ਪੰਡੋਰੀ ਬੀਤ ਸਕੂਲ ਦੇ ਬਾਲ ਵਿਗਿਆਨੀਆਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ

ਗੜ੍ਹਸ਼ੰਕਰ 22 ਨਵੰਬਰ ( ) ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਮੁੱਖ ਅਧਿਆਪਕ ਦਿਲਦਾਰ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ 31ਵੀਂ ਬਾਲ ਵਿਗਿਆਨ ਕਾਂਗਰਸ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਅਤੇ ਟੈਕਨੋਲੋਜੀ ਚੰਡੀਗੜ੍ਹ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਭਾਰਤ ਸਰਕਾਰ ਨਵੀਂ ਦਿੱਲੀ

ਗੜ੍ਹਸ਼ੰਕਰ 22 ਨਵੰਬਰ ( ) ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਮੁੱਖ ਅਧਿਆਪਕ ਦਿਲਦਾਰ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ 31ਵੀਂ ਬਾਲ ਵਿਗਿਆਨ ਕਾਂਗਰਸ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਅਤੇ ਟੈਕਨੋਲੋਜੀ ਚੰਡੀਗੜ੍ਹ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਭਾਰਤ ਸਰਕਾਰ ਨਵੀਂ  ਦਿੱਲੀ ਦੇ ਸਹਿਯੋਗ ਦੇ ਨਾਲ ਜਿਲਾ ਸਿੱਖਿਆ ਦਫ਼ਤਰ ਹੁਸ਼ਿਆਰਪੁਰ ਤੋਂ ਜਿਲ੍ਹਾ ਸਿੱਖਿਆ ਅਫ਼ਸਰ ਸ ਹਰਭਗਵੰਤ ਸਿੰਘ,ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਧੀਰਜ ਵਸ਼ਿਸ਼ਟ ਦੀ ਅਗਵਾਈ ਵਿੱਚ ਸੈਣੀ ਬਾਰ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਵਿਖੇ ਕਰਵਾਏ ਮੁਕਾਬਲੇ ਵਿੱਚ ਬਾਲ ਵਿਗਿਆਨੀ ਦਿਲਪ੍ਰੀਤ, ਮਨੀਸ਼,ਰੇਨੂੰ, ਹਰਪ੍ਰੀਤ  ਨਾਫਰੀ,ਦੀਪਕ,ਹਰਵਿੰਦਰ,ਲਵਪ੍ਰੀਤਅਤੇ ਜੰਨਤ ਨੇ ਉਪਵਿਸ਼ੇ -V ਦੇ   ਅਧੀਨ Adopt solar Cooker,save Currency and Environment 'ਸੂਰਜੀ ਕੂਕਰ ਦੀ ਵਰਤੋਂ ਅਪਨਾਉਣ ਦੇ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਦੇਸ਼ ਤੋਂ LPG ਦੀ ਮਾਤਰਾ ਘਟਾ ਕੇ ਵਿਦੇਸ਼ਾਂ ਵਿੱਚ ਧਨ ਜਾਣ ਤੋਂ ਰੋਕਿਆ ਜਾ ਸਕੇ ਸ਼੍ਰੀ ਅਨੁਪਮ ਕੁਮਾਰ ਸ਼ਰਮਾ ਸਾਇੰਸ ਮਾਸਟਰ ਦੀ ਅਗਵਾਈ ਵਿੱਚ ਭਾਗ ਲੈਣ ਤੇ ਅਤੇ ਆਪਣੀ ਬਹੁਤ ਵਧੀਆ ਪ੍ਰਫੋਰਮੈਂਸ ਦੇਣ ਤੇ ਡਾਕਟਰ ਅਬਦੁਲ ਕਲਾਮ ਵਿਗਿਆਨ ਮੈਥ ਕਲੱਬ ਦੁਆਰਾ ਸਨਮਾਨਿਤ ਕੀਤਾ। ਇਸ ਪ੍ਰੋਜੈਕਟ ਵਿੱਚ ਸ਼੍ਰੀ ਕਮਲਦੇਵ ਕਾਰਪੇਂਟਰ, ਸ਼੍ਰੀ ਮਤੀ ਪਰਵਿੰਦਰ ਕੌਰ, ਜਸਵੀਰ ਕੌਰ,ਨਵਜੋਤ,ਅਨੀਤਾ ਖੁਤਣ,ਕੁਸ਼ਲ ਸਿੰਘ, ਤੇਜਪਾਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੁਕਾਬਲੇ ਵਿੱਚ ਬਾਲ ਵਿਗਿਆਨੀਆਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ।