸਿੰਘ ਉਰਫ ਤਾਰੀ ਕੰਧ ਟੱਪ ਕੇ ਫਰਾਰ ਹੋ ਗਿਆ ਸੀ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਫਰਾਰ ਚੱਲ ਰਹੇ ਅਵਤਾਰ ਸਿੰਘ ਉਰਫ ਤਾਰੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ 10 ਗ੍ਰਾਮ ਆਈਸ ਨੀਲਾ ਪਦਾਰਥ ਬਰਾਮਦ ਹੋਇਆ ਹੈ।
