ਲਾਇਨਜ ਕਲੱਬ ਵਲੋਂ ਖੂਨਦਾਨ ਕੈਂਪ ਦਾ ਆਯੋਜਨ

ਐਸ. ਏ. ਐਸ. ਨਗਰ, 24 ਨਵੰਬਰ - ਲਾਇਨਜ਼ ਕਲੱਬ ਮੁਹਾਲੀ ਐਸ. ਏ. ਐਸ. ਨਗਰ (ਰਜਿ.) ਅਤੇ ਲਿੳ ਕਲੱਬ ਮੁਹਾਲੀ ਸਮਾਇਲਿੰਗ ਵੱਲੋਂ ਅਮਨਦੀਪ ਸਿੰਘ ਗੁਲਾਟੀ ਦੀ ਪ੍ਰਧਾਨਗੀ ਹੇਠ ਐਮਿਟੀ ਯੂਨੀਵਰਸਿਟੀ ਪੰਜਾਬ ਦੀ ਐਨ. ਐਸ. ਐਸ. ਯੂਨਿਟ ਦੇ ਸਹਿਯੋਗ ਨਾਲ ਐਮਿਟੀ ਯੂਨੀਵਰਸਿਟੀ, ਆਈ. ਟੀ. ਸਿਟੀ, ਸੈਕਟਰ 82, ਮੁਹਾਲੀ ਵਿੱਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪੀ.ਜੀ.ਆਈ. ਦੀ ਟੀਮ ਵੱਲੋਂ 107 ਯੂਨਿਟ ਬਲੱਡ ਇਕੱਤਰ ਕੀਤਾ ਗਿਆ।

ਕੈਂਪ ਦੌਰਾਨ ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਹਰਿੰਦਰ ਪਾਲ ਸਿੰਘ ਹੈਰੀ (ਜ਼ੋਨ ਚੇਅਰਪਰਸਨ), ਜੇ. ਐਸ. ਰਾਹੀ (ਚਾਰਟਰ ਮੈਂਬਰ), ਅਮਿਤ ਨਰੂਲਾ (ਸਕੱਤਰ), ਰਾਜਿੰਦਰ ਚੌਹਾਨ (ਖ਼ਜ਼ਾਨਚੀ), ਆਈ. ਬੀ. ਐਸ. ਸੋਬਤੀ, ਕੇ ਕੇ ਅਗਰਵਾਲ, ਸੁਦਰਸ਼ਨ ਮਹਿਤਾ, ਰਾਜਿੰਦਰ ਬਾਂਸਲ, ਪ੍ਰਿੰਸ ਅਤੇ ਹੋਰ ਮੈਂਬਰਜ਼ ਸਾਹਿਬਾਨ ਮੌਜੂਦ ਸਨ। ਲਿੳ ਕਲੱਬ ਵੱਲੋਂ ਲਿੳ ਗੁਰਪ੍ਰੀਤ ਸਿੰਘ (ਸਕੱਤਰ), ਲਿੳ ਆਯੂਸ਼ ਭਸੀਨ (ਖ਼ਜ਼ਾਨਚੀ) ਮੌਜੂਦ ਸਨ।

ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਵੱਲੋਂ ਯੂਨੀਵਰਸਿਟੀ ਪ੍ਰਬੰਧਕ ਕਰਨਲ ਅੰਮ੍ਰਿਤ ਗੋਹਤਰਾ, ਐਨ. ਐਸ. ਐਸ. ਦੇ ਵਲੰਟੀਅਰਾਂ ਡਾ ਬਿੰਦੂ, ਦਮਨਪ੍ਰੀਤ ਸਿੰਘ ਚੁੱਗ ਅਤੇ ਸਟਾਫ਼ ਮੈਂਬਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।