ਫੁੱਟਬਾਲ ਕੋਚ - ਮੁਨੀਤ ਖੰਨਾ.... ਸਰਕਾਰੀ ਐਲੀਮੈਂਟਰੀ ਸਕੂਲ ਮਹਿੰਗਰਵਾਲ

ਮਾਹਿਲਪੁਰ, (23 ਨਵੰਬਰ) ਮਾਹਿਲਪੁਰ ਦੀ ਧਰਤੀ ਨੂੰ ਫੁੱਟਬਾਲ ਦੀ ਨਰਸਰੀ ਕਰਕੇ ਜਾਣਿਆ ਜਾਂਦਾ ਹੈl ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਫੁਟਬਾਲ ਕਲੱਬਾਂ ਵੱਲੋਂ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਲੱਗਭੱਗ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨlਇਸ ਇਲਾਕੇ ਵਿੱਚ ਕਈ ਫੁਟਬਾਲ ਖਿਡਾਰੀਆਂ ਨੇ ਜਨਮ ਲਿਆ ਅਤੇ ਦੇਸ਼ ਦੀ ਫੁੱਟਬਾਲ ਟੀਮ ਵਿੱਚ ਖੇਡ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾlਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਮੁੱਗੋਵਾਲ ਦੀ ਹੋਣਹਾਰ ਖਿਡਾਰਨ ਮਨੀਸ਼ਾ ਕਲਿਆਣ ਦੇਸ਼ ਦੀ ਫੁੱਟਬਾਲ ਟੀਮ ਵਿੱਚ ਖੇਡ ਕੇ ਇਸ ਇਲਾਕੇ ਦਾ ਨਾਮ ਰੋਸ਼ਨ ਕਰ ਰਹੀ ਹੈl

ਮਾਹਿਲਪੁਰ,  (23 ਨਵੰਬਰ) ਮਾਹਿਲਪੁਰ ਦੀ ਧਰਤੀ ਨੂੰ ਫੁੱਟਬਾਲ ਦੀ ਨਰਸਰੀ ਕਰਕੇ ਜਾਣਿਆ ਜਾਂਦਾ ਹੈl ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਫੁਟਬਾਲ ਕਲੱਬਾਂ ਵੱਲੋਂ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਲੱਗਭੱਗ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨlਇਸ ਇਲਾਕੇ ਵਿੱਚ ਕਈ ਫੁਟਬਾਲ ਖਿਡਾਰੀਆਂ ਨੇ ਜਨਮ ਲਿਆ ਅਤੇ ਦੇਸ਼ ਦੀ ਫੁੱਟਬਾਲ ਟੀਮ ਵਿੱਚ ਖੇਡ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾlਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਮੁੱਗੋਵਾਲ ਦੀ ਹੋਣਹਾਰ ਖਿਡਾਰਨ ਮਨੀਸ਼ਾ ਕਲਿਆਣ ਦੇਸ਼ ਦੀ ਫੁੱਟਬਾਲ ਟੀਮ ਵਿੱਚ ਖੇਡ ਕੇ ਇਸ ਇਲਾਕੇ ਦਾ ਨਾਮ ਰੋਸ਼ਨ ਕਰ ਰਹੀ ਹੈl ਜੇਕਰ ਪ੍ਰਾਇਮਰੀ ਖੇਡਾਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜਿਲ੍ਹੇ ਵਿੱਚੋਂ ਮਾਹਿਲਪੁਰ ਬਲਾਕ 1 ਫੁਟਬਾਲ ਦੀ ਇਸ ਖੇਡ ਉੱਤੇ ਕਾਬਜ਼ ਹੈl ਹਰੇਕ ਸਾਲ ਮਾਹਿਲਪੁਰ ਦੇ ਖਿਡਾਰੀ ਸਟੇਟ ਪੱਧਰ ਦੀਆਂ ਫੁੱਟਬਾਲ ਖੇਡਾਂ ਵਿੱਚ ਹਿੱਸਾ ਲੈਂਦੇ ਹਨl ਪਿਛਲੇ ਦੋ ਸਾਲਾਂ ਤੋਂ ਪ੍ਰਾਇਮਰੀ ਖੇਡਾਂ ਵਿੱਚ ਫੁੱਟਬਾਲ ਦੀ ਖੇਡ ਪ੍ਰਤੀ ਵਿਦਿਆਰਥੀਆਂ ਨੂੰ ਅਭਿਆਸ ਕਰਵਾਉਂਦਾ ਇੱਕ ਚਿਹਰਾ ਉਭਰ ਕੇ ਸਾਹਮਣੇ ਆ ਰਿਹਾ ਹੈ ਜਿਸ ਦੀ ਸਖਤ ਮਿਹਨਤ, ਇਮਾਨਦਾਰੀ ਅਤੇ ਲਗਨ ਦੇ ਨਾਲ ਫੁਟਬਾਲ ਟੀਮ ਕਾਫੀ ਮਜਬੂਤੀ ਨਾਲ ਅੱਗੇ ਵੱਧ ਕੇ ਮੱਲਾਂ ਮਾਰ ਰਹੀ ਹੈl ਇਹ ਚਿਹਰਾ ਹੈ ਫੁਟਬਾਲ ਕੋਚ.... ਮੁਨੀਤ ਖੰਨਾ, ਜੋ ਕੇ ਸੈਂਟਰ ਵੱਢੋਆਣ ਦੇ ਸਰਕਾਰੀ ਐਲੀਮੈਂਟਰੀ
ਸਕੂਲ ਮਹਿੰਗਰਵਾਲ ਵਿੱਚ ਬਤੌਰ ਈ.ਟੀ.ਟੀ. ਅਧਿਆਪਕ ਵਜੋਂ ਕੰਮ ਕਰ ਰਹੇ ਹਨl ਮਾਹਿਲਪੁਰ ਬਲਾਕ ਵਨ ਵਿੱਚ ਜਦੋਂ ਦੀ ਉਨਾਂ ਨੇ ਫੁੱਟਬਾਲ ਦੇ ਕੋਚ ਦੀ ਭੂਮਿਕਾ ਸੰਭਾਲੀ ਹੈ ਉਦੋਂ ਤੋਂ ਹੁਸ਼ਿਆਰਪੁਰ ਜ਼ਿਲਾ ਸਟੇਟ ਖੇਡਾਂ ਵਿੱਚ ਫੁੱਟਬਾਲ ਵਿੱਚ ਉਭਰ ਕੇ ਸਾਹਮਣੇ ਆ ਰਿਹਾ ਹੈl ਪਿਛਲੇ ਸਾਲ ਦੀਆਂ ਸਟੇਟ ਖੇਡਾਂ 2022- 2023 ਵਿੱਚ ਕੋਚ ਮੁਨੀਤ ਖੰਨਾ  ਦੀ ਯੋਗ ਅਗਵਾਈ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨੇ ਪੂਰੇ ਪੰਜਾਬ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ,ਤੇ ਹੁਣ ਇਸ ਸਾਲ ਪ੍ਰਾਇਮਰੀ ਖੇਡਾਂ ਪੰਜਾਬ 2023- 2024 ਵਿੱਚ ਵੀ ਕੋਚ ਮੁਨੀਤ ਖੰਨਾ ਦੀ ਯੋਗ ਅਗਵਾਈ ਵਿੱਚ ਹੁਸ਼ਿਆਰਪੁਰ ਜਿਲ੍ਹੇ ਦੀ ਫੁਟਬਾਲ ਟੀਮ ਨੇ ਪੰਜਾਬ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ, ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਇਲਾਕੇ ਲਈ ਇੱਕ ਮਾਣ ਵਾਲੀ ਗੱਲ ਹੈl ਮੁਨੀਤ ਖੰਨਾ ਦੀ ਪਤਨੀ ਰਜਨੀ ਖੰਨਾ ਵੀ ਉਨਾਂ ਦਾ ਪੂਰਾ ਸਹਿਯੋਗ ਦੇ ਰਹੀ ਹੈl ਕੋਚ ਮੁਨੀਤ ਖੰਨਾ ਦੀ ਪ੍ਰਾਪਤੀ ਤੇ ਬੱਢੋਆਣ ਸੈਂਟਰ ਸਕੂਲ ਇੰਚਾਰਜ ਮੈਡਮ ਨਰਿੰਦਰਜੀਤ ਕੌਰ, ਮਾਸਟਰ ਕਰਨੈਲ ਸਿੰਘ, ਕਮਲਜੀਤ ਭਾਰਤੀ, ਮੈਡਮ ਸ਼ਰਨਦੀਪ ਕੌਰ, ਮੈਡਮ ਸੰਦੀਪ ਕੌਰ, ਮੈਡਮ ਤ੍ਰਿਪਤਾ ਦੇਵੀ, ਮੈਡਮ ਸੁਖਵਿੰਦਰ ਕੌਰ, ਸੰਦੀਪ ਕੌਰ ਨਰਿਆਲਾ ਵੀ ਬਹੁਤ ਖੁਸ਼ ਹਨl ਇਹਨਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਫੁੱਟਬਾਲ ਕੋਚ ਮਨੀਤ ਖੰਨਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਸਖਤ ਮਿਹਨਤ ਕਰਵਾਉਣ ਦੇ ਨਾਲ- ਨਾਲ ਖੇਡਾਂ ਦੇ ਪ੍ਰਤੀ ਵੀ ਦਿੱਤੀਆਂ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੇ ਹਨl