
57 ਵਾਂ "ਸ਼੍ਰੀ ਹਨੂੰਮਾਨ ਚਾਲੀਸਾ ਪਾਠ" ਕਰਵਾਇਆ ਗਿਆ
ਸ਼ਹੀਦ ਭਗਤ ਸਿੰਘ ਨਗਰ ():- ਸ਼੍ਰੀ ਲਕਸ਼ਮੀ ਨਰਾਇਣ ਸੇਵਾ ਸੰਘ ਦੀ ਯੋਗ ਅਗਵਾਈ ਹੇਠ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਪੁਰਾਣੀ ਦਾਣਾ ਮੰਡੀ ਬੰਗਾ ਵਿਖੇ 57 ਵਾਂ "ਸ਼੍ਰੀ ਹਨੂੰਮਾਨ ਚਾਲੀਸਾ ਪਾਠ" ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।
ਸ਼ਹੀਦ ਭਗਤ ਸਿੰਘ ਨਗਰ ():- ਸ਼੍ਰੀ ਲਕਸ਼ਮੀ ਨਰਾਇਣ ਸੇਵਾ ਸੰਘ ਦੀ ਯੋਗ ਅਗਵਾਈ ਹੇਠ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਪੁਰਾਣੀ ਦਾਣਾ ਮੰਡੀ ਬੰਗਾ ਵਿਖੇ 57 ਵਾਂ "ਸ਼੍ਰੀ ਹਨੂੰਮਾਨ ਚਾਲੀਸਾ ਪਾਠ" ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਇਸ ਮੌਕੇ ਪੰਜਾਬੀ ਲੋਕ ਗਾਇਕ ਨਿਤਿਨ ਸ਼ਰਮਾਂ ਅਤੇ ਜਗਦੀਪ ਕੌਸ਼ਲ ਦੀ ਭਜਨ ਮੰਡਲੀ ਨੇ ਭਜਨ ਪੇਸ਼ ਕੀਤੇ ਅਤੇ ਭਗਵਾਨ ਹਨੂੰਮਾਨ ਦਾ ਗੁਣਗਾਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪੰਡਿਤ ਕ੍ਰਿਸ਼ਨ ਮੁਰਾਰੀ ਜੋਸ਼ੀ ਨੇ ਗਣੇਸ਼ ਵੰਦਨਾ "ਗਣਪਤੀ ਦੇਵਾ,,,,, ਗਾਕੇ ਕੀਤੀ। ਇਸ ਉਪਰੰਤ ਉਨ੍ਹਾਂ "ਵਰਿੰਦਾਵਨ ਨੂੰ ਜਾਵਾਂਗੇ..."ਝੰਡਾ ਬਜਰੰਗ ਬਲੀ ਦਾ...."ਰਾਮ ਰਾਮ ਜੈ ਜੈ ਰਾਮ ਆਦਿ ਭੇਟਾਂ ਗਾ ਕੇ ਝੂਮਣ ਲਈ ਮਜਬੂਰ ਕਰ ਦਿੱਤਾ। ਪੰਜਾਬੀ ਲੋਕ ਗਾਇਕ ਮਾਸਟਰ ਨਿਤਿਨ ਸ਼ਰਮਾਂ ਨੇ “ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ,... "ਚਲੋ ਬੁਲਾਵਾ ਆਇਆ ਹੈ.. "ਹਨੂੰਮਾਨ ਤੁਮਹਾਰਾ ਕਯਾ ਕਹਨਾ... "ਸ਼ਮ ਸ਼ਮ ਨਾਚੇ ਦੇਖੋ ਵੀਰ ਹਨੂੰਮਾਨਾ... ਆਦਿ ਗਾ ਕੇ ਇੱਕ ਸ਼ਰਧਾਮਈ ਮਾਹੌਲ ਸਿਰਜਿਆ। ਇਸ ਉਪਰੰਤ ਉਨ੍ਹਾਂ "ਰਾਮ ਨਾ ਚਲੇ ਹਨੂੰਮਾਨ ਕੇ ਬਿਨਾ.... "ਨੀ ਮੈਂ ਨੱਚਣਾ ਸ਼ਾਮ ਦੇ ਨਾਲ ਗਾ ਕੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਉਪਰੰਤ ਪੰਡਤ ਜਗਦੀਪ ਕੌਸ਼ਲ , ਮਾ ਨਿਤਿਨ ਸ਼ਰਮਾਂ, ਪੰਡਿਤ ਜੋਸ਼ੀ ਅਤੇ ਸਮੁੱਚੀ ਸੰਗਤ ਨੇ "ਸ਼੍ਰੀ ਹਨੂੰਮਾਨ ਚਾਲੀਸਾ" ਦਾ ਪਾਠ ਕੀਤਾ। ਉਪਰੰਤ ਸਮੁੱਚੀ ਸੰਗਤ ਨੇ ਸ਼੍ਰੀ ਹਨੂੰਮਾਨ ਜੀ ਦੀ ਆਰਤੀ ਕੀਤੀ। ਪੰਡਿਤ ਸ਼ਾਮ ਲਾਲ ਵੱਲੋਂ ਵੀਰ ਹਨੂੰਮਾਨ ਜੀ ਨੂੰ ਲੱਡੂਆਂ ਦਾ ਭੋਗ ਲਗਵਾਇਆ। ਇਸ ਮੌਕੇ ਸੰਗਤਾਂ ਨੂੰ ਲੱਡੂਆਂ, ਮੱਠੀਆਂ ਅਤੇ ਗਜਰੇਲੇ ਦਾ ਪ੍ਰਸ਼ਾਦ ਵਰਤਾਇਆ ਗਿਆ। ਪ੍ਰਸ਼ਾਦ ਦੀ ਸੇਵਾ ਅਮਿਤ ਧੀਰ ਅਤੇ ਰੀਨਾ ਸੂਦ ਦੇ ਪਰਿਵਾਰ ਆਪਣੀ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੀਤੀ। ਇਸ ਮੌਕੇ ਜਗਦੀਪ ਕੌਸ਼ਲ, ਰਿਤੇਸ਼ ਕੌਸ਼ਲ, ਰੰਜਨਾ ਕੌਸ਼ਲ, ਮੈਡਮ ਰੀਨਾ ਸੂਦ, ਅਮਿਤ ਧੀਰ, ਜਨਕ ਰਾਜ ਸ਼ਰਮਾਂ, ਅੰਜੂ ਸ਼ਰਮਾਂ, ਰਾਕੇਸ਼ ਕੁਮਰਾ, ਅਭੈ ਕੁਮਾਰ, ਮੁਕੇਸ਼ ਕੁਮਾਰ, ਮਲਿਕਾ ਟਕਿਆਰ, ਰੇਨੂੰ ਦੇਵੀ, ਰਜਨੀ ਦੇਵੀ, ਪ੍ਰਮੋਦ ਸ਼ਰਮਾ, ਸੁਦੇਸ਼ ਟਕਿਆਰ, ਮਨੀ ਟਾਕਿਆਰ, ਅਮਿਤ ਪੁੰਜ, ਸਚਿਨ, ਕਮਲ ਕਿਸ਼ੋਰ ਆਦਿ ਹਾਜ਼ਰ ਸਨ।
