ਸ਼ਿਵ ਸੈਨਾ ਹਿੰਦੁਸਤਾਨ ਦੀ ਮੀਟਿੰਗ ਆਯੋਜਿਤ

ਐਸ. ਏ. ਐਸ. ਨਗਰ, 24 ਨਵੰਬਰ - ਸ਼ਿਵ ਸੈਨਾ ਹਿੰਦੁਸਤਾਨ ਦੀ ਇੱਕ ਮੀਟਿੰਗ ਸ਼ਿਵ ਸੈਨਾ ਹਿੰਦੁਸਤਾਨ (ਯੂਥ) ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਐਸ. ਏ. ਐਸ. ਨਗਰ, 24 ਨਵੰਬਰ - ਸ਼ਿਵ ਸੈਨਾ ਹਿੰਦੁਸਤਾਨ ਦੀ ਇੱਕ ਮੀਟਿੰਗ ਸ਼ਿਵ ਸੈਨਾ ਹਿੰਦੁਸਤਾਨ (ਯੂਥ) ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਇਸ ਮੌਕੇ ਸ੍ਰੀ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਤੋਂ ਠੀਕ ਪਹਿਲਾਂ ਗੁਰਦੁਆਰੇ ਨੂੰ ਲੈ ਕੇ ਨਿਹੰਗਾ ਅਤੇ ਪੰਜਾਬ ਪੁਲੀਸ ਦੇ ਵਿੱਚ ਚਲ ਰਹੇ ਵਿਵਾਦ ਜਿਸ ਵਿੱਚ ਇੱਕ ਹੋਮ ਗਾਰਡ ਜਵਾਨ ਦੀ ਮੌਤ ਹੋਣਾ ਬਹੁਤ ਹੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਮੁਹਾਲੀ ਦੇ ਹਵਾਈ ਅੱਡੇ ਤੇ ਖਾਲਿਸਤਾਨ ਦੇ ਸੰਬੰਧ ਵਿੱਚ ਨਾਹਰੇ ਲਿਖਵਾਉਣ ਦੀ ਕਾਇਰਾਨਾ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਨੂ ਵੱਲੋਂ ਆਏ ਦਿਨ ਕੀਤੇ ਜਾਂਦੇ ਤਿਰੰਗੇ ਦੇ ਅਪਮਾਨ ਦੇ ਜਵਾਬ ਵਿੱਚ ਕੈਨੇਡਾ ਦੇ ਸਿੱਖ ਪਰਿਵਾਰ ਵਲੋਂ ਤਿਰੰਗੇ ਦੀ ਰਾਖੀ ਕਰਕੇ ਇਹ ਸਾਬਤ ਕੀਤਾ ਹੈ ਕਿ ਸਿੱਖਾਂ ਦੇ ਦਿਲ ਵਿੱਚ ਹਿੰਦੁਸਤਾਨ ਦੇ ਲਈ ਕਿੰਨਾ ਸਮਰਪਣ ਅਤੇ ਸਦਭਾਵ ਹੈ।

ਉਨ੍ਹਾਂ ਇਲਜਾਮ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਮੌਜੂਦ ਸ਼ਿਵ ਸੈਨਾ ਦੇ ਸੰਗਠਨਾਂ ਨੂੰ ਆਪਣੇ ਖੁਫੀਆ ਤੰਤਰ ਦੀ ਮਦਦ ਨਾਲ ਦਬਾਇਆ ਜਾ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸ਼ਿਵ ਸੈਨਾ ਹਿੰਦੂਆਂ ਨੂੰ ਸੰਗਠਿਤ ਕਰਕੇ ਵੱਡੀ ਰਾਜਨੀਤੀ ਪਾਰਟੀ ਵਿੱਚ ਤਬਦੀਲ ਹੋ ਸਕਦੀ ਹੈ।

ਉਨਾਂ ਮੰਗ ਕੀਤੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਤੋਂ ਜਲਦ ਹਿੰਦੂਆਂ ਨੂੰ ਨਾਨਾਵਤੀ ਜਾਂਚ ਕਮਿਸ਼ਨ ਦੀ ਰਿਪੋਰਟ ਵੱਲੋਂ ਮਿਥਿਆ ਗਿਆ ਮੁਆਵਜ਼ਾ ਦੇਵੇ।

ਉਹਨਾਂ ਕਿਹਾ ਕਿ ਜੇਕਰ ਅਹਿਜਾ ਨਾ ਹੋਇਆ ਤਾਂ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜਨਤਕ ਮੀਟਿੰਗਾਂ ਕਰਕੇ ਸੂਬੇ ਦੇ ਹਿੰਦੂ ਸਮਾਜ ਨੂੰ ਇੱਕਜੁੱਟ ਕਰੇਗੀ। ਇਸ ਮੌਕੇ ਸ਼ਿਵਸੈਨਾ ਦੇ ਆਗੂ ਅਖਿਲੇਸ਼ ਸਿੰਘ, ਦਿਨੇਸ਼ ਕੁਸਵਾਹਾ, ਭ੍ਰਿਗੁ ਨਾਥ ਗਿਰੀ ਵੀ ਹਾਜ਼ਰ ਸਨ।