ਦਰਗਾਹ ਰੋਜ਼ਾ ਹਜ਼ਰਤ ਬੀਬੀ ਫਾਤਿਮਾ ਜੀ ਦੀ ਯਾਦ ਵਿੱਚ ਸਾਲਾਨਾ ਭੰਡਾਰਾ ਕਰਵਾਇਆ

ਘਨੌਰ, 25 ਨਵੰਬਰ - ਘਨੌਰ ਨੇੜਲੇ ਪਿੰਡ ਬਹਾਵਲਪੁਰ ਵਿਖੇ ਦਰਗਾਹ ਰੋਜ਼ਾ ਸ਼ਰੀਫ ਹਜ਼ਰਤ ਬੀਬੀ ਫਾਤਿਮਾ ਜੀ ਦੀ ਦਰਗਾਹ ਵਿਖੇ ਗੱਦੀ ਨਸ਼ੀਨ ਬਾਬਾ ਬਲਕਾਰ ਸ਼ਾਹ ਦੀ ਰਹਿਨੁਮਾਈ ਹੇਠ ਮੁੱਖ ਸੇਵਾਦਾਰ ਗੁਰਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਨਜ਼ੀਰ ਕਵਾਲ ਪਾਰਟੀ ਕਾਦਰੀ ਗਰੁੱਪ ਪਟਿਆਲਾ ਨੇ ਆਪਣੇ ਕਵਾਲੀਆਂ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਮੁੱਖ ਸੇਵਾਦਾਰ ਗੁਰਪਾਲ ਵੜੈਚ ਨੇ ਦੱਸਿਆ ਕਿ ਪਿੰਡ ਬਹਾਵਲਪੁਰ ਵਿਖੇ ਦਰਗਾਹ ਰੋਜ਼ਾ ਸ਼ਰੀਫ ਹਜ਼ਰਤ ਬੀਬੀ ਫਾਤਿਮਾ ਜੀ ਦੀ ਯਾਦ ਵਿੱਚ ਸਾਲਾਨਾ ਸਮਾਗਮ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਵਾਰ ਗੱਦੀ ਨਸ਼ੀਨ ਬਾਬਾ ਬਲਕਾਰ ਸ਼ਾਹ ਦੀ ਰਹਿਨੁਮਾਈ ਹੇਠ ਪ੍ਰੋਗਰਾਮ ਕਰਵਾਇਆ ਗਿਆ ਹੈ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਦਿੱਲੀ ਅਤੇ ਹੋਰ ਦੂਰ-ਨੇੜਿਓਂ ਸੰਗਤਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸੇਵਾਦਾਰ ਸੁਰਿੰਦਰ ਸਿੰਘ ਮੁਹਾਲੀ, ਗੋਲਡੀ ਪਟਿਆਲਾ, ਜੋਗੀ ਪਟਿਆਲਾ, ਸੁਖਚੈਨ ਸਿੰਘ, ਗੁਰਜੀਤ ਸਿੰਘ ਸੰਧੂ, ਰੇਸ਼ਮ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।