
ਗੜ੍ਹਸੰਕਰ ਸ਼ਹਿਰ ਦੇ ਨਾਲ ਨਾਲ ਕਸਬਾ ਮਾਹਿਲਪੁਰ ਵਿੱਚ ਵੀ ਲੱਗ ਰਹੇ ਲੰਮੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ ।
ਗੜ੍ਹਸ਼ੰਕਰ 24 ਨਵੰਬਰ - ਗੜ੍ਹਸੰਕਰ ਸ਼ਹਿਰ ਦੇ ਨਾਲ ਨਾਲ ਕਸਬਾ ਮਾਹਿਲਪੁਰ ਵਿੱਚ ਰੋਜ਼ਾਨਾ ਲੰਮੇ ਲੰਮੇ ਲੱਗ ਰਹੇ ਜਾਮ ਤੋਂ ਇਲਾਕਾ ਵਾਸੀਆਂ ਨੂੰ ਸੜਕ ਪਾਰ ਕਰਨ ਲਈ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਗੜ੍ਹਸ਼ੰਕਰ 24 ਨਵੰਬਰ - ਗੜ੍ਹਸੰਕਰ ਸ਼ਹਿਰ ਦੇ ਨਾਲ ਨਾਲ ਕਸਬਾ ਮਾਹਿਲਪੁਰ ਵਿੱਚ ਰੋਜ਼ਾਨਾ ਲੰਮੇ ਲੰਮੇ ਲੱਗ ਰਹੇ ਜਾਮ ਤੋਂ ਇਲਾਕਾ ਵਾਸੀਆਂ ਨੂੰ ਸੜਕ ਪਾਰ ਕਰਨ ਲਈ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਦੋਂ ਇਸ ਬਾਰੇ ਨਵੇਂ ਆਏ ਥਾਣਾ ਮੁੱਖੀ ਮਾਹਿਲਪੁਰ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਲੋਕ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹ ਹੀ ਜਾਮ ਲੱਗਣ ਦਾ ਕਾਰਨ ਬਣਦੇ ਹਨ। ਕਸਬਾ ਮਾਹਿਲਪੁਰ ਵਿੱਚ ਚੰਡੀਗੜ੍ਹ ਰੋਡ, ਫਗਵਾੜਾ ਰੋਡ ਤੇ ਜੇਜੋਂ ਦੋਆਬਾ ਰੋਡ ਤੇ ਦੁਕਾਨਦਾਰਾਂ ਨੇ ਸੜਕ ਤੱਕ ਕਬਜ਼ਾ ਕੀਤਾ ਹੋਇਆ ਹੈ। ਜਾਮ ਲੱਗਣ ਦਾ ਇਹ ਵੀ ਇੱਕ ਬੜਾ ਕਾਰਨ ਹੈ । ਪਰ ਨਗਰ ਪੰਚਾਇਤ ਕਮੇਟੀ ਵਾਲੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ । ਇਕ ਗ੍ਰਾਹਕ ਨੇ ਜਦੋਂ ਕਿਸੀ ਦੁਕਾਨ ਤੋਂ ਕੁੱਛ ਖ਼ਰੀਦੋ ਫਰੋਖਤ ਕਰਨੀ ਹੁੰਦੀ ਹੈ ਤਾਂ ਉਸਨੂੰ ਘੱਟੋ ਘੱਟ ਚਾਰ ਹੱਦਾਂ ਪਾਰ ਕਰਨੀਆਂ ਪੈਂਦੀਆਂ ਹਨ। ਪਹਿਲਾਂ ਤਾਂ ਸੜਕ ਪਾਰ ਕਰਨੀ ਦੂਜਾ ਦੁਕਾਨ ਦੇ ਮੋਹਰੇ ਸਬਜ਼ੀ ਜਾਂ ਮੂੰਗਫਲੀ ਆਦਿ ਦੀ ਰੇਹੜੀ ਤੀਜਾ ਦੁਕਾਨ ਦੇ ਮੋਹਰੇ ਗ੍ਰਾਹਕਾਂ ਦੇ ਸਾਈਕਲ ਸਕੂਟਰ ਚੌਥਾ ਦੁਕਾਨਦਾਰ ਆਪਣਾ ਸੌਦਾ ਜੋਂ ਦੁਕਾਨ ਦੇ ਅੰਦਰ ਘੱਟ ਤੇ ਬਾਹਰ ਜ਼ਿਆਦਾ ਹੁੰਦਾ ਹੈ । ਉਹਨਾਂ ਕਿਹਾ ਕਿ ਸਾਡੇ ਕਰਮਚਾਰੀ ਮਾਹਿਲਪੁਰ ਦੇ ਮੇਨ ਚੌਂਕ ਵਿੱਚ ਬੜੀ ਮੁਸ਼ਕਲ ਨਾਲ ਇਨ੍ਹਾਂ ਔਕੜਾਂ ਦਾ ਸਾਹਮਣਾ ਕਰਕੇ ਆਉਣ ਜਾਣ ਵਾਲਿਆਂ ਨੂੰ ਸੁਰੱਖਿਆ ਮੁਹੱਈਆ ਕਰ ਰਹੇ ਹਨ । ਸਾਡੇ ਕਰਮਚਾਰੀ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਅ ਰਹੇ ਹਨ ,ਪਰ ਆਮ ਨਾਗਰਿਕ ਨੂੰ ਨਿਯਮਾਂ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ, ਇਹਨਾਂ ਦੇ ਸਹਿਯੋਗ ਨਾਲ ਇਸ ਸਮੱਸਿਆ ਹੱਲ ਹੋ ਸਕਦਾ ਹੈ। ਬਾਕੀ ਕਮੇਟੀ ਵਾਲਿਆਂ ਨੂੰ ਚਾਹੀਦਾ ਹੈ ਕਿ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨ ਦੇ ਅੰਦਰ ਹੀ ਰੱਖਣ ਦੇ ਸਖਤ ਤੋਂ ਸਖਤ ਹੁਕਮ ਜਾਰੀ ਕਰਨ । ਜਦੋਂ ਇਸ ਵਾਰੇ ਕਾਰਜਕਾਰੀ ਅਫ਼ਸਰ ਅਵਤਾਰ ਸੇਖੜੀ ਤੋਂ ਇਸ ਮਾਮਲੇ ਵਾਰੇ ਗੱਲ ਬਾਤ ਕਰਨੀ ਚਾਹੀ ਤਾਂ ਉਹਨ ਨੇ ਹਮੇਸ਼ਾ ਦੀ ਤਰਾਂ ਫ਼ੋਨ ਚੁੱਕਣਾ ਜ਼ਰੂਰੀ ਨਹੀਂ ਸਮਾਜਿਆ |
